ਪੰਜਾਬੀ ਫਿਲਮਾਂ ਤੇ ਗਾਣਿਆਂ ਦੇ ਮਾਡਲ ਕਮਲਪ੍ਰੀਤ ਨੂੰ ਨਸ਼ੇ ਦੀ ਲਤ ਨੇ ਪਹੁੰਚਾਇਆ ਸਲਾਖਾਂ ਪਿੱਛੇ


Punjabi model Arrested

ਪੰਜਾਬੀ ਫਿਲਮਾਂ ਅਤੇ ਗਾਣਿਆਂ ਵਿਚ ਮਾਡਲਿੰਗ ਕਰਨ ਵਾਲੇ ਕਮਲਪ੍ਰੀਤ ਸਿੰਘ ਨੂੰ ਮਾਡਲ ਟਾਊਨ ਚੌਕੀ ਦੀ ਪੁਲਸ ਨੇ ਸਾਥੀਆਂ ਸਣੇ ਚੋਰੀ ਦੀ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ। ਕਮਲਪ੍ਰੀਤ ਸਿੰਘ ਹਰਿੰਦਰ ਨਗਰ ਸਰਹਿੰਦ ਰੋਡ ਪਟਿਆਲਾ ਦਾ ਰਹਿਣ ਵਾਲਾ ਹੈ। ਉਸ ਦੇ ਜਿਹਡ਼ੇ 2 ਹੋਰ ਸਾਥੀ ਗ੍ਰਿਫਤਾਰ ਕੀਤੇ ਗਏ ਹਨ, ਉਨ੍ਹਾਂ ਵਿਚ ਅਸ਼ਵਨੀ ਕੁਮਾਰ ਅਤੇ ਅਜੇ ਕੁਮਾਰ ਵਾਸੀ ਬਾਜਵਾ ਕਾਲੋਨੀ ਪਟਿਆਲਾ ਸ਼ਾਮਲ ਹਨ।

ਪੁਲਸ ਮੁਤਾਬਕ ਕਮਲਪ੍ਰੀਤ ਸਿੰਘ ਨਸ਼ਾ ਕਰਨ ਦਾ ਆਦੀ ਹੋ ਚੁੱਕਾ ਹੈ। ਇਸ ਦੀ ਪੂਰਤੀ ਲਈ ਉਸ ਨੇ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਡੀ. ਐੈੱਸ. ਪੀ. ਸਿਟੀ-1 ਯੋਗੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੀਤੇ ਕੱਲ ਲੀਲਾ ਭਵਨ ਚੌਕ ਵਿਚੋਂ ਬਲਜੀਤ ਸਿੰਘ ਪੁੱਤਰ ਕਿਹਰ ਸਿੰਘ ਵਾਸੀ ਅਬਚਲ ਨਗਰ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਉਸ ਦੀ ਕਾਰ ਪਾਰਕਿੰਗ ਵਿਚ ਖੜ੍ਹੀ ਸੀ। ਉਕਤ ਵਿਅਕਤੀਆਂ ਨੇ ਕਾਰ ਦੀ ਚਾਬੀ ਚੋਰੀ ਕਰ ਕੇ ਉਸ ਦੀ ਵਿਆਹ ਵਿਚ ਮਿਲੀ ਨਵੀਂ ਕਾਰ ਚੋਰੀ ਕਰ ਲਈ। ਪੁਲਸ ਨੇ ਤਿੰਨਾਂ ਖਿਲਾਫ ਕੇਸ ਦਰਜ ਕਰ ਕੇ ਜਦੋਂ ਭਾਲ ਸ਼ੁਰੂ ਕੀਤੀ ਤਾਂ ਸ਼ਹਿਰ ਦੇ 23 ਨੰਬਰ ਫਾਟਕ ਕੋਲੋਂ ਇਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਅਾਲਟੋ ਕਾਰ ਵੀ ਬਰਾਮਦ ਕਰ ਲਈ। ਉਨ੍ਹਾਂ ਦੱਸਿਆ ਕਿ ਚੋਰੀ ਕਰਨ ਤੋਂ ਬਾਅਦ ਤਿੰਨੋਂ ਨੰਬਰ ਟੈਂਪਰ ਕਰ ਕੇ ਕਾਰ ਨੂੰ ਸ਼ਹਿਰੋਂ ਬਾਹਰ ਕੱਢਣ ਦੀ ਫਿਰਾਕ ਵਿਚ ਸਨ। ਪੁਲਸ ਵੱਲੋਂ ਕੀਤੀ ਘੇਰਾਬੰਦੀ ਕਾਰਨ ਉਹ ਬਾਹਰ ਨਹੀਂ ਨਿਕਲ ਸਕੇ।

ਪੁਲਸ ਮੁਤਾਬਕ ਕਮਲਪ੍ਰੀਤ ਖਿਲਾਫ ਪਹਿਲਾਂ ਵੀ ਐੈੱਨ. ਡੀ. ਪੀ. ਐੈੱਸ. ਐਕਟ ਤਹਿਤ ਕੇਸ ਦਰਜ ਹਨ। ਡੀ. ਐੈੱਸ. ਪੀ. ਸ਼ਰਮਾ ਨੇ ਦੱਸਿਆ ਕਿ ਤਿੰਨਾਂ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਹੁਣ ਤੱਕ ਕਿੰਨੀਆ ਕਾਰਾਂ ਚੋਰੀ ਕੀਤੀਆਂ ਹਨ? ਇਸ ਦੀ ਪੂਰੀ ਪੜਤਾਲ ਕੀਤੀ ਜਾਵੇਗੀ। ਇਸ ਮੌਕੇ ਥਾਣਾ ਸਿਵਲ ਲਾਈਨ ਦੇ ਐੈੱਸ. ਐੈੱਚ. ਓ ਇੰਸ. ਜਤਿੰਦਰ ਸਿੰਘ ਅਤੇ ਮਾਡਲ ਟਾਊਨ ਚੌਕੀ ਦੇ ਇੰਚਾਰਜ ਐੈੱਸ. ਆੲੀ. ਗੁਰਦੀਪ ਸਿੰਘ ਵੀ ਹਾਜ਼ਰ ਸਨ।

  • 7
    Shares

LEAVE A REPLY