ਗਰਮੀ ਦੇ ਮੌਸਮ ਵਿਚ ਦੱਬ ਕੇ ਖਾਓ ਇਹ ਚੀਜ਼ਾਂ, ਕਦੇ ਨਹੀਂ ਹੋਵੋਗੇ ਗਰਮੀ ਦੇ ਮੌਸਮ ਵਿੱਚ ਬਿਮਾਰ


ਹਰੀਆਂ ਸਬਜ਼ੀਆਂ, ਰਸਦਾਰ ਫਲ ਤੇ ਦਹੀਂ ਜਿਹੀਆਂ ਚੀਜ਼ਾਂ ਖਾਣ ਨਾਲ ਡੀਹਾਈਡ੍ਰੇਸ਼ਨ, ਵਿਟਾਮਿਨ ਤੇ ਖਣਿਜ ਦੀ ਕਮੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਕਈ ਹੋਰ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਟਮਾਟਰ ਐਂਟੀਆਕਸਾਈਡ ਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ। ਟਮਾਟਰ ‘ਚ ਲਾਇਕੋਪੀਨ ਜਿਹੇ ਫਾਇਦੇਮੰਦ ਫਾਇਟੋਕੈਮੀਕਲ ਵੀ ਹੁੰਦੇ ਹਨ, ਜੋ ਪੁਰਾਣੀਆਂ ਬਿਮਾਰੀਆਂ ਖਾਸ ਤੌਰ ‘ਤੇ ਕੈਂਸਰ ਨੂੰ ਠੀਕ ਕਰਨ ‘ਚ ਮਦਦ ਕਰਦੇ ਹਨ।

ਜੁਕੀਨੀ ‘ਚ ਪੇਕਟਿਨ ਨਾਂ ਦਾ ਫਾਇਬਰ ਹੁੰਦਾ ਹੈ ਜੋ ਦਿਲ ਨੂੰ ਤੰਦਰੁਸਤ ਰੱਖਦਾ ਹੈ ਤੇ ਕੈਲੋਸਟ੍ਰੋਲ ਨੂੰ ਘੱਟ ਕਰਦਾ ਹੈ।ਤਰਬੂਜ਼ ਸਰੀਰ ਨੂੰ ਠੰਢਾ ਰੱਖਦਾ ਹੈ। ਤਰਬੂਜ਼ ‘ਚ ਲਾਇਕੋਪੀਨ ਵੀ ਹੁੰਦਾ ਹੈ ਜੋ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਉਂਦਾ ਹੈ।ਸੰਤਰਾ ਪੋਟਾਸ਼ੀਅਮ ਭਰਪੂਰ ਹੁੰਦਾ ਹੈ। ਇਸ ‘ਚ ਲਗਪਗ 80 ਪ੍ਰਤੀਸ਼ਤ ਪਾਣੀ ਹੁੰਦਾ ਹੈ


ਦਹੀਂ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਤੇ ਗਰਮੀ ‘ਚ ਕਾਫੀ ਫਾਇਦੇਮੰਦ ਹੁੰਦਾ ਹੈ। ਦਹੀਂ ‘ਚ ਮੌਜੂਦ ਪ੍ਰਟੀਨ ਭੁੱਖ ਨੂੰ ਸ਼ਾਂਤ ਰੱਖਦਾ ਹੈ। ਦਹੀਂ ‘ਚ ਪਾਚਨ ਕਿਰਿਆ ਨੂੰ ਤੰਦਰੁਸਤ ਰੱਖਣ ਲਈ ਲਾਹੇਵੰਦ ਬੈਕਟੀਰੀਆ ਪ੍ਰੋਬਿਓਟਿਕ ਵੀ ਮਿਲਦੇ ਹਨ।ਨਿੰਬੂ ਦੇ ਨਾਲ ਪੁਦੀਨੇ ਦਾ ਪਾਣੀ ਗਰਮੀ ਤੋਂ ਬਹੁਤ ਨਿਜ਼ਾਤ ਦਿਵਾਉਂਦਾ ਹੈ। ਇਹ ਲਿਵਰ ਦੀ ਸਫਾਈ ਕਰਦਾ ਹੈ ਤੇ ਤੁਪਾਡੇ ਮੈਟਾਬੋਲਿਜਮ ਨੂੰ ਮਜਬੂਤ ਬਣਾਉਂਦਾ ਹੈ।

 

  • 1
    Share

LEAVE A REPLY