ਲੰਦਨ ਫੈਸ਼ਨ ਵੀਕ ਵਿਚ ਆਈਨਿਫਡ ਡਿਜਾਇਨਰ ਵਲੋਂ ਬਣਾਏ ਗਏ ਪਹਿਰਾਵਿਆ ਦੀ ਨਾਮੀ ਮਾਡਲਾਂ ਵੱਲੋਂ ਕੀਤੀ ਗਈ ਪੇਸ਼ਕਾਰੀ


ਆਈਨਿਫਡ ਡਿਜਾਇਨਰ ਸਮਾਈਲੀ ਸੇਠੀ ਨੇ ਲੰਦਨ ਫੈਸ਼ਨ ਵੀਕ ਦੌਰਾਨ ਸਵੈ ਡਿਜਾਇਨਰ ਦੇ ਤੌਰ ਉਤੇ ਹਿੱਸਾ ਲੈ ਕੇ ਆਪਣੇ ਬਣਾਏ ਹੋਏ ਪਹਿਰਾਵਿਆ ਦੀ ਨਾਮੀ ਮਾਡਲਾਂ ਵੱਲੋਂ ਪੇਸ਼ਕਾਰੀ ਕੀਤੀ ਗਈ | ਇਸ ਸਬੰਧੀ ਅੱਜ ਆਈਨਿਫਡ ਵੱਲੋਂ ਲੁਧਿਆਣਾ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਲੰਦਨ ਫੈਸ਼ਨ ਵੀਕ ਵਿਚ ਹਿੱਸਾ ਲੈ ਕੇ ਪਰਤੀ ਡਿਜਾਇਨਰ ਸਮਾਈਲੀ ਸੇਠੀ ਨੇ ਲੰਦਨ ਫੈਸ਼ਨ ਵੀਕ ਦੌਰਾਨ ਆਪਣੇ ਤਜ਼ਰਬੇ ਸਾਂਝੇ ਕੀਤੇ | ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਨਿਰਦੇਸ਼ਕ ਅਰਵਿੰਦ ਗੁਪਤਾ ਅਤੇ ਸਹਿ ਨਿਰਦੇਸ਼ਕ ਮੋਨਾ ਲਾਲ ਨੇ ਦੱਸਿਆ ਕਿ ਲੰਦਨ ਫੈਸ਼ਨ ਵੀਕ ਵਿਚ ਕਿਸੇ ਵੀ ਡਿਜਾਇਨਰ ਵੱਲੋਂ ਹਿੱਸਾ ਲੈਣਾ ਬੜੇ ਮਾਨ ਵਾਲੀ ਗੱਲ ਹੈ | ਆਈਨਿਫਡ ਦੇ ਦੇਸ਼ਭਰ ਦੇ ਸੈਂਟਰਾਂ ਤੋਂ ਡਿਜਾਇਨਰ ਵਿਦਿਆਰਥੀ ਇਸ ਫੈਸ਼ਨ ਵੀਕ ਵਿਚ ਹਿੱਸਾ ਲੈ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਦੇ ਨਾਲ-ਨਾਲ ਆਪਣਾ ਭੱਵਿਖ ਬਣਾਉਣ ਵਿਚ ਸਫਲ ਹੁੰਦੇ ਹਨ |

ਉਨ੍ਹਾਂ ਕਿਹਾ ਕਿ ਲੰਦਨ ਫੈਸ਼ਨ ਵੀਕ ਵਿਚ ਹਿੱਸਾ ਲੈਣ ਵਾਲੀ ਸਮਾਈਲੀ ਸੇਠੀ ਵਲੋਂ ਬਿੱਗ ਬਾਸ ਦੀ ਪ੍ਰਤੀਯੋਗੀ ਆਰਸ਼ੀ ਖਾਨ, ਪੰਜਾਬੀ ਸਿਨੇਮਾ ਦੀ ਅਦਾਕਾਰਾਂ ਅਤੇ ਗਾਇਕਾ ਸਾਰਾ ਗੁਰਪਾਲ, ਸੁਨੰਦਾ ਸ਼ਰਮਾ ਦੇ ਪਹਿਰਾਵੇ ਡਿਜਾਇਨ ਕੀਤੇ ਹਨ | ਉਨ੍ਹਾਂ ਦੱਸਿਆ ਕਿ ਸਮਾਈਲੀ ਸੇਠੀ ਨੂੰ ਲੰਦਨ ਜਾਣ ਦੀ ਟਿਕਟ ਏਸ ਇੰਡੀਅਨ ਡਿਜਾਇਨਰ ਮਨੀਸ਼ ਮਲਹੋਤਰਾ ਵੱਲੋਂ ਦੇਸ਼ਭਰ ਦੇ 500 ਪ੍ਰਾਰਥੀਆਂ ਵਿਚ ਚੁਣਿਆ ਗਿਆ ਹੈ | ਇਸ ਮੌਕੇ ਸਮਾਈਲੀ ਸੇਠੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲੰਦਨ ਫੈਸ਼ਨ ਵੀਕ ਵਿਚ ਸ਼ਿਰਕਤ ਕਰਨਾ ਆਪਣੇ ਆਪ ਵਿਚ ਇਕ ਵਿਲੱਖਣ ਤਜਰਬਾ ਹੈ ਅਤੇ ਆਪਣੇ ਪਹਿਰਾਵਿਆਂ ਦੀ ਪੇਸ਼ਕਾਰੀ ਨੂੰ ਰੈਂਪ ਉਤੇ ਵੇਖਣ ਦੇ ਨਾਲ ਨਾਲ ਦੁਜੇ ਡਿਜਾਇਨਰਾਂ ਦੇ ਹੁਨਰ ਨੂੰ ਵੇਖਣ ਦਾ ਵੀ ਮੌਕਾ ਮਿਲਦਾ ਹੈ | ਇਸ ਮੌਕੇ ਆਈਨਿਫਡ ਤੋਂ ਹਨੀ ਸ਼ਰਮਾ, ਸ਼ਿਖਾ ਸ਼ਰਮਾ ਵੀ ਹਾਜ਼ਰ ਸਨ |


LEAVE A REPLY