ਭਰੂਣ ਹੱਤਿਆ ਦਾ ਸਮਾਜ ‘ਤੇ ਲੱਗਿਆ ਕਲੰਕ ਧੋਣ ਲਈ ਧੀਆਂ ਦਾ ਲੋਹੜੀ ਮੇਲਾ ਹੋਵੇਗਾ ਸਹਾਈ- ਡੀ.ਆਈ.ਜੀ ਸੁਰਜੀਤ ਸਿੰਘ


ਮੁੱਲਾਂਪੁਰ ਦਾਖਾ – ਮਾਲਵਾ ਸੱਭਿਆਚਾਰਕ ਮੰਚ ਵੱਲੋਂ ਨਵੀ ਦਾਣਾ ਮੰਡੀ ਮੁੱਲਾਂਪੁਰ ਵਿਖੇ 25ਵਾਂ ਸਿਲਵਰ ਜੁਬਲੀ ਧੀਆਂ ਦਾ ਲੋਹੜੀ ਮੇਲਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਪ੍ਰਧਾਨ ਰਾਜੀਵ ਲਵਲੀ ਦੀ ਅਗਵਾਈ ਵਿਚ ਕਰਵਾਇਆ ਗਿਆ ਜਿਸ ਦਾ ਉਦਘਾਟਨ ਸ. ਸੁਰਜੀਤ ਸਿੰਘ ਗਿੱਲ ਡੀ.ਆਈ.ਜੀ ਚੰਡੀਗੜ ਨੇ ਕੀਤਾ ਅਤੇ ਕਿਹਾ ਕਿ ਭਰੂਣ ਹੱਤਿਆ ਦਾ ਸਾਡੇ ਸਮਾਜ ‘ਤੇ ਲੱਗਿਆ ਕਲੰਕ ਧੋਣ ਲਈ ਧੀਆਂ ਦਾ ਲੋਹੜੀ ਮੇਲਾ ਸਹਾਈ ਹੋਵੇਗਾ ਕਿਉ ਕਿ ਮੇਲੇ ਵਿੱਚ ਕੀਤਾ ਗਿਆ ਧੀਆਂ ਦੀ ਮਨਾਈ ਗਈ ਲੋਹੜੀ ਅਤੇ ਦਿੱਤਾ ਗਿਆ ਸਨਮਾਨ ਸਾਡੀ ਨੌਜਵਾਨ ਪੀੜ•ੀ ਨੂੰ ਨਵੀ ਦਿਸ਼ਾ ਪ੍ਰਦਾਨ ਕਰੇਗਾ।

ਇਸ ਮੌਕੇ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਸੱਤ ਪ੍ਰਮੁੱਖ ਸ਼ਖਸ਼ੀਅਤਾਂ ਜਿਹਨਾਂ ਵਿੱਚ ਸਮਾਜ ਸੇਵੀ ਜਗਪਾਲ ਸਿੰਘ ਖੰਗੂੜਾ ਨੂੰ ਮਾਤਾ ਪਿਤਾ ਦੀ ਸੇਵਾ ਲਈ ਸਰਵਣ ਪੁੱਤਰ, ਚਰਨਜੀਤ ਸਿੰਘ ਚੰਨੀ ਚੇਅਰਮੈਨ ਸੀ.ਟੀ. ਯੂਨੀਵਰਸਿਟੀ ਨੂੰ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਦੇਣ ਲਈ ਡਾ. ਅਬਦੁੱਲ ਕਲਾਮ ਐਵਾਰਡ, ਪੰਜਾਬੀ ਫਿਲਮਾਂ ਦੇ ਹੀਰੋ ਰਣਜੀਤ ਬਾਵਾ ਨੂੰ ਸ਼੍ਰੀ ਲਾਲ ਚੰਦ ਯਮਲਾ ਜੱਟ ਐਵਾਰਡ, ਮਲਕੀਤ ਸਿੰਘ ਯੂ.ਕੇ ਨੂੰ ਬਾਬਾ ਬੁੱਲੇ ਸ਼ਾਹ ਐਵਾਰਡ, ਦਲਜੀਤ ਕੌਰ ਐਡਵੋਕੇਟ ਨੂੰ ਲੜਕੀਆਂ ਦੇ ਅਧਿਕਾਰਾਂ ਲਈ ਅਵਾਜ ਬੁਲੰਦ ਕਰਨ ਲਈ ਮਦਰ ਟਰੇਸਾ ਐਵਾਰਡ, ਜਸਪ੍ਰੀਤ ਕੌਰ ਫਲਕ ਨੂੰ ਸੱਭਿਆਚਾਰਕ ਖੇਤਰ ਦੀ ਸੇਵਾ ਲਈ ਅਮ੍ਰਿਤਾ ਪ੍ਰੀਤਮ ਐਵਾਰਡ ਅਤੇ ਮੁਨੀਸ਼ਾ ਗਾਬਾ ਨੂੰ ਸਿੱਖਿਆ ਦੇ ਖੇਤਰ ਵਿਚ ਬੁਲੰਦੀਆਂ ਤੇ ਪਹੁੰਚਾਉਣ ਲਈ ਕਲਪਨਾ ਚਾਵਲਾ ਐਵਾਰਡ ਭੇਂਟ ਕਰਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਸਨਮਾਨਿਤ ਕੀਤਾ। ਇਸ ਸਮੇਂ ਉਹਨਾਂ ਨਾਲ ਬਲਵਿੰਦਰ ਸਿੰਘ ਕਲਸੀ ਰਕਬਾ, ਐਸ.ਪੀ ਰੁਪਿੰਦਰ ਕੁਮਾਰ ਭਾਰਦਵਾਜ, ਜਰਨੈਲ ਸਿੰਘ ਤੂਰ, ਕਨਵੀਨਰ ਰਵਿੰਦਰ ਰੰਗੂਵਾਲ, ਕਰਨਜੀਤ ਸੋਨੀ ਗਾਲਿਬ ਜਿਲ•ਾ ਦਿਹਾਤੀ ਪ੍ਰਧਾਨ, ਸਾਬਕਾ ਵਜੀਰ ਮਲਕੀਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾਂ, ਗੁਰਮੀਤ ਸਿੰਘ ਗਿੱਲ ਯੂ.ਐਸ.ਏ, ਚਮਨ ਲਾਲ ਬੱਤਰਾ, ਉਮਰਾਉ ਸਿੰਘ, ਚਰਨ ਸਿੰਘ, ਮੇਘ ਸਿੰਘ ਕਲਕੱਤਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰਗਟ ਸਿੰਘ ਗਰੇਵਾਲ, ਬਲਦੇਵ ਬਾਵਾ, ਬਲਵੰਤ ਸਿੰਘ ਧਨੋਆ, ਬੀਬੀ ਬਰਜਿੰਦਰ ਕੌਰ ਕੌਂਸਲਰ ਆਦਿ ਹਾਜਰ ਸਨ।

ਇਸ ਮੌਕੇ ਐਮ.ਪੀ ਸ. ਬਿੱਟੂ ਨੇ ਕਿਹਾ ਕਿ ਚੇਅਰਮੈਨ ਬਾਵਾ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਸ਼ਖਸ਼ੀਅਤਾਂ ਦਾ ਸਨਮਾਨ ਕਰਨਾ ਹੋਰਨਾਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਹੈ ਅਤੇ ਉਹਨਾਂ ਵੱਲੋਂ ਮਨਾਈ ਜਾ ਰਹੀ ਬਾਲੜੀਆਂ ਦੀ ਲੋਹੜੀ ਸਮਾਜ ਲਈ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਮੰਚ ਵੱਲੋਂ 51 ਨਵਜੰਮੀਆਂ ਦੀ ਲੋਹੜੀ ਪਾਈ ਗਈ ਅਤੇ ਉਹਨਾਂ ਨੂੰ ਗਿਫਟ, ਮੈਡਲ ਅਤੇ ਸ਼ਗਨ ਦੇ ਕੇ ਰਜਿੰਦਰ ਓਹਰੀ, ਭੂਸ਼ਨ ਠੁਕਰਾਲ, ਦੀਪਕ ਸਿੰਗਲ ਨੇ ਸਨਮਾਨਿਤ ਕੀਤਾ। ਮੇਲੇ ਵਿੱਚ ਪੁੱਜੇ ਦਰਜਨਾਂ ਕਲਾਕਾਰਾਂ ਨੇ ਆਪਣੇ ਫਨ ਦਾ ਮੁਜਾਹਰਾ ਕਰਦਿਆਂ ਦਰਸ਼ਕਾਂ ਨੂੰ ਕੀਲਿਆ। ਮੇਲੇ ਵਿੱਚ ਪੰਮੀ ਬਾਈ, ਜਸਵੀਰ ਜੱਸੀ, ਪਾਲੀ ਦੇਤਵਾਲੀਆ, ਸੁਖਵਿੰਦਰ ਸੁੱਖੀ, ਨੀਤੂ ਵਿਰਕ, ਗੁਲਸ਼ਨ ਕੋਮਲ, ਮੁਹੰਮਦ ਸਦੀਕ, ਰਣਜੀਤ ਮਣੀ, ਮੱਖਣ ਬਰਾੜ, ਦਲੇਰ ਪੰਜਬੀ, ਭਲਵਾਨ ਰਕਬਾ ਆਦਿ ਦਰਜਨਾਂ ਕਲਾਕਾਰਾਂ ਨੇ ਆਪਣੇ ਫਨ ਦਾ ਮੁਜਾਹਰਾ ਕਰਕੇ ਦਰਸ਼ਕਾਂ ਨੂੰ ਕੀਲਿਆ।

ਇਸ ਮੌਕੇ ਸ਼੍ਰੀ ਬਾਵਾ ਨੇ ਕਿਹਾ ਕਿ 51 ਧੀਆਂ ਦਾ ਸਿਲਵਰ ਜੁਬਲੀ ਲੋਹੜੀ ਮੇਲਾ ਮਨਾਕੇ ਜੋ ਮਨ ਨੂੰ ਸਕੂਨ ਮਿਲਿਆ ਹੈ ਉਹ ਬਿਆਨ ਨਹੀ ਕੀਤਾ ਜਾ ਸਕਦਾ। ਉਹਨਾਂ ਆਏ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਯਾਦਗਾਰੀ ਚਿਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਕਰਨੈਲ ਸਿੰਘ ਗਿੱਲ, ਸਤਪਾਲ ਮੌੜ, ਵਿਜੇ ਕੁਮਾਰ ਮੌੜ, ਸ਼ਮਸ਼ੇਰ ਸੰਧੂ, ਰੇਸ਼ਮ ਸਿੰਘ ਸੱਗੂ, ਪਵਨ ਸਿਡਾਨਾ ਆਦਿ ਹਾਜਰ ਸਨ। ਦੇਰ ਰਾਤ ਤੱਕ ਚੱਲਿਆ ਲੋਹੜੀ ਮੇਲਾ ਅਗਲੇ ਵਰੇ ਮੁੜ ਮਿਲਣ ਦੇ ਵਾਅਦੇ ਨਾਲ ਸੰਪਨ ਹੋਇਆ।


LEAVE A REPLY