ਪੰਜਾਬ ਚ ਨਹੀਂ ਰੁਕ ਰਹੀਆਂ ਬੇਅਦਬੀਆਂ, ਚਮਕੌਰ ਸਾਹਿਬ ਚ ਆਇਆ ਤਾਜ਼ਾ ਮਾਮਲਾ ਸਾਮਣੇ


Disregard of Gutka Sahib in Chamkaur Sahib

ਬੀਤੇ ਦਿਨ ਬੇਅਦਬੀ ਮਾਮਲੇ ਦੀ ਘਟਨਾ ਸਬੰਧੀ ਪੰਜਾਬ ਵਿਧਾਨ ਸਭਾ ਵਿੱਚ ਲਗਪਗ 8 ਘੰਟਿਆਂ ਤਕ ਬਹਿਸ ਚੱਲੀ ਤੇ ਉਸੇ ਦਿਨ ਚਮਕੌਰ ਸਾਹਿਬ ਇਲਾਕੇ ਵਿੱਚ ਬੇਅਦਬੀ ਦੀ ਘਟਨਾ ਵਾਪਰੀ। ਪਿੰਡ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਗੁਟਕਾ ਸਾਹਿਬ ਦੇ ਕਈ ਅੰਗ ਪਿੰਡ ਦੀ ਗਲ਼ੀ ਵਿੱਚ ਖਿੱਲਰੇ ਹੋਏ ਮਿਲੇ।

ਪਿੰਡ ਦੀ ਇੱਕ ਔਰਤ ਨੇ ਰਾਤ ਦੇ ਸਮੇਂ ਗਲ਼ੀ ਵਿੱਚ ਗੁਟਕਾ ਸਾਹਿਬ ਦੇ ਅੰਗ ਖਿੱਲਰੇ ਹੋਏ ਵੇਖੇ ਜਿਸ ਪਿੱਛੋਂ ਉਸ ਨੇ ਇਸ ਦੀ ਸੂਚਨਾ ਗ੍ਰੰਥੀ ਸਿੰਘ ਨੂੰ ਦਿੱਤੀ ਤੇ ਖਿੱਲਰੇ ਅੰਗ ਵੀ ਉਨ੍ਹਾਂ ਨੂੰ ਸੌਂਪੇ। ਪਿੰਡ ਦੇ ਲੋਕਾਂ ਦੀ ਸ਼ਿਕਾਇਤ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  • 7
    Shares

LEAVE A REPLY