ਲੁਧਿਆਨਾ ਚ ਡੇਂਗੂ ਬੁਖ਼ਾਰ ਤੋਂ ਬਚਾਓ ਲਈ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਮੋਬਾਈਲ ਵੈਨ ਚਲਾਈ ਗਈ


ਡੇਂਗੂ ਬੁਖ਼ਾਰ ਤੋਂ ਬਚਾਓ ਲਈ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਮੋਬਾਈਲ ਵੈਨ ਚਲਾਈ ਗਈ।ਜਿਸ ਨੂੰ ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰਪਾਲ ਸਿੰਘ ਸਿੱਧੂ ਨੇ ਆਪਣੇ ਦਫ਼ਤਰ ਤੋਂ ਝੰਡੀ ਦੇ ਕੇ ਰਵਾਨਾ ਕੀਤਾ।ਇਹ ਵੈਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਚਾਰ ਕਰਨ ਲਈ ਗਈ। ਜਿਨਾਂ ਵਿੱਚ ਖਾਸ ਕਰਕੇ ਸ਼ਹਿਰ ਦੇ ਹਾਈ ਰਿਸਕ ਖੇਤਰ ਹੈਬੋਵਾਲ ਕਲਾਂ, ਜਲੰਧਰ ਬਾਈਪਾਸ, ਪੀਰੂ ਬੰਦਾ ਰੋਡ, ਸਲੇਮ ਟਾਬਰੀ, ਬਹਾਦਰਕੇ ਰੋਡ, ਦਾਣਾ ਮੰਡੀ, ਕਾਕੂਵਾਲ, ਰਾਹੋਂ ਰੋਡ, ਟਿੱਬਾ ਰੋਡ, ਸਮਰਾਲਾ ਚੌਂਕ, ਸ਼ੇਰਪੁਰ ਚੌਂਕ, ਢੋਲੇਵਾਲ, ਬੱਸ ਸਟੈਂਡ, ਜਵਾਹਰ ਕੈਂਪ, ਦੁੱਗਰੀ, ਮਾਡਲ ਟਾਊਨ ਦੇ ਖੇਤਰ ਸ਼ਾਮਿਲ ਹਨ।ਇਸ ਮੋਬਾਈਲ ਵੈਨ ਦੁਆਰਾ ਲੋਕਾਂ ਨੂੰ ਡੇਂਗੂ ਤੋਂ ਕਿਵੇਂ ਬਚਿਆ ਜਾ ਸਕਦਾ ਬਾਰੇ ਡਾਕੂਮੈਂਟਰੀ ਫਿਲਮ ਦਿਖਾਈ ਗਈ।ਪੈਂਫ਼ਲਿਟ ਅਤੇ ਪੋਸਟਰ ਵੰਡੇ ਗਏ। ਇਸ ਮੌਕੇ ਡਾ. ਰਮੇਸ਼ ਕੁਮਾਰ ਜ਼ਿਲਾ ਐਪੀਡੀਮੋਲੋਜਿਸਟ ਅਤੇ ਸਬੰਧਤ ਵੱਖ-ਵੱਖ ਵਿਭਾਗਾਂ ਨੂੰ ਸ਼ਾਮਿਲ ਕੀਤਾ ਗਿਆ, ਤਾਂ ਕਿ ਡੇਂਗੂ ਬੁਖਾਰ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਆਪਣਾ ਆਪਣਾ ਯੋਗਦਾਨ ਪਾ ਸਕਣ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਇਆ ਜਾ ਸਕੇ।


LEAVE A REPLY