ਔਰਤ ਨੇ ਪਰਸ ਚ ਲੁਕੋ ਰੱਖੀ ਸੀ 45 ਲੱਖ ਦੀ ਹੈਰੋਇਨ, ਐੱਸ. ਟੀ. ਐੱਫ. ਲੁਧਿਆਣਾ ਨੇ ਕੀਤੀ ਗ੍ਰਿਫਤਾਰ


Drug Supplier arrested

ਐੱਸ. ਟੀ. ਐੱਫ. ਨੇ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਇਲਾਕੇ ਚ ਗਸ਼ਤ ਦੌਰਾਨ ਇਕ ਔਰਤ ਨੂੰ 45 ਲੱਖ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਐੱਸ. ਟੀ. ਐੱਫ. ਲੁਧਿਆਣਾ-ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਟੀਮ ਬੀਤੀ ਰਾਤ ਉਕਤ ਥਾਣੇ ਦੇ ਅਧੀਨ ਆਉਂਦੇ ਨਿਊ ਅਸ਼ੋਕ ਨਗਰ ਵਿਚ ਗਸ਼ਤ ਤੇ ਸੀ। ਇਸ ਦੌਰਾਨ ਸ਼ੱਕ ਪੈਣ ਤੇ ਸਾਹਮਣੇ ਤੋਂ ਪੈਦਲ ਆ ਰਹੀ ਔਰਤ ਦੇ ਹੱਥ ਵਿਚ ਫਡ਼ੇ ਪਰਸ ਦੀ ਤਲਾਸ਼ੀ ਲਈ ਤਾਂ ਉਸ ਚੋਂ 90 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 45 ਲੱਖ ਰੁਪਏ ਆਂਕੀ ਜਾ ਰਹੀ ਹੈ। ਔਰਤ ਦੀ ਪਛਾਣ ਰੂਬੀ (32) ਪਤਨੀ ਅਸ਼ਵਨੀ ਬਜਾਜ ਨਿਵਾਸੀ ਆਸ਼ਿਆਨਾ ਕਾਲੋਨੀ ਜੱਸੀਆਂ ਲੁਧਿਆਣਾ ਦੇ ਰੂਪ ਵਿਚ ਹੋਈ ਹੈ। ਜਿਸ ਖਿਲਾਫ ਥਾਣਾ ਸਲੇਮ ਟਾਬਰੀ ਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪਤੀ ਨਾਲ ਮਿਲ ਕੇ ਕਰਦੀ ਸੀ ਸਮੱਗਲਿੰਗ

ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਰੂਬੀ ਆਪਣੇ ਪਤੀ ਅਸ਼ਵਨੀ ਬਜਾਜ ਨਾਲ ਪਿਛਲੇ 2 ਸਾਲ ਤੋਂ ਨਸ਼ਾ ਸਮੱਗਲਿੰਗ ਕਰ ਰਹੀ ਸੀ। ਉਸ ਦੇ ਪਤੀ ਨੂੰ ਕੁੱਝ ਸਮਾਂ ਪਹਿਲਾਂ ਨਸ਼ੇ ਦੀ ਖੇਪ ਸਮੇਤ ਥਾਣਾ ਕੋਤਵਾਲੀ ਦੀ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਖਿਲਾਫ ਕੇਸ ਦਰਜ ਹੈ। ਦੋਵੇਂ ਦਿੱਲੀ ਤੋਂ ਸਸਤੇ ਮੁੱਲ ’ਤੇ ਹੈਰੋਇਨ ਲਿਆ ਕੇ ਇਥੇ ਮਹਿੰਗੇ ਮੁੱਲ ’ਤੇ ਵੇਚ ਕੇ ਮੋਟਾ ਮੁਨਾਫਾ ਕਮਾ ਰਹੇ ਸਨ। ਉਨ੍ਹਾਂ ਦੱਸਿਆ ਰਿਮਾਂਡ ਦੌਰਾਨ ਔਰਤ ਤੋਂ ਉਸ ਦੇ ਹੋਰ ਸਾਥੀਆਂ ਸਬੰਧੀ ਪੁੱਛਗਿੱਛ ਜਾਰੀ ਹੈ।

  • 719
    Shares

LEAVE A REPLY