ਨਗਰ ਨਿਗਮ ਨੇ ਜ਼ੋਨ ਸੀ ਚ ਨਾਜਾਇਜ਼ ਕਾਲੋਨੀਆਂ ਖਿਲਾਫ ਚਲਾਈ ਜੇ. ਸੀ. ਬੀ


Demolition Drive by MC Zone C against illegal Colonies (1)

ਸਰਕਾਰ ਦੀ ਰੋਕ ਦੇ ਬਾਵਜੂਦ ਮਹਾਨਗਰ ਵਿਚ ਨਾਜਾਇਜ਼ ਰੂਪ ਨਾਲ ਨਵੀਆਂ ਕਾਲੋਨੀਆਂ ਬਣਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਤਰ੍ਹਾਂ ਦੀਆਂ 10 ਕਾਲੋਨੀਆਂ ਵਿਚ ਨਗਰ ਨਿਗਮ ਦੀ ਟੀਮ ਨੇ ਸ਼ੁੱਕਰਵਾਰ ਨੂੰ ਜੇ. ਸੀ. ਬੀ.ਚਲਾ ਦਿੱਤਾ। ਜ਼ੋਨ ਸੀ ਦੀ ਬਿਲਡਿੰਗ ਬਰਾਂਚ ਵਿਚ ਅਫਸਰਾਂ ਮੁਤਾਬਕ ਸਰਕਾਰ ਨੇ ਮਾਰਚ ਤੋਂ ਬਾਅਦ ਬਣੀ ਕਿਸੇ ਵੀ ਕਾਲੋਨੀ ਨੂੰ ਵਨ ਟਾਈਮ ਸੈਟਲਮੈਂਟ ਪਾਲਿਸੀ ਤਹਿਤ ਰੈਗੂਲਰ ਕਰਨ ਤੇ ਰੋਕ ਲਾਈ ਹੋਈ ਹੈ ਪਰ ਕਈ ਕਾਲੋਨਾਈਜ਼ਰਾਂ ਵਲੋਂ ਹੁਣ ਵੀ ਇਸ ਪਾਲਿਸੀ ਦੀ ਆਡ਼ ਵਿਚ ਨਾਜਾਇਜ਼ ਰੂਪ ’ਚ ਨਵੀਆਂ ਕਾਲੋਨੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਿਨ੍ਹਾਂ ਕਾਲੋਨੀਆਂ ਚ ਕਈ ਵਾਰ ਨਿਰਮਾਣ ਬੰਦ ਕਰਵਾ ਕੇ ਉਨ੍ਹਾਂ ਦੇ ਮਾਲਕਾਂ ਨੂੰ ਨਗਰ ਨਿਗਮ ਕੋਲ ਨਵੇਂ ਸਿਰਿਓਂ ਮਨਜ਼ੂਰੀ ਲੈਣ ਲਈ ਅਪਲਾਈ ਕਰਨ ਨੂੰ ਬੋਲਿਆ ਗਿਆ ਪਰ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੋਇਆ ਤਾਂ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਤਹਿਤ ਇਨ੍ਹਾਂ ਕਾਲੋਨੀਆਂ ਚ ਬਣੀਆਂ ਸਡ਼ਕਾਂ, ਪਾਣੀ ਸੀਵਰੇਜ ਸਿਸਟਮ ਦੇ ਨਿਰਮਾਣ ਨੂੰ ਤੋਡ਼ ਦਿੱਤਾ ਗਿਆ ਹੈ।

ਇਸ ਤਰ੍ਹਾਂ ਹੋ ਰਹੀ ਨਿਯਮਾਂ ਦੀ ਉਲੰਘਣਾ

ਇਨ੍ਹਾਂ ਨਾਜਾਇਜ਼ ਕਾਲੋਨੀਆਂ ਨੂੰ ਬਣਾਉਣ ਲਈ ਨਗਰ ਨਿਗਮ ਤੋਂ ਕੋਈ ਮਨਜ਼ੂਰੀ ਨਾ ਲੈਣ ਦੀ ਵਜ੍ਹਾ ਨਾਲ ਫੀਸ ਦਾ ਨੁਕਸਾਨ ਤਾਂ ਹੋਇਆ ਹੀ ਹੈ। ਉਥੇ ਨਿਯਮਾਂ ਮੁਤਾਬਕ ਸਡ਼ਕਾਂ ਦੀ ਚੌਡ਼ਾਈ ਵੀ ਪੂਰੀ ਨਹੀਂ ਹੈ, ਨਾ ਹੀ ਪਾਰਕਾਂ ਲਈ ਕੋਈ ਜਗ੍ਹਾ ਛੱਡੀ ਗਈ ਹੈ। ਇਸਦੇ ਇਲਾਵਾ ਨਗਰ ਨਿਗਮ ਲਾਈਨ ਦੇ ਨਾਲ ਨਾਜਾਇਜ਼ ਰੂਪ ’ਚ ਪਾਣੀ-ਸੀਵਰੇਜ ਦੇ ਕੁਨੈਕਸ਼ਨ ਜੋਡ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਹੁਣ ਇਹ ਹੋਵੇਗੀ ਕਾਰਵਾਈ

ਨਾਜਾਇਜ਼ ਕਾਲੋਨੀਆਂ ਕੱਟਣ ਵਾਲਿਆਂ ਖਿਲਾਫ ਪੁਲਸ ਕੇਸ ਦਰਜ ਕਰਵਾਉਣ ਦੀ ਕਾਰਵਾਈ ਕਰਨ ਦਾ ਦਾਅਵਾ ਨਗਰ ਨਿਗਮ ਦੇ ਅਫਸਰਾਂ ਨੇ ਕੀਤਾ ਹੈ। ਨਾਲ ਹੀ ਰਜਿਸਟਰੀਆਂ ਰੋਕਣ ਲਈ ਰੈਵੇਨਿਊ ਵਿਭਾਗ ਨੂੰ ਸਿਫਾਰਿਸ਼ ਭੇਜਣ ਦੀ ਤਿਆਰੀ ਵੀ ਸ਼ੁਰੂ ਹੋ ਗਈ ਹੈ।

ਪੁਲਸ ਦੀ ਮਦਦ ਨਾਲ ਵਿਰੋਧ ਕਰਨ ਵਾਲਿਆਂ ਤੇ ਪਾਇਆ ਕਾਬੂ

ਨਾਜਾਇਜ਼ ਕਾਲੋਨੀਆਂ ਖਿਲਾਫ ਕਾਰਵਾਈ ਦੌਰਾਨ ਨਗਰ ਨਿਗਮ ਦੀ ਟੀਮ ਨੂੰ ਕਈ ਜਗ੍ਹਾ ਕਾਲੋਨੀ ਮਾਲਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਨ੍ਹਾਂ ਦੀ ਬਿਲਡਿੰਗ ਬਰਾਂਚ ਦੇ ਸਟਾਫ ਨਾਲ ਕਿਹਾ-ਸੁਣੀ ਤੱਕ ਹੋ ਗਈ, ਜਿਨ੍ਹਾਂ ਲੋਕਾਂ ਨੂੰ ਨਗਰ ਨਿਗਮ ਅਫਸਰਾਂ ਨਾਲ ਗਈ ਪੁਲਸ ਫੋਰਸ ਨੇ ਕਾਬੂ ਕੀਤਾ।

ਜ਼ੋਨ ਬੀ ’ਚ ਟੀ. ਪੀ. ਸਕੀਮ ’ਤੇ ਹੋ ਰਹੇ ਨਿਰਮਾਣ ਨੂੰ ਤੋਡ਼ਣ ਦੌਰਾਨ ਹੋਇਆ ਹੰਗਾਮਾ

ਨਗਰ ਨਿਗਮ ਦੇ ਜ਼ੋਨ ਬੀ ਦੀ ਟੀਮ ਨੇ ਏ. ਟੀ. ਪੀ. ਪ੍ਰਦੀਪ ਸਹਿਗਲ ਦੀ ਅਗਵਾਈ ਵਿਚ ਰਣਜੀਤ ਸਿੰਘ ਪਾਰਕ ਨੇਡ਼ੇ ਹੋ ਰਹੇ ਨਿਰਮਾਣ ਨੂੰ ਸਰਕਾਰੀ ਜਗ੍ਹਾ ’ਤੇ ਨਾਜਾਇਜ਼ ਕਬਜ਼ੇ ਦੇ ਦੋਸ਼ ਤਹਿਤ ਤੋਡ਼ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਦੀ ਮਲਕੀਅਤ ਨੂੰ ਲੈ ਕੇ ਕੋਰਟ ’ਚ ਕੇਸ ਚੱਲ ਰਿਹਾ ਹੈ। ਜਿਸ ਦੇ ਬਾਵਜੂਦ ਉਥੇ ਚਾਰਦੀਵਾਰੀ ਕਰ ਕੇ ਲੈਂਟਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਦਕਿ ਮੌਕੇ ’ਤੇ ਕਾਰਵਾਈ ਦਾ ਵਿਰੋਧ ਕਰ ਰਹੇ ਲੋਕਾਂ ਦਾ ਦਾਅਵਾ ਸੀ ਕਿ ਉਨ੍ਹਾਂ ਕੋਲ ਜਗ੍ਹਾ ਦੀ ਰਜਿਸਟਰੀ ਹੈ ਅਤੇ ਉਹ ਕੋਰਟ ਤੋਂ ਕੇਸ ਵੀ ਜਿੱਤ ਚੁੱਕੇ ਹਨ। ਇਨ੍ਹਾਂ ਲੋਕਾਂ ਨੇ ਬਾਅਦ ਵਿਚ ਨਗਰ ਨਿਗਮ ਦੇ ਆਫਿਸ ’ਚ ਜਾ ਕੇ ਹੰਗਾਮਾ ਕੀਤਾ।


LEAVE A REPLY