ਜ਼ਿਲਾ ਮੈਜਿਸਟ੍ਰੇਟ ਵੱਲੋਂ 17 ਮਈ ਤੋਂ 19 ਮਈ ਤੱਕ ਅਤੇ ਗਿਣਤੀ ਵਾਲੇ ਦਿਨ 23 ਮਈ ਨੂੰ ‘ਡਰਾਈ ਡੇਅ’ ਦੇ ਹੁਕਮ ਜਾਰੀ


 

DRY DAY

ਲੁਧਿਆਣਾ – ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਆਪਣੇ ਅਧੀਨ ਪੈਂਦੇ ਖੇਤਰ ਵਿੱਚ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੋਕ ਸਭਾ ਚੋਣਾਂ-2019 ਦੇ 19 ਮਈ ਨੂੰ ਹੋਣ ਜਾ ਰਹੇ ਮਤਦਾਨ ਸਬੰਧੀ 17 ਮਈ ਸ਼ਾਮ 5 ਵਜੇ ਤੋਂ 19 ਮਈ ਨੂੰ ਸ਼ਾਮ 6 ਵਜੇ ਤੱਕ ਅਤੇ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ 23 ਮਈ ਜ਼ਿਲੇ ਭਰ ‘ਚ ਡਰਾਈ ਡੇਅ ਘੋਸ਼ਿਤ ਕੀਤਾ ਹੈ।

ਇਨਾਂ ਹੁਕਮਾਂ ਤਹਿਤ ਹੋਟਲਾਂ, ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕਿਆਂ, ਬੀਅਰ/ਹਾਰਡ ਬਾਰਾਂ, ਢਾਬਿਆਂ, ਰੈਸਟੋਰੈਂਟਾਂ, ਕਲੱਬਾਂ ਮੈਰਿਜ ਪੈਲੇਸਾਂ, ਦੁਕਾਨਾਂ, ਜਨਤਕ/ਪ੍ਰਾਈਵੇਟ ਥਾਂਵਾਂ ਅਤੇ ਸ਼ਰਾਬ ਦੇ ਅਹਾਤਿਆਂ ‘ਚ ਉਕਤ ਦਿਨਾਂ ਨੂੰ ਮੁਕੰਮਲ ਸ਼ਰਾਬਬੰਦੀ ਹੋਵੇਗੀ। ਨਾ ਹੀ ਕੋਈ ਵਿਅਕਤੀ ਇਨਾਂ ਦਿਨਾਂ ਵਿੱਚ ਸ਼ਰਾਬ ਸਟੋਰ ਕਰ ਸਕਦਾ ਹੈ। ਜ਼ਿਲਾ ਮੈਜਿਸਟ੍ਰੇਟ ਅਨੁਸਾਰ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।


LEAVE A REPLY