ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਦੌਰੇ ਨਾਲ ਅੱਧਾ ਦਰਜਨ ਸਕੂਲਾਂ ਨੂੰ ਆਸ ਬੱਝੀ


ਲੁਧਿਆਣਾ – ਮੰਗਲਵਾਰ ਨੂੰ ਲੁਧਿਆਣਾ ਆ ਰਹੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਕਈ ਸਰਕਾਰੀ ਸਕੂਲਾਂ ਦਾ ਦੌਰਾ ਵੀ ਕਰ ਸਕਦੇ ਹਨ। ਹਾਲਾਂਕਿ ਸਕੂਲਾਂ ਵਿਚ ਇਨ੍ਹੀਂ ਦਿਨੀਂ ਛੁੱਟੀਆਂ ਚੱਲ ਰਹੀਆਂ ਹਨ ਪਰ ਸਿੱਖਿਆ ਮੰਤਰੀ ਆਪਣੇ ਲੁਧਿਆਣਾ ਦੌਰੇ ਦੌਰਾਨ ਕੁੱਝ ਅਜਿਹੇ ਸਕੂਲਾਂ ਦਾ ਦੌਰਾ ਕਰਨਾ ਚਾਹੁੰਦੇ ਹਨ, ਜਿੱਥੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਪਰ ਸਹੂਲਤਾਂ ਦੀ ਕਮੀ ਹੈ। ਸਿੱਖਿਆ ਮੰਤਰੀ ਦੇ ਦੌਰੇ ਨੂੰ ਦੇਖਦੇ ਹੋਏ ਜ਼ਿਲਾ ਸਿੱਖਿਆ ਵਿਭਾਗ ਨੇ ਵੀ ਆਪਣਾ ਲੱਕ ਬੰਨ੍ਹ ਲਿਆ ਹੈ। ਸੋਨੀ ਦੇ ਆਉਣ ਦੀ ਸੂਚਨਾ ਮਿਲਦੇ ਹੀ ਡੀ. ਈ. ਓ. ਦਫਤਰ ਤੋਂ ਅਧਿਕਾਰੀਆਂ ਨੇ ਅੱਧਾ ਦਰਜਨ ਦੇ ਕਰੀਬ ਸ਼ਹਿਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਫੋਨ ਕਰ ਕੇ ਮੰਗਲਵਾਰ ਸਵੇਰ 8 ਵਜੇ ਸਕੂਲ ਪੁੱਜਣ ਦੀ ਹਦਾਇਤ ਕੀਤੀ ਤਾਂਕਿ ਸਿੱਖਿਆ ਮੰਤਰੀ ਜੇਕਰ ਸਕੂਲ ਆਉਂਦੇ ਹਨ ਤਾਂ ਉਨ੍ਹਾਂ ਦੇ ਸਾਹਮਣੇ ਸਕੂਲ ਦਾ ਢਾਂਚਾ ਪੂਰਾ ਕਰਨ ਦਾ ਮਾਮਲਾ ਰੱਖਿਆ ਜਾਵੇ।

ਨਾਲ ਹੀ ਵਿਭਾਗੀ ਅਧਿਕਾਰੀਆਂ ਦੇ ਹੁਕਮ ਪ੍ਰਾਪਤ ਹੁੰਦੇ ਹੀ ਪ੍ਰਿੰਸੀਪਲਾਂ ਨੇ ਵੀ ਸਕੂਲ ਦੇ ਸਟਾਫ ਨੂੰ ਮੰਗਲਵਾਰ ਕੁਝ ਸਮੇਂ ਲਈ ਸਕੂਲ ਬੁਲਾ ਲਿਆ ਹੈ ਤਾਂਕਿ ਨਵੇਂ ਸਿੱਖਿਆ ਮੰਤਰੀ ਦਾ ਪਹਿਲੀ ਵਾਰ ਸਕੂਲ ਪੁੱਜਣ ‘ਤੇ ਸਵਾਗਤ ਕਰਨ ਦੇ ਨਾਲ-ਨਾਲ ਸਰਕਾਰ ਨੂੰ ਸਕੂਨ ਦੀ ਮੰਗ ਸਬੰਧੀ ਦੱਸਿਆ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਸਿੱਖਿਆ ਮੰਤਰੀ ਆਪਣੇ ਲੁਧਿਆਣਾ ਦੌਰੇ ਦੌਰਾਨ ਸਵੇਰ 10 ਵਜੇ ਪੁੱਜਣਗੇ। ਇਸ ਤੋਂ ਬਾਅਦ ਉਹ ਸਰਕਾਰੀ ਮਾਡਲ ਸਕੂਲ ਸਮਿੱਟਰੀ ਰੋਡ, ਸਰਕਾਰੀ ਸਕੂਲ ਜਵਾਹਰ ਨਗਰ ਲੜਕੇ ਅਤੇ ਲੜਕੀਆਂ, ਸਰਕਾਰੀ ਮਾਡਲ ਸਕੂਲ ਪੀ. ਏ. ਯੂ. ਤੋਂ ਇਲਾਵਾ ਹੈਬੋਵਾਲ ਇਲਾਕੇ ਦੇ ਕਿਸੇ ਇਕ ਸਰਕਾਰੀ ਸਕੂਲ ਦਾ ਦੌਰਾ ਕਰ ਸਕਦੇ ਹਨ। ਡੀ. ਈ. ਓ. ਸਵਰਣਜੀਤ ਕੌਰ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੇ ਲੁਧਿਆਣਾ ਆਉਣ ਨੂੰ ਲੈ ਕੇ ਵਿਭਾਗ ਨੇ ਆਪਣੇ ਵੱਲੋਂ ਪੂਰੇ ਪ੍ਰਬੰਧ ਕਰ ਦਿੱਤੇ ਹਨ।

  • 1
    Share

LEAVE A REPLY