ਸਰਕਾਰੀ ਹਸਪਤਾਲ ਵਿੱਚ ਔਰਤ ਨਾਲ ਕੁੱਟਮਾਰ ਕਰਨ ਵਾਲਾ ਅਰੋਪੀ ਡਾਕਟਰ ਫ਼ਰਾਰ, ਪੁਲਿਸ ਕਰ ਰਹੀ ਹੈ ਪੀੜਤਾ ਤੋਂ ਪੜਤਾਲ


ਫ਼ਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿੱਚ ਅੱਖ, ਨੱਕ ਤੇ ਕੰਨ ਦੇ ਮਾਹਰ ਡਾਕਟਰ ਕੁਸ਼ਲਦੀਪ ਸਿੰਘ ਵੱਲੋਂ ਔਰਤ ਨਾਲ ਕੀਤੀ ਕੁੱਟਮਾਰ ਦਾ ਮਸਲਾ ਭਖ਼ਦਾ ਜਾ ਰਿਹਾ ਹੈ। ਡਾਕਟਰ ਵਿਰੁੱਧ ਕੇਸ ਵੀ ਦਰਜ ਹੋ ਗਿਆ ਤੇ ਉਸ ਦੀ ਗੁੰਡਾਗਰਦੀ ਵਾਲੀ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ਚ ਪੁਲਿਸ ਦੀ ਨਾਅਹਿਲੀਅਤ ਰਿਕਾਰਡ ਹੋਣ ਤੋਂ ਬਾਅਦ ਦੋ ਮੁਲਜ਼ਾਮਾਂ ਨੂੰ ਤਾਂ ਮੁਅੱਤਲ ਕਰ ਦਿੱਤਾ ਗਿਆ ਹੈ, ਪਰ ਕਸਾਈ ਡਾਕਟਰ ਹਾਲੇ ਤਕ ਗ੍ਰਿਫ਼ਤ ਚੋਂ ਬਾਹਰ ਹੈ।

ਆਪਣੀਆਂ ਅੱਖਾਂ ਸਾਹਮਣੇ ਔਰਤ ਤੇ ਜ਼ੁਲਮ ਹੁੰਦਾ ਵੇਖਣ ਵਾਲੇ ਹੌਲਦਾਰ ਸਲਵਿੰਦਰ ਸਿੰਘ ਤੇ ਹੋਮਗਾਰਡ ਦੇ ਜਵਾਨ ਰੌਸ਼ਨ ਲਾਲ ਨੂੰ ਸ਼ਨੀਵਾਰ ਸ਼ਾਮ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਕਰ ਕੇ ਮੁਅੱਤਲ ਕਰ ਦਿੱਤਾ ਹੈ। ਪੁਲਿਸ ਨੇ ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਨੂੰ ਵੀ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਲੱਭ ਲਿਆ ਹੈ। ਪੁਲਿਸ ਮੁਤਾਬਕ ਔਰਤ ਡਾਕਚਟਰ ਤੋਂ ਦਵਾਈ ਲੈਣ ਗਈ ਸੀ। ਪੁਲਿਸ ਨੇ ਪੀੜਤ ਔਰਤ ਦੀ ਮੈਡੀਕਲ ਜਾਂਚ ਮੁਕੰਮਲ ਕਰਵਾ ਲਈ ਹੈ ਤੇ ਹਾਲੇ ਰਿਪੋਰਟ ਆਉਣਾ ਬਾਕੀ ਹੈ।

ਕੀ ਹੈ ਪੂਰਾ ਮਾਮਲਾ-

ਸ਼ਨੀਵਾਰ ਨੂੰ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਦੇ ENT ਮਾਹਰ ਡਾਕਟਰ ਵੱਲੋਂ ਮਰੀਜ਼ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਮਾਮਲੇ ਵਿੱਚ ਹਾਲੇ ਵੀ ਕੁਝ ਸਾਫ ਨਹੀਂ ਹੋ ਪਾ ਰਿਹਾ। ਡਾਕਟਰ ਨੇ ਕਿਹਾ ਸੀ ਕਿ ਔਰਤ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦੀ ਸੀ, ਜਦਕਿ ਪੀੜਤ ਔਰਤ ਮੁਤਾਬਕ ਇਹ ਆਪਣੀ ਤਨਖਾਹ ਵਧਾਉਣ ਦੀ ਮੰਗ ਕਰਦੀ ਸੀ।

ਕੀ ਕਹਿਣਾ ਹੈ ਪੀੜਤਾ ਲਖਵਿੰਦਰ ਕੌਰ ਦਾ-

ਪੀੜਤ ਔਰਤ ਮੁਤਾਬਕ ਉਹ ਪਿਛਲੇ ਤਿੰਨ ਸਾਲ ਤੋਂ ਹਸਪਤਾਲ ਵਿੱਚ ਸਫਾਈ ਆਦਿ ਦਾ ਕੰਮ ਕਰਦੀ ਸੀ ਤੇ ਤਨਖ਼ਾਹ ਬਹੁਤ ਘੱਟ ਹੋਣ ਕਰ ਕੇ ਉਸ ਨੇ ਡਾਕਟਰ ਤੋਂ ਪੈਸੇ ਵਧਾਉਣ ਦੀ ਮੰਗ ਕੀਤੀ ਸੀ। ਉਸ ਨੇ ਆਰਥਕ ਹਾਲਤ ਠੀਕ ਨਾ ਹੋਣ ਕਾਰਨ ਡਾਕਟਰ ਨੂੰ ਉਸ ਦੇ ਦੰਦਾਂ ਦਾ ਇਲਾਜ ਕਰਨ ਲਈ ਬੇਨਤੀ ਵੀ ਕੀਤੀ ਸੀ। ਇਸ ਤੋਂ ਬਾਅਦ ਡਾਕਟਰ ਨੇ ਤੈਸ਼ ਵਿੱਚ ਆ ਕੇ ਉਸ ਨਾਲ ਕੁੱਟਮਾਰ ਕੀਤੀ।

ਫਿਰੋਜ਼ਪੁਰ ਦੇ ਪਿੰਡ ਮੱਲੂਵਾਲਾ ਦੀ ਰਹਿਣ ਵਾਲੀ ਪੀੜਤ ਔਰਤ ਦੇ ਪਰਿਵਾਰ ਨੂੰ ਡਾਕਟਰ ਦੇ ਵਹਿਸ਼ੀਆਨਾ ਵਤੀਰੇ ‘ਤੇ ਕਾਫੀ ਗੁੱਸਾ ਹੈ। ਡਾਕਟਰ ਖਿਲਾਫ ਸਖ਼ਤ ਕਰਾਵਈ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਕੁੱਟਮਾਰ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਹਰ ਪਾਸੇ ਉਨ੍ਹਾਂ ਦੀ ਬਦਨਾਮੀ ਹੋ ਗਈ ਹੈ।

 

  • 288
    Shares

LEAVE A REPLY