ਖੰਨਾ ਪੁਲਿਸ ਨੇ 20 ਸਾਲਾ ਨੌਜਵਾਨ ਨੂੰ ਚਾਰ ਕਿਲੋ ਹੈਰੋਇਨ ਸਣੇ ਕੀਤਾ ਗ੍ਰਿਫਤਾਰ, ਫੜੀ ਗਈ ਹੈਰੋਇਨ ਦੀ ਕੀਮਤ 20 ਕਰੋੜ


Drug Peddler Arrested
ਖੰਨਾ ਪੁਲਿਸ ਨੇ 20 ਸਾਲਾ ਨੌਜਵਾਨ ਨੂੰ ਚਾਰ ਕਿਲੋ ਹੈਰੋਇਨ ਸਣੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਦੋਰਾਹਾ ‘ਚ ਹਾਈਟੈਕ ਡੀਐਸਪੀ ਇਨਵੈਸਟੀਗੇਸ਼ਨ ਜਗਵਿੰਦਰ ਚੀਮਾ ਵੱਲੋਂ ਨਾਕਾ ਲਾਇਆ ਗਿਆ ਸੀ। ਇਸ ਦੌਰਾਨ ਲੁਧਿਆਣੇ ਵੱਲੋਂ ਆਉਂਦੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਪੁਲਿਸ ਨੂੰ ਦੇਖ ਕੇ ਉਹ ਮੋਟਰਸਾਈਕਲ ਭਜਾ ਲੈ ਗਿਆ। ਪੁਲਿਸ ਨੇ ਪਿੱਛਾ ਕਰਕੇ ਨੌਜਵਾਨ ਨੂੰ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਬੈਗ ‘ਚੋਂ ਇਕ-ਇਕ ਕਿਲੋ ਹੈਰੋਇਨ ਦੇ ਚਾਰ ਪੈਕਿਟ ਬਰਾਮਦ ਕੀਤੇ। ਫੜ੍ਹੇ ਗਏ ਨੌਜਵਾਨ ਦੀ ਉਮਰ 19 ਤੋਂ 20 ਸਾਲ ਦਰਮਿਆਨ ਹੈ। ਪੁਲਿਸ ਮੁਤਾਬਕ ਕਾਬੂ ਕੀਤਾ ਨੌਜਵਾਨ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਹੈ। ਨੌਜਵਾਨ ਕਿੱਥੋਂ ਹੈਰੋਇਨ ਲੈ ਕੇ ਆ ਰਿਹਾ ਸੀ ਤੇ ਕਿੱਥੇ ਲੈ ਕੇ ਜਾ ਰਿਹਾ ਸੀ ਇਸ ਸਬੰਧੀ ਪੁਲਿਸ ਵੱਲੋਂ ਅਜੇ ਪੁੱਛਗਿਛ ਜਾਰੀ ਹੈ। ਫੜ੍ਹੀ ਗਈ ਹੈਰੋਇਨ ਦੀ ਕੀਮਤ ਅੰਤਰ-ਰਾਸ਼ਟਰੀ ਬਜ਼ਾਰ ‘ਚ 20 ਕਰੋੜ ਦੱਸੀ ਜਾ ਰਹੀ ਹੈ।


LEAVE A REPLY