10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ PSEB ਦੇਵੇਗਾ ਡਿਜੀਟਲ ਸਰਟੀਫਿਕੇਟ


ਲੁਧਿਆਣਾ – ਇਸ ਸਾਲ PSEB 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਡਿਜੀਟਲ ਸਰਟੀਫਿਕੇਟ ਪ੍ਰਦਾਨ ਕਰੇਗਾ। ਬੋਰਡ ਨੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਨੈਸ਼ਨਲ ਅਕੈਡਮਿਕ ਡਿਪੋਜ਼ਟਰੀ (ਐੱਨ. ਏ. ਡੀ.) ਦੇ ਨਾਲ ਕਰਾਰ ਕੀਤਾ ਗਿਆ ਹੈ, ਜੋ ਕਿ ਇਸ ਸੈਸ਼ਨ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਸਬੰਧਤ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਡਿਜੀਟਲ ਪ੍ਰਮਾਣ-ਪੱਤਰ-ਕਮ-ਅੰਕ ਵੇਰਵਾ ਕਾਰਡ ਆਨ-ਲਾਈਨ ਸੰਭਾਲੇਗੀ। ਇਸ ਲਈ ਬੋਰਡ ਨੇ ਡਿਜੀਟਲ ਪ੍ਰਮਾਣ-ਪੱਤਰ-ਕਮ-ਅੰਕ ਵੇਰਵਾ ਕਾਰਡ ਡਿਜੀਟਲ ਰੂਪ ‘ਚ ਸੰਭਾਲੇ ਜਾਣਗੇ। ਐੱਨ. ਏ. ਡੀ. ਨੇ ਨਿਸ਼ਚਿਤ ਕੀਤਾ ਹੈ ਕਿ ਇਸ ਡਿਪੋਜ਼ਟਰੀ ਨਾਲ ਅਕੈਡਮਿਕ ਰਿਕਾਰਡ ਨੂੰ ਦੇਖਿਆ ਜਾਂ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇਸ ਡਿਪੋਜ਼ਟਰੀ ‘ਤੇ ਸੁਰੱਖਿਅਤ ਰਹਿਣ ਦੀ ਗਾਰੰਟੀ ਅਤੇ ਮਾਨਤਾ ਵੀ ਦਿੱਤੀ ਹੈ। ਇਸ ਸੁਵਿਧਾ ਨਾਲ ਵਿਦਿਆਰਥੀਆਂ ਨੂੰ ਜਿਥੇ ਭਵਿੱਖ ‘ਚ ਪ੍ਰਮਾਣ ਪੱਤਰ ਜਾਰੀ ਕਰਵਾਉਣ ਜਾਂ ਵਿਦਿਅਕ ਪ੍ਰਮਾਣ-ਪੱਤਰਾਂ ਦੀ ਪੜਤਾਲ ਦੀ ਕੋਈ ਲੋੜ ਨਹੀਂ ਹੋਵੇਗੀ, ਉਥੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਜਾਅਲੀ ਪ੍ਰਮਾਣ -ਪੱਤਰਾਂ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।

ਇਥੇ ਦੱਸ ਦੇਈਏ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.) ਨੂੰ ਇਸ ਦੀਆਂ ਵੱਖ-ਵੱਖ ਸੰਸਥਾਵਾਂ ਜਿਵੇਂ ਕਿ ਸਿੱਖਿਆ ਬੋਰਡ, ਕੇਂਦਰੀ ਉੱਚ ਸਿੱਖਿਆ ਸੰਸਥਾਨ (ਸੀ. ਐੱਚ. ਈ. ਆਈਜ਼), ਰਾਸ਼ਟਰੀ ਮਹੱਤਤਾ ਦੇ ਸੰਸਥਾਨ (ਆਈ. ਐੱਨ. ਆਈਜ਼) ਦੇ ਨਾਲ ਇਕਰਾਰ ਕਰਨ ਲਈ ਸੰਪਰਕ ਕੀਤਾ ਹੈ ਤਾਂ ਜੋ ਮੈਟ੍ਰਿਕ ਅਤੇ ਸੀਨੀਅਰ ਸੈਕੰਡਰੀ ਪ੍ਰੀਖਿਆਵਾਂ ‘ਚ ਅਪੀਅਰ ਹੋ ਰਹੇ ਲਗਭਗ 8 ਲੱਖ ਵਿਦਿਆਰਥੀਆਂ ਦਾ ਵਿਦਿਅਕ ਰਿਕਾਰਡ ਅਪਲੋਡ ਕੀਤਾ ਜਾ ਸਕੇ। ਬਿਨਾਂ ਦੇਰੀ ਮਿਲ ਸਕਣਗੇ ਪ੍ਰਮਾਣ-ਪੱਤਰ ਬੋਰਡ ਦੀ ਇਸ ਪਹਿਲਕਦਮੀ ਕਾਰਨ ਰਜਿਸਟਰਡ ਹੋਣ ‘ਤੇ ਪੰਜਾਬ ਸਿੱਖਿਆ ਬੋਰਡ ਆਪਣੇ ਸਾਰੇ ਪ੍ਰਮਾਣ ਪੱਤਰ-ਕਮ-ਅੰਕ ਵੇਰਵਾ ਕਾਰਡ ਪੱਕੇ ਤੌਰ ‘ਤੇ ਐੱਨ. ਏ. ਡੀ. ਸਟੋਰ ਕਰਨ ਦੇ ਯੋਗ ਹੋਵੇਗਾ। ਭਵਿੱਖ ਵਿਚ ਵਿਦਿਆਰਥੀਆਂ ਨੂੰ ਬਿਨਾਂ ਦੇਰੀ ਉਨ੍ਹਾਂ ਦੇ ਪ੍ਰਮਾਣ-ਪੱਤਰ-ਕਮ–ਅੰਕ ਵੇਰਵਾ ਕਾਰਡ ਉਪਲੱਬਧ ਹੋਣਗੇ ਅਤੇ ਉਨ੍ਹਾਂ ਦੇ ਸਰਟੀਫਿਕੇਟ ਗੁੰਮ ਅਤੇ ਨਸ਼ਟ ਹੋਣ ਦਾ ਖਤਰਾ ਵੀ ਨਹੀਂ ਰਹੇਗਾ। ਜੋ ਵਿਦਿਆਰਥੀ ਸਾਲ 2017-18 ਦਸਵੀਂ ਅਤੇ ਬਾਰ੍ਹਵੀਂ ਦੇ ਇਮਤਿਹਾਨਾਂ ‘ਚ ਅਪੀਅਰ ਹੋ ਰਹੇ ਹਨ, ਉਹ ਇਸ ਸੁਵਿਧਾ ਦਾ ਲਾਭ ਲੈ ਸਕਣਗੇ।
ਬੋਰਡ ਦੀ ਵੈੱਬਸਾਈਟ ‘ਤੇ ਲਿੰਕ ਹੋਵੇਗਾ ਵਿਦਿਆਰਥੀ ਦਾ ਆਧਾਰ ਕਾਰਡ

ਬੋਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਐੱਨ. ਏ. ਡੀ. ਤੋਂ ਡਿਜੀਟਲ ਪ੍ਰਮਾਣ-ਪੱਤਰ ਲੈਣ ਲਈ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ ਦੇ ਲਿੰਕ ਨਾਲ ਆਧਾਰ ਕਾਰਡ ਨਾਲ ਰਜਿਸਟਰਡ ਹੋਣਾ ਹੋਵੇਗਾ। ਆਧਾਰ ਕਾਰਡ ਨਾ ਹੋਣ ਦੀ ਹਾਲਤ ਵਿਚ ਵਿਦਿਆਰਥੀ ਨੂੰ ਬਿਨਾਂ ਆਧਾਰ ਕਾਰਡ ਲਿੰਕ ਨਾਲ ਰਜਿਸਟਰਡ ਹੋਣਾ ਪਵੇਗਾ। ਵਿਦਿਆਰਥੀ ਆਪਣੇ ਡਿਜੀਟਲ ਹਸਤਾਖਰ ਵਾਲੇ ਪ੍ਰ੍ਰਮਾਣ–ਪੱਤਰ ਦੀ ਕਾਪੀ ਦੇਖ ਜਾਂ ਡਾਊਨਲੋਡ ਕਰ ਸਕਣਗੇ ਅਤੇ ਪ੍ਰ੍ਰਮਾਣ-ਪੱਤਰ ਦਾ ਪ੍ਰਿੰਟ ਲੈ ਸਕਣਗੇ। ਵਿਦਿਆਰਥੀ ਦੀ ਐੱਨ. ਏ. ਡੀ. ਆਈ. ਡੀ. ‘ਤੇ ਪ੍ਰਤੀਕਿਰਿਆ ਦੀ ਪ੍ਰਵਾਨਗੀ ਉਪਰੰਤ ਹੀ ਪ੍ਰਮਾਣ-ਪੱਤਰ ਦੇਖਿਆ, ਡਾਊਨਲੋਡ ਕੀਤਾ ਜਾਂ ਪ੍ਰਿੰਟ ਲਿਆ ਜਾ ਸਕੇਗਾ।

  • 288
    Shares

LEAVE A REPLY