18ਵੇਂ ਏਸ਼ੀਅਨ ਖੇਡ ਟੂਰਨਾਮੈਂਟ ਚ ਦਵਿੰਦਰ ਕੰਗ ਨੇ ਚਮਕਾਇਆ ਪੰਜਾਬ ਦਾ ਨਾਂਅ


ਚੰਡੀਗੜ੍ਹ– ਅਥਲੀਟ ਦਵਿੰਦਰ ਕੰਗ ਨੇ ਸੋਨ ਤਮਗਾ ਜਿੱਤ ਕੇ ਪੰਜਾਬ ਦਾ ਇੱਕ ਵਾਰ ਫਿਰ ਨਾਮ ਰੌਸ਼ਨ ਕੀਤਾ ਹੈ। ਦਵਿੰਦਰ ਨੇ ਸੋਨ ਤਮਗਾ ਇੰਡੋਨੇਸ਼ੀਆ ਦੇ ਜਕਾਰਤਾ ‘ਚ ਹੋ ਰਹੇ 18ਵੇਂ ਏਸ਼ੀਅਨ ਖੇਡ ਇਨਵੀਟੇਸ਼ਨ ਟੂਰਨਾਮੈਂਟ ‘ਚ ਹਾਸਿਲ ਕੀਤਾ।ਦਵਿੰਦਰ ਕੰਗ ਨੇ ਨੇਜਾ ਸੁੱਟ ਮੁਕਾਬਲੇ ‘ਚ 75.87 ਮੀਟਰ ਦੀ ਦੂਰੀ ‘ਤੇ ਜੈਵਲਿਨ ਸੁੱਟ ਕੇ ਪੰਜਾਬ ਦਾ ਨਾਮ ਚਮਕਾਇਆ।ਜੀਲੋਰਾ ਬੰਗ ਕਾਰਨੋ ਸਟੇਡੀਅਮ ‘ਚ ਖੇਡੇ ਗਏ ਮੁਕਾਬਲੇ ‘ਚ ਦਵਿੰਦਰ ਨੇ ਇੱਕ ਵਾਰ ਫਿਰ ਆਪਣੇ ਚੰਗੇ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤਿਆ ਹੈ।ਦਵਿੰਦਰ ਸਿੰਘ ਕੰਗ ਉਹ ਅਥਲੀਟ ਹੈ, ਜਿਸ ਨੇ ਅਗਸਤ 2017 ‘ਚ ਲੰਡਨ ਵਿੱਚ ਹੋਈ ਅਥਲੈਟਿਕ ਚੈਂਪੀਅਨਸ਼ਿਪ ‘ਚ ਇਤਿਹਾਸ ਰਚਿਆ ਸੀ। ਦਵਿੰਦਰ ਫਾਈਨਲ ‘ਚ ਥਾਂ ਬਣਾਉਣ ਵਾਲਾ ਪਹਿਲਾ ਭਾਰਤੀ ਬਣਿਆ ਸੀ।ਹਾਲਾਂਕਿ ਇਸ ਚੈਂਪੀਅਨਸ਼ਿਪ ‘ਚ ਦਵਿੰਦਰ ਤਮਗਾ ਜਿੱਤਣ ‘ਚ ਨਾਕਾਮ ਰਿਹਾ ਸੀ ਤੇ ਟੂਰਨਾਮੈਂਟ ‘ਚ 12ਵੇਂ ਸਥਾਨ ‘ਤੇ ਰਿਹਾ।ਦਵਿੰਦਰ ਨੇ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਲਈ ਤਮਗਾ ਜਿੱਤ ਕੇ ਉਹ ਖੁਸ਼ ਹੈ, ਪਰ ਇਸ ਪ੍ਰਦਰਸ਼ਨ ਨਾਲ ਸੰਤੁਸ਼ਟ ਨਹੀਂ।ਉਸ ਦਾ ਟੀਚਾ ਅਪ੍ਰੈਲ ਮਹੀਨੇ ਹੋਣ ਵਾਲੀਆਂ ਕਾਮਨਵੈਲਥ ਖੇਡਾਂ ‘ਚੋਂ ਸੋਨ ਤਮਗਾ ਹਾਸਲ ਕਰਨਾ ਹੈ। ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਤੋਂ ਬਾਅਦ ਦਵਿੰਦਰ ਪੰਜਾਬ ਸਰਕਾਰ ਵੱਲੋਂ ਨਕਾਰੇ ਜਾਣ ਕਾਰਨ ਨਿਰਾਸ਼ ਹੋਇਆ ਸੀ। ਉਸ ਨੇ ਕਿਹਾ ਸੀ ਕਿ ਜੇਕਰ ਪੰਜਾਬ ਸਰਕਾਰ ਉਸ ਨੂੰ ਬਣਦਾ ਮਾਣ-ਸਤਿਕਾਰ ਨਹੀਂ ਦੇ ਸਕਦੀ ਤਾਂ ਉਹ ਕਿਸੇ ਹੋਰ ਦੇਸ਼ ਤੋਂ ਖੇਡਣ ਲਈ ਮਜਬੂਰ ਹੋ ਜਾਵੇਗਾ।

  • 2.3K
    Shares

LEAVE A REPLY