ਲੁਧਿਆਣਾ ਵਿਖੇ ਅੰਬੇਦਕਰ ਭਵਨ ਜਲਦ ਹੋਵੇਗਾ ਮੁਕੰਮਲ – ਰਵਨੀਤ ਸਿੰਘ ਬਿੱਟੂ


Ravneet Singh Bittu

ਲੁਧਿਆਣਾ – ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ, ਜਿਨਾਂ ਨੇ ਲੁਧਿਆਣਾ ਵਿਖੇ ਨਿਰਮਾਣ ਅਧੀਨ ਅੰਬੇਦਕਰ ਭਵਨ ਨੂੰ ਮੁਕੰਮਲ ਕਰਨ ਲਈ 6 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਵਿਖੇ ਭਾਰਤ ਰਤਨ ਬੀ. ਆਰ. ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਮਨਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਸੀ। ਸ੍ਰ. ਬਿੱਟੂ ਨੇ ਕਿਹਾ ਕਿ ਹੁਣ ਇਸ ਭਵਨ ਦੇ ਰਹਿੰਦੇ ਨਿਰਮਾਣ ਕਾਰਜ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਇਹ ਭਵਨ ਜਲਦ ਤੋਂ ਜਲਦ ਦੇਸ਼ ਅਤੇ ਸਮਾਜ ਨੂੰ ਸਮਰਪਿਤ ਕਰ ਦਿੱਤਾ ਜਾਵੇ। ਸ੍ਰ. ਬਿੱਟੂ ਨੇ ਸ੍ਰੀ ਗੁਰੂ ਰਵਿਦਾਸ ਯਾਦਗਾਰ ਖੁਰਾਲਗੜ ਸਾਹਿਬ ਲਈ 20 ਕਰੋੜ ਰੁਪਏ ਜਾਰੀ ਕਰਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡਾ. ਬੀ. ਆਰ. ਅੰਬੇਦਕਰ ਚੇਅਰ ਮੁੜ ਸਥਾਪਤ ਕਰਨ ਦਾ ਵੀ ਸਵਾਗਤ ਕੀਤਾ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਲੁਧਿਆਣ ਦੇ ਅਧੂਰੇ ਰਹਿੰਦੇ ਹੋਰ ਵਿਕਾਸ ਕਾਰਜ ਵੀ ਜਲਦ ਹੀ ਮੁਕੰਮਲ ਕਰਵਾਏ ਜਾਣਗੇ। ਸ੍ਰ. ਬਿੱਟੂ ਨੇ ਗੋਲਡ ਕੋਸਟ (ਆਸਟਰੇਲੀਆ) ਵਿਖੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਕਾਂਸੀ ਦਾ ਤਮਗਾ ਜਿੱਤਣ ਵਾਲੇ ਲੁਧਿਆਣਾ ਦੇ ਭਾਰ ਤੋਲਕ ਵਿਕਾਸ ਠਾਕੁਰ ਨੂੰ ਵੀ ਉਸ ਦੀ ਉਪਲੱਬਧੀ ਲਈ ਵਧਾਈ ਦਿੱਤੀ। ਸ੍ਰ. ਬਿੱਟੂ ਨੇ ਐਲਾਨ ਕੀਤਾ ਕਿ ਵਿਕਾਸ ਠਾਕੁਰ ਦਾ ਜਲਦ ਹੀ ਢੁੱਕਵਾਂ ਸਨਮਾਨ ਕੀਤਾ ਜਾਵੇਗਾ ਕਿਉਂਕਿ ਉਨ•ਾਂ ਨੇ ਆਪਣੇ ਮਾਪਿਆਂ ਦੇ ਨਾਲ-ਨਾਲ ਜ਼ਿਲ•ਾ ਲੁਧਿਆਣਾ ਅਤੇ ਪੰਜਾਬ ਦਾ ਵੀ ਨਾਮ ਰੌਸ਼ਨ ਕੀਤਾ ਹੈ।


LEAVE A REPLY