ਮੋਦੀ ਦੀ ਰੈਲੀ ਚ ਜਾ ਰਹੀਆਂ 8 ਗੱਡੀਆਂ ਸੰਘਣੀ ਧੁੰਦ ਕਾਰਨ ਟਕਰਾਈਆਂ, 7 ਜ਼ਖ਼ਮੀ


ਬਰਨਾਲਾ-ਮੋਗਾ ਰੋਡ ਤੇ ਪਿੰਡ ਰਾਮਗੜ੍ਹ ਕੋਲ 8 ਗੱਡੀਆਂ ਸੰਘਣੀ ਧੁੰਦ ਕਰਕੇ ਆਪਸ ਚ ਟਕਰਾ ਗਈਆਂ। ਇਸ ਹਾਦਸੇ ਚ 7 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਹਾਦਸੇ ਚ ਸ਼ਾਮਲ ਕੁਝ ਗੱਡੀਆਂ ਵਿੱਚ ਲੋਕ ਅੱਜ ਗੁਰਦਾਸਪੁਰ ਚ ਹੋਣ ਵਾਲੀ ਨਰੇਂਦਰ ਮੋਦੀ ਦੀ ਰੈਲੀ ਚ ਹਿੱਸਾ ਲੈਣ ਜਾ ਰਹੇ ਸੀ। ਜਾਣਕਾਰੀ ਮੁਤਾਬਕ ਹਾਦਸਾ ਹੋਣ ਤੋਂ ਅੱਧੇ ਘੰਟੇ ਬਾਅਦ ਐਂਬੂਲੈਸ ਘਟਨਾ ਵਾਲੀ ਥਾਂ ਤੇ ਪਹੁੰਚੀ।

ਚਸ਼ਮਦੀਦ ਮੁਤਾਬਕ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਵੀਜ਼ੀਬਿਲਟੀ ਲੇਵਲ ਕਾਫੀ ਘੱਟ ਸੀ। ਰਾਮਗੜ੍ਹ ਕੋਲ ਪਹਿਲਾਂ ਇੱਕ ਸਕੂਲ ਵੈਨ ਤੇ ਇਨੋਵਾ ਕਾਰ ਆਪਸ ‘ਚ ਟਕਰਾ ਗਈਆਂ। ਇਸ ਤੋਂ ਬਾਅਦ ਉਨ੍ਹਾਂ ਦੇ ਪਿੱਛੇ ਆ ਰਹੀਆਂ 6 ਹੋਰ ਗੱਡੀਆਂ ਵੀ ਇਨ੍ਹਾਂ ਚ ਟਕਰਾ ਗਈਆਂ। ਇਸ ਹਾਦਸੇ ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ। ਸਗੋਂ ਇਸ ‘ਚ 7 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਇਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ।


LEAVE A REPLY