STF ਟੀਮ ਵਲੋਂ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਨਸ਼ਾ ਤਸਕਰੀ ਦੇ ਆਰੋਪੀ ਨੂੰ ਹੈਰੋਇਨ ਸਹਿਤ ਕੀਤਾ ਗਿਰਫਤਾਰ


Drug Peddler Arrested by STF Team in Ludhiana

ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ (STF) ਨੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਪਿੰਡ ਲਾਦੀਆਂ ਕਲਾਂ ਕ੍ਰਿਸ਼ਨਾ ਸਵੀਟ ਸ਼ੋਪ ਦੇ ਕੋਲ ਹੌਲਦਾਰ ਮੁਨੀਸ਼ ਰਿਆਤ ਦੇ ਕੋਲ ਹੋਈ ਮੁਖਬਰੀ ਦੇ ਅਧਾਰ ਤੇ ਸਪੈਸ਼ਲ ਅਤੇ ਮਜਬੂਤ ਨਾਕਾਬੰਦੀ ਕਰਕੇ ਇੱਕ ਮੋਟਰਸਾਈਕਲ ਸਵਾਰ ਆਰੋਪੀ ਕੋਲੋਂ 210 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ S.T.F ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਨਸ਼ਾ ਤਸਕਰਾਂ ਦੀ ਤਲਾਸ਼ ਵਿੱਚ ਪਿੰਡ ਲਾਦੀਆਂ ਕਲਾਂ ਦੇ ਕੋਲ ਮੌਜੂਦ ਸੀ ਤਾਂ ਹੌਲਦਾਰ ਮੁਨੀਸ਼ ਰਿਆਤ ਨੂੰ ਫੋਨ ਤੇ ਸੂਚਨਾ ਮਿਲੀ ਕਿ ਹੈਬੋਵਾਲ ਸਾਈਡ ਤੋਂ ਇੱਕ ਵਿਅਕਤੀ ਹੈਰੋਇਨ ਲੈਕੇ ਆ ਰਿਹਾ ਹੈ , ਜਿਸ ਤੇ ਫੋਰਨ ਕਾਰਵਾਈ ਕਰਦਿਆਂ ASI ਰਾਮਪਾਲ ਅਤੇ ਹੋਰ ਪੁਲਿਸ ਪਾਰਟੀ ਨੇ ਪਿੰਡ ਲਾਦੀਆਂ ਕਲਾਂ ਦੇ ਕੋਲ ਸਪੈਸ਼ਲ ਨਾਕਾਬੰਦੀ ਕਰਕੇ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੂੰ ਰੋਕਕੇ ਤਲਾਸ਼ੀ ਦੌਰਾਨ ਮੋਟਰਸਾਈਕਲ ਦੀ ਡਿੱਗੀ ਵਿੱਚ ਲਕੋਈ ਹੋਈ 210 ਗ੍ਰਾਮ ਹੈਰੋਇਨ ਬਰਾਮਦ ਕਰ ਲਈ ।

ਹਰਬੰਸ ਸਿੰਘ ਨੇ ਦੱਸਿਆ ਕਿ ਸ਼ੁਰੁਆਤੀ ਪੁੱਛ ਗਿੱਛ ਵਿੱਚ ਆਰੋਪੀ ਨੇ ਦੱਸਿਆ ਕਿ ਉਹ ਆਪ ਵੀ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਉਸਨੇ ਨਸ਼ਾ ਤਸਕਰੀ ਦਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ। ਹਰਬੰਸ ਸਿੰਘ ਨੇ ਕਿਹਾ ਕਿ ਆਰੋਪੀ ਖਿਲਾਫ N.D.P.S ਐਕਟ ਦੇ ਅਧੀਨ ਥਾਣਾ ਹੈਬੋਵਾਲ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਅਤੇ ਆਰੋਪੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਇਹ ਹੈਰੋਇਨ ਕਿਥੋਂ ਲੈਕੇ ਆਉਂਦਾ ਸੀ, ਅਤੇ ਕਿਥੇ ਸਪਲਾਈ ਕਰਦਾ ਸੀ।

 


LEAVE A REPLY