ਕੇਂਦਰ ਸਰਕਾਰ ਜਲਦ ਮੋਟਰ ਵਾਹਨ ਨਿਯਮਾਂ ਵਿੱਚ ਕਰੇਗੀ ਵੱਡੇ ਫੇਰਬਦਲ, ਟਰੈਫਿਕ ਪੁਲਿਸ ਨੂੰ ਕਾਗਜ਼ ਵਿਖਾਉਣ ਦੀ ਨਹੀਂ ਪਵੇਗੀ ਲੋੜ 


Soon Traffic Police will accept Digital Documents

ਕੇਂਦਰ ਸਰਕਾਰ ਜਲਦੀ ਹੀ ਮੋਟਰ ਵਾਹਨ ਨਿਯਮਾਂ ਵਿੱਚ ਵੱਡੇ ਫੇਰਬਦਲ ਕਰੇਗੀ। ਨਵੇਂ ਨਿਯਮਾਂ ਤਹਿਤ ਟਰੈਫਿਕ ਪੁਲਿਸ ਨੂੰ ਕਾਗਜ਼ ਵਿਖਾਉਣ ਦੀ ਲੋੜ ਨਹੀਂ ਪਏਗੀ। ਪੁਲਿਸ ਮੋਬਾਈਲ ਜ਼ਰੀਏ ਹੀ ਪੜਤਾਲ ਕਰ ਲੈਣਗੇ। ਦਰਅਸਲ ਸਟੇਟ ਟਰਾਂਸਪੋਰਟ ਅਧਿਕਾਰੀ ਤੇ ਟਰੈਫਿਕ ਪੁਲਿਸ ਅਫਸਰ ਗੱਡੀ ਦੇ ਹਰ ਦਸਤਾਵੇਜ਼ਾਂ ਨੂੰ ਡਿਜੀਟਲ ਰੂਪ ਵਿੱਚ ਸਵੀਕਾਰ ਕਰਨਗੇ। ਇਨ੍ਹਾਂ ਵਿੱਚ ਡਰਾਈਵਿੰਗ ਲਾਇਸੈਂਸ, ਰਜਿਸਟਰੇਸ਼ਨ ਸਰਟੀਫਿਕੇਟ, ਪ੍ਰਦੂਸ਼ਣ ਸਰਟੀਫਿਕੇਟ ਆਦਿ ਸ਼ਾਮਲ ਹਨ। ਇਸ ਤਰ੍ਹਾਂ ਹਰ ਤਰ੍ਹਾਂ ਦੇ ਦਸਤਾਵੇਜ਼ ਆਨਲਾਈਨ ਹੋਣਗੇ। ਜਿਸ ਨਾਲ ਦਸਤਾਵੇਜ਼ ਨਾਲ ਰੱਖਣ ਦਾ ਝੰਜਟ ਵੀ ਖ਼ਤਮ ਹੋ ਜਾਏਗਾ।


LEAVE A REPLY