ਖੰਨਾ ਤੇ ਤਰਨ ਤਾਰਨ ਤੋਂ ਨਸ਼ਿਆਂ ਦੇ ਖੇਪ ਫੜੀ


drug Smuggler Arrested

ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਜਾਰੀ ਹੈ। ਅੱਜ ਜਿੱਥੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਰਨ ਤਾਰਨ ਵਿੱਚ 85 ਕਰੋੜ ਦੀ 17 ਪੈਕਟ ਹੈਰੋਇਨ ਫੜੀ ਗਈ, ਉੱਥੇ ਹੀ ਖੰਨਾ ਪੁਲਿਸ ਨੇ ਇੱਕ ਕਿੱਲੋ ਆਈਸ ਡਰਗ ਤੇ ਇੱਕ ਕਿੱਲੋ ਹੈਰੋਇਨ ਨਾਲ ਦੋ ਨਾਈਜੀਰੀਅਨ ਮੂਲ ਦੇ ਵਿਅਕਤੀਆਂ ਨੂੰ ਫੜਨ ਦਾ ਦਾਅਵਾ ਕੀਤਾ ਹੈ। ਫੜੇ ਗਏ ਦੋਵੇਂ ਵਿਅਕਤੀ ਹਾਲ ਵਿੱਚ ਦਿੱਲੀ ਦੇ ਦੁਆਰਕਾ ਵਿੱਚ ਰਹਿ ਰਹੇ ਸਨ। ਉਹ ਭਾਰਤ ਵਿੱਚ ਟੂਰਿਸਟ ਵੀਜ਼ਾ ਉੱਤੇ ਆਏ ਸਨ।

ਖੰਨਾ ਦੇ ਐਸਐਸਪੀ ਧਰੁਵ ਦਾਹੀਆ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਪੁਲਿਸ ਨੇ ਦੋ ਨਾਈਜੀਰੀਅਨ ਕਾਬੂ ਕੀਤੇ ਹਨ। ਉਨ੍ਹਾਂ ਕੋਲੋਂ ਇੱਕ ਕਿਲੋ ਆਈਸ ਡਰੱਗ ਤੇ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਫੜੇ ਗਏ ਦੋਵੇਂ ਮੁਲਜ਼ਮ ਦਿੱਲੀ ਦੇ ਦੁਆਰਕਾ ਇਲਾਕੇ ਦੇ ਰਹਿਣ ਵਾਲੇ ਹੈ। ਦੋਵਾਂ ਮੁਲਜ਼ਮਾਂ ਉੱਤੇ ਮਾਮਲਾ ਦਰਜ ਕਰ ਅੱਗੇ ਦੀ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਤਰਨ ਤਾਰਨ ਵਿੱਚ ਬੀਐਸਐਫ ਦੀ 87ਵੀਂ ਬਟਾਲੀਅਨ ਨੇ ਕਸਬਾ ਅਮਰਕੋਟ ਦੀ ਕਰਮਾ ਪੋਸਟ ਨੇੜੇ ਸਰਚ ਆਪ੍ਰੇਸ਼ਨ ਦੌਰਾਨ 17 ਪੈਕਟ ਹੈਰੋਇਨ ਬਰਾਮਦ ਕੀਤੀ। ਕੌਮਾਂਤਰੀ ਬਾਜ਼ਾਰ ਵਿੱਚ ਇਸ ਨਸ਼ੇ ਦੀ ਕੀਮਤ 85 ਕਰੋੜ ਦੱਸੀ ਜਾ ਰਹੀ ਹੈ। ਹੈਰੋਇਨ ਦੇ ਨਾਲ-ਨਾਲ ਬੀਐਸਐਫ ਜਵਾਨਾਂ ਨੂੰ ਦੋ ਪਿਸਤੌਲ ਵੀ ਮਿਲੇ ਹਨ। ਬੀਐਸਐਫ ਦੇ ਕਮਾਂਡੈਂਟ ਰਾਜੇਸ਼ ਰਾਜਧਾਨ ਨੇ ਦੱਸਿਆ ਕਿ ਅੱਜ ਸਵੇਰੇ ਭਾਰਤੀ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹਲਚਲ ਵੇਖੀ ਜਿਸ ਦੇ ਬਾਅਦ ਉਨ੍ਹਾਂ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਪਾਕਿਸਤਾਨ ਵੱਲੋਂ ਭਾਰਤ ਵਾਲੇ ਪਾਸ ਸੁੱਟੀ ਇਹ ਖੇਪ ਬਰਾਮਦ ਹੋਈ।

 

  • 719
    Shares

LEAVE A REPLY