ਜ਼ਿਲਾ ਚੋਣ ਅਫ਼ਸਰ ਵੱਲੋਂ ਲੋਕ ਸਭਾ ਹਲਕਾ ਲੁਧਿਆਣਾ ਅਤੇ ਫਤਹਿਗੜ ਸਾਹਿਬ ਦੇ ਗਿਣਤੀ ਕੇਂਦਰਾਂ ਦਾ ਲਿਤਾ ਗਿਆ ਜਾਇਜ਼ਾ


 

District Election Officer Inspects Vote Counting Centers at Ludhiana and Fatehgarh Sahib Constituency

ਲੁਧਿਆਣਾ – ਲੋਕ ਸਭਾ ਚੋਣਾਂ-2019 ਤਹਿਤ ਹਲਕਾ ਲੁਧਿਆਣਾ ਲਈ ਵੋਟਾਂ ਦੀ ਗਿਣਤੀ ਮਿਤੀ 23 ਮਈ ਦਿਨ ਵੀਰਵਾਰ ਨੂੰ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕੀਤੀ ਜਾਵੇਗੀ। ਗਿਣਤੀ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਪ੍ਰਬੰਧ ਲਗਾਤਾਰ ਮੁਕੰਮਲ ਕੀਤੇ ਜਾ ਰਹੇ ਹਨ। ਇਨਾਂ ਗਿਣਤੀ ਕੇਂਦਰਾਂ ਦਾ ਅੱਜ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਨਾਲ ਵੱਖ-ਵੱਖ ਉਮੀਦਵਾਰ ਜਾਂ ਉਨਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਲੋਕ ਸਭਾ ਹਲਕਾ ਲੁਧਿਆਣਾ-07 ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵੱਖ-ਵੱਖ ਗਿਣਤੀ ਕੇਂਦਰਾਂ ਵਿੱਚ ਕੀਤੀ ਜਾਵੇਗੀ। ਜਦਕਿ ਜ਼ਿਲ•ਾ ਲੁਧਿਆਣਾ ਦੇ 5 ਵਿਧਾਨ ਸਭਾ ਹਲਕੇ ਜੋ ਕਿ ਲੋਕ ਸਭਾ ਹਲਕਾ ਫਤਹਿਗੜ ਸਾਹਿਬ ਵਿੱਚ ਪੈਂਦੇ ਹਨ, ਦੀ ਗਿਣਤੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਖੇ ਕੀਤੀ ਜਾਵੇਗੀ।

ਉਨਾਂ ਦੱਸਿਆ ਕਿ ਹਲਕਾ ਲੁਧਿਆਣਾ (ਪੂਰਬੀ) ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਲਾਇਬਰੇਰੀ ਹਾਲ ਵਿਖੇ ਕੀਤੀ ਜਾਵੇਗੀ, ਇਸੇ ਤਰਾਂ ਹਲਕਾ ਲੁਧਿਆਣਾ (ਦੱਖਣੀ) ਦੀ ਗਿਣਤੀ ਪ੍ਰੀਖਿਆ ਕੇਂਦਰ ਕਮ ਲੈਕਚਰ ਥੀਏਟਰ ਕੰਪਲੈਕਸ ਦੀ ਦੂਜੀ ਮੰਜਿਲ ‘ਤੇ, ਹਲਕਾ ਆਤਮ ਨਗਰ ਦੀ ਪ੍ਰੀਖਿਆ ਕੇਂਦਰ ਨੇੜੇ ਕਿਸਾਨ ਸਿਖ਼ਲਾਈ ਕੇਂਦਰ ਵਿਖੇ, ਹਲਕਾ ਲੁਧਿਆਣਾ (ਕੇਂਦਰੀ) ਅਤੇ ਹਲਕਾ ਲੁਧਿਆਣਾ (ਪੱਛਮੀ) ਦੀ ਜਿਮਨੇਜ਼ੀਅਮ ਹਾਲ ਧਰਤਲ ਮੰਜਿਲ ਵਿਖੇ, ਹਲਕਾ ਲੁਧਿਆਣਾ (ਉੱਤਰੀ) ਦੀ ਮਲਟੀਪਰਪਜ਼ ਹਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ, ਹਲਕਾ ਗਿੱਲ ਦੀ ਪ੍ਰੀਖਿਆ ਕੇਂਦਰ ਕਮ ਲੈਕਚਰ ਥੀਏਟਰ ਕੰਪਲੈਕਸ ਦੀ ਧਰਤਲ ਮੰਜਿਲ ‘ਤੇ, ਹਲਕਾ ਦਾਖਾ ਦੀ ਸੁਖਦੇਵ ਭਵਨ ਦੇ ਡਾਈਨਿੰਗ ਹਾਲ ਵਿਖੇ ਅਤੇ ਹਲਕਾ ਜਗਰਾਂਉ ਦੀ ਡਾ. ਡੀ. ਐੱਸ. ਦੇਵ ਪ੍ਰੀਖਿਆ ਹਾਲ ਖੇਤੀਬਾੜੀ ਕਾਲਜ਼ ਪੀ. ਏ. ਯੂ. ਵਿਖੇ ਹੋਵੇਗੀ।

ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਦੇ ਪੰਜ ਵਿਧਾਨ ਸਭਾ ਹਲਕੇ ਲੋਕ ਸਭਾ ਹਲਕਾ ਫਤਹਿਗੜ ਸਾਹਿਬ ਵਿੱਚ ਪੈਂਦੇ ਹਨ, ਜਿਨਾਂ ਦੀ ਗਿਣਤੀ ਸਥਾਨਕ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਖੇ ਕੀਤੀ ਜਾਵੇਗੀ। ਹਲਕਾ ਖੰਨਾ ਦੀ ਗਿਣਤੀ ਪੌਲੀਟੈਕਨਿਕ ਕਾਲਜ ਦੀ ਦੂਜੀ ਮੰਜਿਲ ‘ਤੇ, ਹਲਕਾ ਸਮਰਾਲਾ ਦੀ ਨਿਊ ਸਪੋਰਟਸ ਹਾਲ ਕੰਪਲੈਕਸ, ਹਲਕਾ ਸਾਹਨੇਵਾਲ ਦੀ ਪ੍ਰੀਖਿਆ ਹਾਲ ਦੀ ਦੂਜੀ ਮੰਜਿਲ ‘ਤੇ, ਹਲਕਾ ਪਾਇਲ ਦੀ ਮਕੈਨੀਕਲ ਹਾਲ ਪੋਲੀਟੈਕਨਿਕ ਕਾਲਜ ਵਿਖੇ ਅਤੇ ਹਲਕਾ ਰਾਏਕੋਟ ਦੀ ਪੌਲੀਟੈਕਨਿਕ ਕਾਲਜ ਦੀ ਪਹਿਲੀ ਮੰਜਿਲ ‘ਤੇ ਹੋਵੋਗੀ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਹਲਕਾ ਲੁਧਿਆਣਾ ਦੇ ਸਾਰੇ 9 ਹਲਕਿਆਂ ਲਈ ਲੋੜੀਂਦੀ ਗਿਣਤੀ ਵਿੱਚ ਗਿਣਤੀ ਟੀਮਾਂ ਲਗਾਈਆਂ ਗਈਆਂ ਹਨ, ਜਦਕਿ ਵਾਧੂ ਰਿਜ਼ਰਵ ਟੀਮਾਂ ਵੀ ਦਿੱਤੀਆਂ ਗਈਆਂ ਹਨ। ਗਿਣਤੀ ਲਈ ਮਾਈਕਰੋ ਆਬਜ਼ਰਵਰ, ਕਾਊਂਟਿੰਗ ਸੁਪਰਵਾਈਜ਼ਰ, ਸਹਾਇਕ ਕਾਊਂਟਿੰਗ ਸੁਪਰਵਾਈਜ਼ਰ ਆਦਿ ਲਗਾਏ ਗਏ ਹਨ। ਮੀਡੀਆ ਕਰਮੀਆਂ ਦੀ ਸਹੂਲਤ ਲਈ ਪੀ. ਏ. ਯੂ. ਸਥਿਤ ਸੁਖਦੇਵ ਭਵਨ ਅਤੇ ਜੀ. ਐੱਨ. ਈ. ਕਾਲਜ ਦੀ ਪੋਲੀਟੈਕਨਿਕ ਵਰਕਸ਼ਾਪ ਇਮਾਰਤ ਵਿਖੇ ਮੀਡੀਆ ਸੈਂਟਰ ਸਥਾਪਤ ਕੀਤੇ ਗਏ ਹਨ। ਗਿਣਤੀ ਕੇਂਦਰਾਂ ਵਿੱਚ ਕਿਸੇ ਵੀ ਆਮ ਵਿਅਕਤੀ ਦੀ ਐਂਟਰੀ ਨਹੀਂ ਹੋ ਸਕਦੀ।


LEAVE A REPLY