ਲੁਧਿਆਣਾ ਵਿੱਚ ਦੋ ਸਕੇ ਭਰਾਵਾਂ ਨੇ ਲਾਏ ਨਸ਼ੇ ਦੇ ਟੀਕੇ, ਇੱਕ ਦੀ ਮੌਤ, ਦੂਜਾ ਗੰਭੀਰ


Druggist brothers in Ludhiana

ਨਸ਼ੇ ਦੇ ਆਦੀ ਦੋ ਸਕੇ ਭਰਾਵਾਂ ਵਿੱਚੋਂ ਇੱਕ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਗੰਭੀਰ ਹੈ। ਮ੍ਰਿਤਕ ਦੀ ਪਛਾਣ 25 ਸਾਲ ਦੇ ਜਸਵੀਰ ਸਿੰਘ ਵਜੋਂ ਹੋਈ ਹੈ। ਲੁਧਿਆਣਾ ਦੀ ਲੋਹਾਰਾ ਰੋਡ ਤੇ ਬਾਪੂ ਮਾਰਕਿਟ ਵਿੱਚ ਦੋਵੇਂ ਭਰਾ ਨਸ਼ਾ ਲੈ ਰਹੇ ਸਨ ਤਾਂ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ। ਜਸਵੀਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ 30 ਸਾਲਾ ਜੱਗਾ ਦੀ ਹਾਲਤ ਗੰਭੀਰ ਹੈ। ਉਸ ਦਾ ਇਲਾਜ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਜਾਰੀ ਹੈ। ਦੋਵੇਂ ਨੌਜਵਾਨ ਪਿਛਲੇ ਤਿੰਨ ਸਾਲ ਤੋਂ ਨਸ਼ਾ ਲੈ ਰਹੇ ਸਨ। ਦੋਵਾਂ ਵਿੱਚੋਂ ਵੱਡਾ ਵਿਆਹਿਆ ਹੋਇਆ ਸੀ ਤੇ ਇੱਕ ਬੱਚੀ ਦਾ ਬਾਪ ਸੀ। ਦੋਵੇਂ ਭਰਾ ਮਜ਼ਦੂਰੀ ਦਾ ਕੰਮ ਕਰਦੇ ਸਨ।


LEAVE A REPLY