96 ਦੇ ਹੋਏ ਟ੍ਰੈਜਡੀ ਕਿੰਗ ਦਿਲੀਪ ਕੁਮਾਰ, ਜਾਣੋ ਜੀਵਨ ਦੇ ਦਿਲਚਸਪ ਕਿੱਸੇ


ਦੇਵਦਾਸ, ਆਗ, ਮੁਗਲ-ਏ-ਆਜ਼ਮ, ਦਿਲ ਦੀਆ ਦਰਦ ਲਿਆ ਜਿਹੀਆਂ ਕਲਾਸਿਕ ਫ਼ਿਲਮਾਂ ਕਰਕੇ ਫੇਮਸ ਟ੍ਰੈਜਡੀ ਕਿੰਗ ਦਿਲੀਪ ਕੁਮਾਰ ਅੱਜ 96 ਸਾਲਾ ਦੇ ਹੋ ਗਏ ਹਨ। ਇਸ ਉਮਰ ਚ ਕਈ ਬਿਮਾਰੀਆਂ ਨਾਲ ਲੜ ਰਹੇ ਦਿਲੀਪ ਕੁਮਾਰ ਆਪਣੇ ਪਰਿਵਾਰ ਤੇ ਕਰੀਬੀ ਦੋਸਤਾਂ ਨਾਲ ਆਪਣਾ ਜਨਮ ਦਿਨ ਮਨਾਉਣਗੇ। ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਇਸ ਖਾਸ ਮੌਕੇ ਤੇ ਦਿਲੀਪ ਦੇ ਦੋਸਤਾਂ ਤੇ ਮਹਿਮਾਨਾਂ ਦਾ ਸਵਾਗਤ ਕਰੇਗੀ। ਟ੍ਰੈਜਡੀ ਕਿੰਗ ਦਾ ਜਨਮ ਦਿਨ ਕਾਫੀ ਸਾਦਗੀ ਨਾਲ ਹੀ ਮਨਾਇਆ ਜਾਵੇਗਾ

ਦਿਲੀਪ ਕੁਮਾਰ ਦਾ ਜਨਮ 11 ਦਸੰਬਰ, 1922 ਚ ਪਾਕਿਸਤਾਨ ਦੇ ਪੇਸ਼ਾਵਰ ਚ ਪਸ਼ਤੂਨ ਪਰਿਵਾਰ ਚ ਹੋਇਆ। ਦਿਲੀਪ ਦੇ ਪਿਤਾ ਜੀ ਇੱਕ ਵਪਾਰੀ ਸੀ। ਦਿਲੀਪ ਕੁਮਾਰ ਨੇ ਵੀ ਕੁਝ ਸਮਾਂ ਡ੍ਰਾਈ ਫਰੂਟਸ ਕਾਰੋਬਾਰੀ ਦੇ ਤੌਰ ਤੇ ਕੰਮ ਕੀਤਾ ਤੇ ਕੁਝ ਸਮਾਂ ਪੁਣੇ ਦੀ ਕੰਟੀਨ ਚ ਵੀ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ 1944 ਚ ਫ਼ਿਲਮ ਜਵਾਹਰਭਾਟਾ ਚ ਕੰਮ ਕੀਤਾ।

ਹੁਣ ਤੁਹਾਨੂੰ ਦੱਸਦੇ ਹਾਂ ਕਿ ਦਿਲੀਪ ਕੁਮਾਰ ਦੀਆਂ ਕੁਝ ਖਾਸ ਗੱਲਾਂ, ਜਿਨ੍ਹਾਂ ਚ ਸਭ ਤੋਂ ਪਹਿਲੀ ਗੱਲ ਹੈ ਕਿ ਉਨ੍ਹਾਂ ਨੂੰ ਕਈ ਭਾਸ਼ਾਵਾਂ ਆਉਂਦੀਆਂ ਸੀ। ਜੀ ਹਾਂ, ਕਿਹਾ ਜਾਂਦਾ ਹੈ ਕਿ ਦਿਲੀਪ ਕੁਮਾਰ ਹਿੰਦੀ, ਉਰਦੂ, ਇੰਗਲਿਸ਼ ਤੇ ਪਸ਼ਤੂ ਭਾਸ਼ਾ ਬੋਲ ਲੈਂਦੇ ਹਨ। ਦਿਲੀਪ ਕੁਮਾਰ ਪਹਿਲੇ ਐਕਟਰ ਹਨ ਜਿਨ੍ਹਾਂ ਨੇ ਫ਼ਿਲਮਫੇਅਰ ਐਵਾਰਡ ਜਿੱਤਿਆ ਸੀ। ਇਹ ਐਵਾਰਡ ਉਨ੍ਹਾਂ ਨੂੰ ਬੈਸਟ ਐਕਟਰ ਲਈ ਸਾਲ 1954 ਚ ਦਿੱਤਾ ਗਿਆ ਸੀ।

ਸਭ ਤੋਂ ਜ਼ਿਆਦਾ ਫ਼ਿਲਮਫੇਅਰ ਐਵਾਰਡ ਆਪਣੇ ਨਾਂ ਕਰਨ ਵਾਲੇ ਐਕਟਰ ਵਜੋਂ ਵੀ ਦਿਲੀਪ ਕੁਮਾਰ ਦੂਜੇ ਨੰਬਰ ਤੇ ਹਨ। ਦਿਲੀਪ ਕੁਮਾਰ ਨੂੰ ਹੁਣ ਤਕ 8 ਵਾਰ ਫ਼ਿਲਮਫੇਅਰ ਮਿਲ ਚੁੱਕਿਆ ਹੈ। ਦਿਲੀਪ ਦਾ ਅਸਲ ਨਾਂ ਯੁਸੂਫ ਖ਼ਾਨ ਹੈ। ਸਿਲਵਰ ਸਕਰੀਨ ਤੇ ਆਪਣਾ ਨਾਂ ਦਿਲੀਪ ਚੁਣਨ ਤੋਂ ਪਹਿਲਾਂ ਉਨ੍ਹਾਂ ਨੇ ਉਦੈ ਤੇ ਵਾਮਨ ਨਾਂ ਵੀ ਆਪਣੇ ਲਈ ਸੋਚੇ ਸੀ।

ਦਿਲੀਪ ਕੁਮਾਰ ਪਹਿਲੇ ਸੁਪਰਸਟਾਰ ਹਨ ਜੋ ਪਾਕਿਸਤਾਨ ਨਾਲ ਤਾਲੁਕ ਰਖਦੇ ਹਨ। ਦਿਲੀਪ ਕੁਮਾਰ ਆਪਣੇ ਸਟਾਰਡਮ ਦੇ ਦਿਨਾਂ ਚ 5-11 ਲੱਖ ਰੁਪਏ ਫੀਸ ਲਿਆ ਕਰਦੇ ਸੀ। ਦਿਲੀਪ ਕੁਮਾਰ ਤੇ ਸਾਇਰਾ ਬਾਨੋ ਚ ਉਮਰ ਦਾ ਕਾਫੀ ਫਾਸਲਾ ਹੈ ਪਰ ਫੇਰ ਵੀ ਸਾਇਰਾ ਤੇ ਦਿਲੀਪ ਦਾ ਪਿਆਰ ਅਜੇ ਤਕ ਕਾਇਮ ਹੈ। ਇਸ ਦੇ ਨਾਲ ਹੀ ਦਿਲੀਪ ਸਾਇਰਾ ਨਾਲ ਫ਼ਿਲਮ ਚ ਕੰਮ ਕਰਨ ਤੋਂ ਵੀ ਮਨਾ ਕਰ ਚੁੱਕੇ ਹਨ। ਉਨ੍ਹਾਂ ਨੇ ਇਸ ਦਾ ਕਾਰਨ ਸਾਇਰਾ ਦਾ ਉਮਰ ‘ਚ ਉਨ੍ਹਾਂ ਤੋਂ ਕਾਫੀ ਛੋਟਾ ਹੋਣਾ ਦੱਸਿਆ।

ਦਿਲੀਪ ਕੁਮਾਰ ਨੂੰ ਪਾਕਿਸਤਾਨ ਦੇ ੳੱਚ ਨਾਗਰਿਕਤਾ ਪੁਰਸਕਾਰ, ਨਿਸ਼ਾਨ-ਏ-ਇਮਤੀਆਜ਼ ਨਾਲ ਨਵਾਜ਼ਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਦਿਲੀਪ ਕੁਮਾਰ ਦਾ ਪਹਿਲਾ ਪਿਆਰ ਕਾਮਿਨੀ ਕੌਸ਼ਲ ਸੀ ਕਿਉਂਕਿ ਉਹ ਸ਼ਾਦੀਸ਼ੁਦਾ ਸੀ, ਇਸ ਲਈ ਦਿਲੀਪ ਨੇ ਸਾਲਾਂ ਤਕ ਇਹ ਗੱਲ ਆਪਣੇ ਦਿਲ ਚ ਰੱਖੀ। ਇਸ ਤੋਂ ਬਾਅਦ ਦਿਲੀਪ ਕੁਮਾਰ ਮਧੁਬਾਲਾ ਦੇ ਪਿਆਰ ਚ ਡੁੱਬ ਗਏ ਸੀ ਪਰ ਮਧੁਬਾਲਾ ਦੇ ਪਿਓ ਦੀਆਂ ਸ਼ਰਤਾਂ ਅੱਗੇ ਦੋਵਾਂ ਦਾ ਪਿਆਰ ਹਾਰ ਗਿਆ।


LEAVE A REPLY