ਜ਼ਿਲਾ ਪੱਧਰੀ ਖੇਡ ਮੁਕਾਬਲੇ 8 ਅਕਤੂਬਰ ਤੋਂ,ਲੜਕੇ-ਲੜਕੀਆਂ ਦੇ ਅੰਡਰ-14, 18 ਅਤੇ 25 ਉਮਰ ਵਰਗ ਦੇ ਹੋਣਗੇ ਮੁਕਾਬਲੇ – ਗੁਰੂ ਨਾਨਕ ਸਟੇਡੀਅਮ ਵਿਖੇ ਹੋਵੇਗਾ ਉਦਘਾਟਨੀ ਅਤੇ ਸਮਾਪਤੀ ਸਮਾਰੋਹ


District Sports Competition to be Held in Ludhiana on 8th October

ਲੁਧਿਆਣਾ – ਖੇਡ ਵਿਭਾਗ, ਪੰਜਾਬ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਮਰਪਿਤ ਲੜਕੇ ਅਤੇ ਲੜਕੀਆਂ ਦੇ ਜ਼ਿਲਾ ਪੱਧਰੀ ਖੇਡ ਮੁਕਾਬਲੇ ਅੰਡਰ-14, ਅੰਡਰ-18 ਅਤੇ ਅੰਡਰ-25 ਵਰਗ ‘ਚ 8 28 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਲੜਕੇ-ਲੜਕੀਆਂ ਦੇ ਅੰਡਰ-14 ਵਰਗ ਦੇ ਖੇਡ ਮੁਕਾਬਲੇ 8 ਅਕਤੂਬਰ ਤੋਂ 10 ਅਕਤੂਬਰ ਤੱਕ, ਲੜਕੇ-ਲੜਕੀਆਂ ਦੇ ਅੰਡਰ-18 ਵਰਗ ਦੇ ਖੇਡ ਮੁਕਾਬਲੇ 16 ਅਕਤੂਬਰ ਤੋਂ 18 ਅਕਤੂਬਰ ਤੱਕ ਅਤੇ ਲੜਕੇ-ਲੜਕੀਆਂ ਦੇ ਅੰਡਰ-25 ਵਰਗ ਦੇ ਖੇਡ ਮੁਕਾਬਲੇ 26 ਤੋਂ 28 ਅਕਤੂਬਰ ਤੱਕ ਹੋਣਗੇ।

ਜ਼ਿਲਾ ਖੇਡ ਅਫ਼ਸਰ ਸ੍ਰ. ਰਵਿੰਦਰ ਸਿੰਘ ਨੇ ਦੱਸਿਆ ਕਿ ਇਨਾਂਖੇਡਾਂ ਦੌਰਾਨ 17 ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨਾਂ ਵਿੱਚੋਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਐਥਲੈਟਿਕਸ, ਬਾਸਕਿਟਬਾਲ, ਬੈਡਮਿੰਟਨ, ਟੇਬਲ ਟੈਨਿਸ, ਵੇਟਲਿਫਟਿੰਗ ਅਤੇ ਫੁੱਟਬਾਲ ਮੁਕਾਬਲੇ ਕਰਵਾਏ ਜਾਣਗੇ। ਮਲਟੀਪਰਪਜ਼ ਹਾਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਬੱਡੀ, ਖੋਹ-ਖੋਹ, ਜੂਡੋ, ਜਿਮਨਾਸਟਿਕ, ਕੁਸ਼ਤੀ, ਵਾਲੀਵਾਲ ਮੁਕਾਬਲੇ ਹੋਣਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹਾਕੀ ਅਤੇ ਹੈਂਡਬਾਲ, ਲਈਅਰ ਵੈਲੀ ਸਰਾਭਾ ਨਗਰ ਲੁਧਿਆਣਾ ਵਿਖੇ ਰੋਲਰ ਸਕੇਟਿੰਗ, ਰੱਖ਼ ਬਾਗ ਸਥਿਤ ਤੈਰਾਕੀ ਪੂਲ ਵਿੱਚ ਤੈਰਾਕੀ ਅਤੇ ਨਰੇਸ਼ ਚੰਦਰ ਸਟੇਡੀਅਮ ਖੰਨਾ ਜ਼ਿਲਾ ਲੁਧਿਆਣਾ ਵਿਖੇ ਬਾਕਸਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਹੈਂਡਬਾਲ ਅਤੇ ਤੈਰਾਕੀ ਖੇਡਾਂ ਦਾ ਅੰਡਰ-14 ਗਰੁੱਪ ਦੇ ਜ਼ਿਲਾ ਪੱਧਰੀ ਮੁਕਾਬਲੇ 8-10 ਅਕਤੂਬਰ ਦੀ ਬਿਜਾਏ ਅੰਡਰ-18 ਗਰੁੱਪ ਦੇ ਨਾਲ ਹੀ ਮਿਤੀ 16-18 ਅਕਤੂਬਰ ਨੂੰ ਕਰਵਾਏ ਜਾਣਗੇ।

ਉਹਨਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਸਮੇਂ ਖਿਡਾਰੀ ਆਪਣਾ ਜਨਮ ਦਾ ਸਬੂਤ (ਜਨਮ ਸਰਟੀਫਿਕੇਟ/ਅਧਾਰ ਕਾਰਡ) ਨਾਲ ਲੈ ਕੇ ਆਉਣ। ਸਾਰੇ ਮੁਕਾਬਲਿਆਂ ਦੀ ਰਜਿਸਟਰੇਸ਼ਨ ਸੰਬੰਧਤ ਵਰਗ ਦੇ ਖੇਡ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਇਆ ਕਰੇਗੀ। ਉਹਨਾਂ ਦੱਸਿਆ ਕਿ ਅੰਡਰ-14 ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਜਨਮ 1 ਜਨਵਰੀ 2005 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ, ਅੰਡਰ-18 ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਜਨਮ 1 ਜਨਵਰੀ 2001 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ ਅਤੇ ਅੰਡਰ-25 ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਜਨਮ 1 ਜਨਵਰੀ 1994 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਗੁਰੂ ਨਾਨਕ ਸਟੇਡੀਅਮ ਵਿਖੇ ਹੋਵੇਗਾ।

  • 719
    Shares

LEAVE A REPLY