ਅਧਿਆਪਕਾਂ ਨਾਲ ਸਿੱਖਿਆ ਮੰਤਰੀ ਦੀ ਹੋਈ ਮੁਲਾਕਾਤ


Education Minister OP Soni

ਅਧਿਆਪਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਿੱਖਿਆ ਮੰਤਰੀ ਓਪੀ ਸੋਨੀ ਨੇ ਕਿਹਾ ਹੈ ਕਿ ਮੀਟਿੰਗ ਵਿੱਚ ਜਿਨ੍ਹਾਂ ਮੁੱਦਿਆਂ ’ਤੇ ਚਰਚਾ ਕੀਤੀ ਗਈ ਹੈ, ਉਹ ਮੁੱਦੇ ਕੁਝ ਖ਼ਾਸ ਨਹੀਂ, ਸਰਕਾਰ ਪਹਿਲਾਂ ਹੀ ਉਨ੍ਹਾਂ ਮੁੱਦਿਆਂ ’ਚੇ ਕੰਮ ਕਰ ਰਹੀ ਹੈ। ਮੁੱਖ ਮੰਗ ਅਧਿਆਪਕਾਂ ਦੀ ਬਰਖ਼ਾਸਤਗੀ ਤੇ ਬਦਲੀਆਂ ਦੀ ਸੀ, ਜੋ ਸਰਕਾਰ ਪਹਿਲਾਂ ਹੀ ਮੰਨ ਚੁੱਕੀ ਹੈ। ਮੁੱਖ ਮੰਤਰੀ ਨਾਲ 15 ਦਸੰਬਰ ਤੋਂ ਬਾਅਦ ਅਧਿਆਪਕਾਂ ਦੀ ਮੀਟਿੰਗ ਹੋਏਗੀ। ਸਕੱਤਰ ਨਾਲ ਨਾਰਾਜ਼ਗੀ ਬਾਰੇ ਉਨ੍ਹਾਂ ਕਿਹਾ ਕਿ ਸਕੱਤਰ ਨੂੰ ਕੰਮ ਕਰਨ ਲੱਗਿਆਂ ਕਈ ਵਾਰ ਸਖ਼ਤੀ ਵੀ ਕਰਨੀ ਪੈਂਦੀ ਹੈ। ਇਸ ਲਈ ਉਨ੍ਹਾਂ ਨਾਲ ਨਾਰਾਜ਼ਗੀ ਹੋ ਜਾਂਦੀ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਧਰਨਾ ਕਿਸੇ ਚੀਜ਼ ਦਾ ਹੱਲ ਨਹੀਂ। ਜੋ ਜਾਇਜ਼ ਮੰਗ ਹੈ, ਉਹ ਮੰਨੀ ਜਾਣੀ ਚਾਹੀਦੀ ਹੈ। ਅਧਿਆਪਕਾਂ ਨੇ ਧਰਨਾ ਖ਼ਤਮ ਕੀਤਾ ਕੀਤਾ ਤੇ ਚੰਗੇ ਮਾਹੌਲ ਵਿੱਚ ਅੱਜ ਦੀ ਮੀਟਿੰਗ ਮੁਕੰਮਲ ਹੋਈ ਹੈ। ਉਨ੍ਹਾਂ ਕਿਹਾ ਕਿ 5178 ਅਧਿਆਪਕਾਂ ਨੂੰ ਜਨਵਰੀ 2019 ਤਕ ਪੂਰੀ ਤਨਖ਼ਾਹ ਦਿੱਤੀ ਜਾਏਗੀ ਤੇ ਸਿੱਖਿਆ ਪ੍ਰੋਵਾਈਡਰਾਂ ਦੀ ਤਨਖ਼ਾਹ ਵਿੱਚ ਵੀ 1500 ਰੁਪਏ ਦਾ ਇਜ਼ਾਫ਼ਾ ਕੀਤਾ ਜਾਏਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਦੇ ਵੀ ਬੌਸ ਹਨ। ਕਾਨੂੰਨ ਮੁਤਾਬਕ ਹੀ ਕਿਸੇ ਗੱਲ ਦਾ ਹੱਲ ਨਿਕਲੇਗਾ। ਉਨ੍ਹਾਂ ਕੋਲ ਮੁੱਦੇ ਦਾ ਹੱਲ ਨਹੀਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦੋਵੇਂ ਵਿਕਲਪ ਦਿੱਤੇ ਸੀ ਪਰ ਹੁਣ ਪੋਰਟਲ ਬੰਦ ਕਰਵਾ ਦਿੱਤਾ ਗਿਆ ਹੈ। ਕਰੀਬ 8800 ਅਧਿਆਪਕਾਂ ਵਿੱਚੋਂ 5000 ਨੇ ਗੱਲ ਮੰਨ ਲਈ ਸੀ। ਸਾਰਾ ਡੇਟਾ ਸਿਸਟਮ ਵਿੱਚ ਰਿਕਾਰਡ ਹੈ। ਇਸ ਲਈ ਡੇਟਾ ਨੂੰ ਬਦਲਿਆ ਨਹੀਂ ਜਾ ਸਕਦਾ। ਉਸ ਵਿੱਚ ਘਾਟਾ-ਵਾਧਾ ਵੀ ਹੋ ਸਕਦਾ ਹੈ।


LEAVE A REPLY