ਜ਼ਿਲ੍ਹਾ ਮੈਜਿਸਟ੍ਰੇਟ ਨੇ ਸਰਿੰਜਾਂ ਖਰੀਦਣ ਅਤੇ ਵੇਚਣ ਤੇ ਪਾਬੰਦੀ ਹਟਾਈ-ਬਿਨਾ ਡਾਕਟਰ ਦੀ ਸਲਿੱਪ ਤੋਂ ਮੈਡੀਕਲ ਸਟੋਰ ਤੋਂ ਮਿਲ ਸਕਣਗੀਆਂ ਸਰਿੰਜਾਂ


Medical Needle

ਪੰਜਾਬ ਵਿਚ ਵਧਦੇ ਚਿੱਟੇ ਦੇ ਨਸ਼ੇ ਦੇ ਦਲਦਲ ਵਿਚ ਫਸੀ ਪੰਜਾਬ ਦੀ ਨੌਜਵਾਨ ਪੀੜੀ ਨੂੰ ਦੋਹਰੀ ਮਾਰ ਝੇਲਣੀ ਪੈ ਰਹੀ ਹੈ। ਇਕ ਤਾ ਨਸ਼ੇ ਦਾ ਐਬ ਤੇ ਦੂਜਾ ਸਰਕਾਰ ਵੱਲੋਂ ਮੈਡੀਕਲ ਸਟੋਰ ਤੇ ਸਰਿੰਜਾ ਖਰੀਦਣ ਤੇ ਵੇਚਣ ਤੇ ਲਾਈ ਪਾਬੰਦੀ ਕਰਕੇ ਇਕ ਦੂਸਰੇ ਦੀ ਵਰਤੀ ਹੋਈ ਸਰਿੰਜ ਦੋਬਾਰਾ ਵਰਤਣ ਕਰਕੇ ਫੈਲ ਰਹੀਆਂ ਕਈ ਤਰਾ ਦੀਆਂ ਬੀਮਾਰੀਆਂ ਲੱਗਣ ਦਾ ਖ਼ਤਰਾ। ਪਰ ਹੁਣ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜੋ ਬੀਤੇ ਦਿਨੀਂ ਜ਼ਿਲ੍ਹਾ ਲੁਧਿਆਣਾ (ਪੁਲਿਸ ਕਮਿਸ਼ਨਰੇਟ ਦਾ ਖੇਤਰ ਛੱਡ ਕੇ) ਵਿੱਚ ਬਿਨਾ ਡਾਕਟਰ ਦੀ ਸਲਿੱਪ ਤੋਂ ਮੈਡੀਕਲ ਸਟੋਰ ਤੋਂ ਸਰਿੰਜਾਂ ਖਰੀਦਣ ਅਤੇ ਵੇਚਣ ਤੇ ਪਾਬੰਦੀ ਲਗਾਉਣ ਦੇ ਜੋ ਹੁਕਮ ਜਾਰੀ ਕੀਤੇ ਗਏ ਸਨ, ਉਹ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਏ ਹਨ ਜਿਸ ਨਾਲ ਹੁਣ ਆਮ ਜਨਤਾ ਵੀ ਮੈਡੀਕਲ ਸਟੋਰ ਤੋਂ ਇਹ ਦਵਾਈਆਂ ਤੇ ਸਰਿੰਜਾਂ ਆਸਾਨੀ ਨਾਲ ਲੈ ਸਕਣਗੇ। ਹੁਕਮਾਂ ਵਿੱਚ ਦਵਾਈ ਵਿਕਰੇਤਾਵਾਂ ਨੂੰ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਉਹ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਉਣ।


LEAVE A REPLY