ਡਾ. ਜੀ ਐੱਸ ਖੁਸ਼ ਫਾਊਂਡੇਸ਼ਨ ਵੱਲੋਂ ਡਾ. ਕੁਲਦੀਪ ਧੀਰ ਨੂੰ ਸਨਮਾਨ


ਲੁਧਿਆਣਾ– ਚੌਲਾਂ ਦੇ ਬਾਦਸ਼ਾਹ ਜਾਣੇ ਜਾਂਦੇ ਸੰਸਾਰ ਪ੍ਰਸਿੱਧ ਖੇਤੀ ਵਿਗਿਆਨੀ ਵੱਲੋਂ ਸਥਾਪਤ ਡਾ. ਜੀ ਐਸ ਖੁਸ਼ ਫਾਊਡੇਸ਼ਨ ਨੇ ਆਮ ਲੋਕਾਂ ਵਿੱਚ ਪੰਜਾਬੀ ਰਾਹੀਂ ਵਿਗਿਆਨ ਸੰਚਾਰ ਕਰਨ ਵਾਲੇ ਲੇਖਕਾਂ ਲਈ ਪੁਰਸਕਾਰ ਸਥਾਪਤ ਕੀਤਾ ਹੈ । ਇਹ ਪੁਰਸਕਾਰ ਉਹਨਾਂ ਲੇਖਕਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਪੰਜਾਬੀ ਭਾਸ਼ਾ ਵਿੱਚ ਆਮ ਲੋਕਾਂ ਲਈ ਵਿਗਿਆਨਕ ਪੱਖਾਂ ਬਾਰੇ ਲਿਖਦੇ ਹਨ । ਇਸ ਵਰੇ ਦਾ ਸਨਮਾਨ ਪ੍ਰਸਿੱਧ ਲੇਖਕ ਡਾ. ਕੁਲਦੀਪ ਸਿੰਘ ਧੀਰ ਹੋਰਾਂ ਨੂੰ ਦਿੱਤਾ ਗਿਆ । ਇਹ ਸਨਮਾਨ ਬੀਤੇ ਦਿਨੀਂ ਫਾਊਂਡੇਸ਼ਨ ਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਯੋਜਿਤ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ ।  ਇਸ ਇਨਾਮ ਵਿੱਚ ਪ੍ਰਸ਼ੰਸ਼ਾ ਪੱਤਰ ਅਤੇ 21,000 ਰੁਪਏ ਦੀ ਰਾਸ਼ੀ ਸ਼ਾਮਲ ਹੈ । ਡਾ. ਧੀਰ ਹੁਣ ਤੱਕ ਵੱਖੋ-ਵੱਖਰੇ ਵਿਗਿਆਨਕ ਵਿਸ਼ਿਆਂ ਬਾਰੇ 67 ਪੁਸਤਕਾਂ ਲਿਖ ਚੁੱਕੇ ਹਨ । ਪੰਜਾਬੀ ਦੇ ਸਾਰੇ ਅਖਬਾਰ ਅਤੇ ਮੈਗ਼ਜ਼ੀਨ ਉਹਨਾਂ ਦੇ ਲੇਖ ਛਾਪਦੇ ਹਨ । ਉਹਨਾਂ ਨੇ ਆਪਣਾ ਕੈਰੀਅਰ ਇੱਕ ਇੰਜਨੀਅਰ ਦੇ ਤੌਰ ਉਤੇ ਸ਼ੁਰੂ ਕੀਤਾ । ਉਨਾਂ ਆਮ ਲੋਕਾਂ ਵਿੱਚ ਵਿਗਿਆਨਕ ਸੋਚ ਪ੍ਰਫੁੱਲਤ ਕਰਨ ਲਈ ਉਹਨਾਂ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ । ਪੰਜਾਬੀ ਦੀ ਐਮ ਏ ਵਿੱਚ ਉਹ ਯੂਨੀਵਰਸਿਟੀ ਵਿੱਚ ਪਹਿਲੇ ਨੰਬਰ ਤੇ ਰਹੇ । ਮੁੜ ਪੰਜਾਬੀ ਵਿੱਚ ਹੀ ਪੀ ਐਚ ਡੀ ਕਰਕੇ ਪੰਜਾਬੀ ਯੂਨੀਵਰਸਿਟੀ ਵਿਖੇ ਸੇਵਾਵਾ ਨਿਭਾਈਆਂ । ਉਥੋਂ ਹੀ ਪ੍ਰੋਫੈਸਰ, ਵਿਭਾਗ ਦੇ ਮੁਖੀ ਤੇ ਬਤੌਰ ਡੀਨ ਸੇਵਾ ਮੁਕਤ ਹੋਏ ।

ਉਹਨਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਨੂੰ ਸਨਮਾਨ ਪ੍ਰਾਪਤ ਹੋ ਚੁੱਕੇ ਹਨ । ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਲੇਖਕ ਵੀ ਐਲਾਨੇ ਗਏ ਹਨ । ਇਹ ਇਨਾਮ ਉਹਨਾਂ ਨੂੰ ਫਾਊਂਡੇਸ਼ਨ ਦੇ ਵਾਰਸ਼ਿਕ ਸਮਾਗਮ ਵਿੱਚ ਡਾ. ਗੁਰਦੇਵ ਸਿੰਘ ਖੁਸ਼, ਮਿਸਿਜ਼ ਡਾ. ਖੁਸ਼, ਡਾ. ਮੋਨਟੇਕ ਸਿੰਘ ਆਹਲੂਵਾਲੀਆ, ਡਾ. ਐਸ ਐਸ ਜੌਹਲ, ਡਾ. ਬਲਦੇਵ ਸਿੰਘ ਢਿੱਲੋਂ, ਡਾ. ਏ ਐਸ ਨੰਦਾ ਅਤੇ ਡਾ. ਖੇਮ ਸਿੰਘ ਗਿੱਲ ਹੋਰਾਂ ਵੱਲੋਂ ਪ੍ਰਦਾਨ ਕੀਤਾ ।

  • 1
    Share

LEAVE A REPLY