ਬਾਲ ਮਜ਼ਦੂਰੀ ਦੇ ਖਿਲਾਫ ਜ਼ਿਲਾ ਟਾਸਕ ਫੋਰਸ ਨੇ ਲੁਧਿਆਣਾ ਵਿੱਚ ਦਰਜਨਾਂ ਵਪਾਰਕ ਥਾਵਾਂ ਤੇ ਮਾਰੇ ਛਾਪੇ


ਲੁਧਿਆਣਾ – ਜ਼ਿਲਾ ਟਾਸਕ ਫੋਰਸ ਨੇ ਬਾਲ ਮਜ਼ਦੂਰੀ ਖਿਲਾਫ ਛੇੜੀ ਗਈ ਹਫਤਾਵਾਰੀ ਮੁਹਿੰਮ ਦੇ ਪਹਿਲੇ ਹੀ ਦਿਨ ਸ਼ਹਿਰ ਭਰ ਵਿਚ ਵੱਖ-ਵੱਖ ਥਾਵਾਂ ਤੇ ਛਾਪਾਮਾਰੀਆਂ ਕਰ ਕੇ 2 ਲੜਕੀਆਂ ਸਮੇਤ 1 ਹੋਰ ਮਾਸੂਮ ਬੱਚੇ ਨੂੰ ਮਜ਼ਦੂਰੀ ਦੇ ਬੰਧਨਾਂ ਤੋਂ ਆਜ਼ਾਦ ਕਰਵਾਉਣ ਵਿਚ ਸਫਲਤਾ ਦਰਜ ਕਰਵਾਈ ਹੈ। ਜਾਣਕਾਰੀ ਮੁਤਾਬਕ ਬਾਲ ਮਜ਼ਦੂਰੀ ਦੇ ਖਾਤਮੇ ਸਬੰਧੀ ਅੱਜ ਦੋ ਟੀਮਾਂ ਸ਼ਹਿਰ ਦੀਆਂ ਸੜਕਾਂ ‘ਤੇ ਉਤਰੀਆਂ, ਜਿਸ ਵਿਚ ਟੀਮ ਏ ਨੂੰ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਕੰਨੂ ਅਤੇ ਬੀ ਦੀ ਅਗਵਾਈ ਲੇਬਰ ਵਿਭਾਗ ਫੈਕਟਰੀ ਵਿੰਗ ਦੇ ਵਧੀਕ ਡਿਪਟੀ ਡਾਇਰੈਕਟਰ ਨਰਿੰਦਰਪਾਲ ਸਿੰਘ ਕਰ ਰਹੇ ਸਨ ਜਿਸ ਵਿਚ ਸਿੱਖਿਆ ਵਿਭਾਗ ਦੇ ਹਰਮਿੰਦਰ ਸਿੰਘ ਰੋਮੀ ਸਮੇਤ 8 ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਅਤੇ ਐਂਟੀ ਹਿਊਮਨ ਟ੍ਰੈਫਿਕਿੰਗ ਪੁਲਸ ਦੇ ਜਵਾਨ ਮੌਜੂਦ ਰਹੇ। ਇਸ ਦੌਰਾਨ ਟੀਮ ਏ ਵਿਚ ਡਿਪਟੀ ਡਾਇਰੈਕਟਰ ਆਫ ਲੇਬਰ ਵਿਭਾਗ ਫੈਕਟਰੀ ਵਿੰਗ ਨਰਿੰਦਰ ਸਿੰਘ ਅਤੇ ਮੈਡਮ ਕੰਨੂ ਨੇ ਫੋਕਲ ਪੁਆਇੰਟ ਇਲਾਕੇ ਵਿਚ ਪੈਂਦੇ ਕਰੀਬ 4 ਵੱਖ-ਵੱਖ ਯੂਨਿਟਾਂ ‘ਚ ਛਾਪਾਮਾਰੀਆਂ ਕਰ ਕੇ ਇਕ ਯੂਨਿਟ ਤੋਂ 2 ਲੜਕੀਆਂ ਅਤੇ 1 ਲੜਕੇ ਨੂੰ ਮਜ਼ਦੂਰੀ ਦੀ ਕੈਦ ਤੋਂ ਨਿਜਾਤ ਦੁਆਈ।

ਛਾਪੇਮਾਰੀ ਟੀਮ ਦਾ ਹਿੱਸਾ ਰਹੇ ਅਧਿਕਾਰੀ ਦੇ ਮੁਤਾਬਕ ਛਾਪੇਮਾਰੀ ਦੌਰਾਨ ਟੀਮ ਦੀ ਅਗਵਾਈ ਕਰ ਰਹੀ ਮੈਡਮ ਕੰਨੂ ਨੇ ਮੌਕੇ ‘ਤੇ ਛੁਡਵਾਈ ਗਈ 1 ਲੜਕੀ ਨੂੰ ਉਸ ਦੀ ਉਮਰ ਜ਼ਿਆਦਾ ਹੋਣ ਦੀ ਸੂਰਤ ਵਿਚ ਆਧਾਰ ਕਾਰਡ ਚੈੱਕ ਕਰ ਕੇ ਅਤੇ ਡਾਕਟਰਾਂ ਦੀ ਸਲਾਹ ਲੈਣ ਤੋਂ ਬਾਅਦ ਮੌਕੇ ‘ਤੇ ਹੀ ਛੱਡ ਦਿੱਤਾ ਅਤੇ ਹੋਰਨਾਂ ਦੋਵਾਂ ਬੱਚਿਆਂ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਗਿੱਲ ਰੋਡ ਸਥਿਤ ਸੀ. ਡਬਲਿਊ. ਸੀ. (ਚਾਈਲਡ ਵੈੱਲਫੇਅਰ ਕਮੇਟੀ) ਦੇ ਅਧਿਕਾਰੀਆਂ ਨੂੰ ਅਗਲੀ ਵਿਭਾਗੀ ਕਾਰਵਾਈ ਕਰਨ ਸਬੰਧੀ ਸੌਂਪ ਦਿੱਤਾ ਹੈ।
ਟੀਮ ਬੀ ਨੇ 13 ਵੱਖ-ਵੱਖ ਦੁਕਾਨਾਂ ਅਤੇ ਫੈਕਟਰੀਆਂ ਨੂੰ ਕੀਤਾ ਚੈੱਕ ਇਸ ਸਬੰਧੀ ਗੱਲਬਾਤ ਕਰਦੇ ਹੋਏ ਟੀਮ ਬੀ ਦੀ ਕਮਾਨ ਸੰਭਾਲਣ ਵਾਲੇ ਏ. ਡੀ. ਐੱਫ. ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਸ਼ਿਵਪੁਰੀ ਇਲਾਕੇ ਦੇ ਆਲੇ-ਦੁਆਲੇ ਪੈਂਦੇ ਇਲਾਕਿਆਂ ਦੀਆਂ 13 ਦੁਕਾਨਾਂ ਅਤੇ ਫੈਕਟਰੀਆਂ ਨੂੰ ਬਾਲ ਮਜ਼ਦੂਰੀ ਵਿਰੋਧੀ ਮੁਹਿੰਮ ਦੇ ਤਹਿਤ ਚੈੱਕ ਕੀਤਾ ਗਿਆ ਹੈ ਪਰ ਇਸ ਦੌਰਾਨ ਉਕਤ ਥਾਵਾਂ ‘ਤੇ ਟੀਮਾਂ ਨੂੰ ਇਕ ਵੀ ਬਾਲ ਮਜ਼ਦੂਰ ਨਹੀਂ ਮਿਲਿਆ।

  • 1
    Share

LEAVE A REPLY