ਲੁਧਿਆਣਾ ਦੇ ਕਾਲਜ ਚ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸਨ ਵਲੋਂ ਕਰਵਾਇਆ ਵਿਸਤਾਰ ਭਾਸਣ ਦਾ ਆਯੋਜਨ


ਪ੍ਰਤਾਪ ਕਾਲਜ ਆਫ ਐਜੁਕੇਸ਼ਨ ਲੁਧਿਆਣਾ ਵਿਖੇ ਸੀਨੀਅਰ ਸਿਟੀਜਨ ਵੈਲਫੇਅਰ ਐਸੋaਸੀਏਸaਨ ਲੁਧਿਆਣਾ ਦੁਆਰਾ ਪਰਿਵਾਰ ‘ਬ੍ਰਜਿੰਗ ਜਨਰੇਸਨ ਗੇਂਪ ਫਾਰ ਗਰੇਸਫੁੱਲ ਏਜਿੰਗ ਆਫ ਐਲਡਰਜ ਇੰਨ ਦਾ ਫੈਮਲੀ ‘ ਵਿਸ਼ੇ ਉੱਤੇ ਇੰਜ: ਆਰ ਐਸ ਬਹਿਲ ਦੇ ਯਤਨਾ ਸਦਕਾ ਵਿਸਤਾਰ ਭਾਸਣ ਕਰਵਾਇਆ ਗਿਆ। ਜਿਸ ਵਿੱਚ ਬੁਲਾਰਿਆਂ ਦੀ ਭੂਮਿਕਾ ਸ੍ਰੀ ਐਸ.ਪੀ.ਕਰਕਰਾ,ਆਈ. ਏ. ਐਸ (ਰਿਟਾਇਰਡ), ਡਾ.ਸੁਰਜੀਤ ਸਿੰਘ ਗਿੱਲ ਅਤੇ ਡਾ. ਐਸ.ਐਸ.ਜੋਹਲ (ਚਾਂਸਲਰ ਸੈਂਟਰਲ ਯੂਨੀਵਰਸਿਟੀ,ਬਠਿੰਡਾ) ਨੇ ਨਿਭਾਈ।ਮੰਚ ਸੰਚਾਲਨ ਦੀ ਭੂਮਿਕਾ ਕਾਲਜ ਦੀ ਵਿਦਿਆਰਥਣ ਦੀਪਕਾ ਗੌੜ ਨੇ ਨਿਭਾਈ

ਡਾ. ਬਲਵੰਤ ਸਿੰਘ,ਪ੍ਰਿੰਸੀਪਲ ਨੇ ਸਾਰਿਆਂ ਨੂੰ ਜੀ ਆਇਆ ਕਹਿੰਦੇ ਹੋਏ ਕਿਹਾ ਕਿ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਨੇ ਬਹੁਤ ਹੀ ਅਹਿਮ ਵਿਸ਼ੇ ਉਪਰ ਚਾਨਣਾ ਪਾਉਣ ਲਈ ਸਾਡੇ ਕਾਲਜ ਨੂੰ ਚੁਣਿਆ ਹੈ । ਇਹ ਵਿਦਿਆਰਥੀਆਂ ਲਈ ਲਾਭਦਾਇਕ ਹੋਵੇਗਾ ਕਿਉਂਕਿ ਉਹ ਭਵਿਖ ਦੇ ਅਧਿਆਪਕ ਹਨ ਅਤੇ ਉਹਨਾਂ ਨੇ ਆਉਣ ਵਾਲੀ ਪੀੜ੍ਹੀ ਨੂੰ ਸਿੱਖਿਅਤ ਕਰਨਾ ਹੈ।ਸੀ੍ਰ ਐਸ.ਪੀ ਕਰਕਰਾ ਨੇ ਵਿਦਿਆਰਥੀਆਂ ਨਾਲ ਸੀਨੀਅਰ ਸਿਟੀਜਨ ਐਕਟ 2007 ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਡੇ ਸਮਾਜ ਵਿੱਚ ਬਜੁaਰਗਾਂ ਦਾ ਕਈ ਤਰ੍ਹਾਂ ਨਾਲ ਸੋਸਣ ਹੋ ਰਿਹਾ ਹੈ। ਇਸ ਨੂੰ ਰੋਕਣ ਲਈ 1999 ਵਿੱਚ ਭਾਰਤ ਸਰਕਾਰ ਨੇ ‘ਨੈਸਨਲ ਪਾਲਿਸੀ ਫਾਰ ਓਲਡਰ ‘ ਬਣਾਈ ਤਾਂ ਕਿ ਸੀਨੀਅਰ ਸਿਟੀਜਨਾਂ ਦਾ ਹੋ ਰਿਹਾ ਸੋaਸਣ ਰੋਕਿਆ ਜਾ ਸਕੇ।ਇਸ ਦੇ ਅੰਤਰਗਤ ਕਈ ਕਮੇਟੀਆਂ ਬਣੀਆ ਹੋਈਆ ਹਨ ਜਿਨ੍ਹਾਂ ਵਿੱਚੋਂ ਸਾਡੀ ਐਸੋਸੀਏਸaਨ ਵੀ ਇੱਕ ਹੈ, ਜਿਹੜੀ 2010 ਵਿੱਚ ਬਣਾਈ ਗਈ ਜਿਸ ਦੇ ਜaਰੀਏ ਜਿਹੜੇ ਲੋਕ ਦੁਖੀ ਹਨ, ਜਿਨ੍ਹਾਂ ਦੀ ਸੰਭਾਲ ਨਹੀਂ ਹੁੰਦੀ ਉਹਨਾਂ ਨੂੰ ਸਹਾਰਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਡਾ.ਸੁਰਜੀਤ ਸਿੰਘ ਗਿੱਲ ਨੇ ਸੰਬੋਧਤ ਕਰਦੇ ਹੋਏ ਕਿਹਾ ਕਿ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਵਿੱਚ ਵੱਧ ਰਹੇ ਪਾੜੇ ਨੂੰ ਘੱਟ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਪਾੜੇ ਦਾ ਕਾਰਨ ਅਸੀਂ ਆਪ ਹਾਂ । ਤੁਸੀਂ ਭਵਿਖ ਦੇ ਅਧਿਆਪਕ ਹੋ ਅਤੇ ਅਧਿਆਪਕ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਿਖਿਅਤ ਕਰਦਾ ਹੈ।ਅਸੀਂ ਆਪਣੀ ਸਿਖਿਆ ਰਾਹੀਂ ਉਹਨਾਂ ਨੂੰ ਪ੍ਰੇਰਤ ਕਰ ਕੇ ਇਹ ਪਾੜਾ ਘਟਾ ਸਕਦੇ ਹਾਂ।

ਡਾ.ਐਸ.ਐਸ.ਜੋਹਲ (ਚਾਂਸਲਰ ਸੈਂਟਰਲ ਯੂਨੀਵਰਸਿਟੀ,ਬਠਿੰਡਾ ) ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੁਰਾਣੇ ਸਮੇਂ ਵਿੱਚ ਸਾਰਾ ਪਰਿਵਾਰ ਇੱਕਠਾ ਰਹਿੰਦਾ ਸੀ ਅਤੇ ਪਰਿਵਾਰ ਵਿੱਚ ਵੱਡੇ ਬਜaੁਰਗਾਂ ਦਾ ਸਤਿਕਾਰ ਹੁੰਦਾ ਸੀ, ਪਰ ਜਿਓਂ ਜਿਉਂ ਸਮਾਂ ਬਦਲਿਆਂ ਸਾਡੀਆਂ ਕਦਰਾਂ ਕੀਮਤਾਂ ਵਿੱਚ ਗਿਰਵਟ ਆਉਣ ਕਰਕੇ ਬਜ਼ੁਰਗਾਂ ਦਾ ਸਤਿਕਾਰ ਘੱਟ ਗਿਆ ਇਸ ਕਰਕੇ ਹੀ ਬਿਰਧ ਆਸਰਮ ਖੁੱਲ ਰਹੇ ਹਨ। ਸਾਨੂੰ ਸਾਡੇ ਵੱਡੇ ਬਜੁaਰਗਾਂ ਨਾਲ ਸਾਂਝ ਅਤੇ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਸਾਨੂੰ ਬਹੁਤ ਕੁੱਝ ਦਿੱਤਾ ਹੈ ਜਦੋਂ ਅਸੀਂ ਕੁੱਝ ਨਹੀਂ ਕਰ ਸਕਦੇ ਸੀ, ਛੋਟੇ ਹੁੰਦੇ ਉਹਨਾਂ ਨੇ ਸਾਡੀ ਪਾਲਣਾ ਕੀਤੀ ਅਤੇ ਸਾਡੇ ਲਈ ਬਹੁਤ ਸਾਰੇ ਤਿਆਗ ਕੀਤੇ ਹਨ। ਸਾਡਾ ਵੀ ਫਰਜ ਬਣਦਾ ਹੈ ਕਿ ਅਸੀ ਉਹਨਾਂ ਲਈ ਕੁੱਝ ਕਰੀਏ ਤਾਂ ਕਿ ਉਹ ਇੱਕਲਾਪਣ ਮਹਿਸੂਸ ਨਾ ਕਰਨ।ਇੰਜ: ਬਲਬੀਰ ਸਿੰਘ ਨੇ ਕਿਹਾ ਕਿ ਬਜ਼ੁਰਗਾਂ ਨੂੰ ਵੀ ਸਮੇਂ ਨਾਲ ਬਦਲਣਾ ਚਾਹੀਦਾ ਹੈ ਤਾਂ ਹੀ ਉਹ ਆਪਣੇ ਬੱਚਿਆ ਨਾਲ ਸਾਂਝ ਬਣਾ ਕੇ ਰੱਖ ਸਕਦੇ ਹਨ। ਇਸ ਯਤਨ ਦੁਆਰਾ ਹੀ ਅਸੀਂ ਇਹ ਪਾੜਾ ਘੱਟ ਕਰ ਸਕਦੇ ਹਾਂ।ਕਾਲਜ ਦੀਆਂ ਵਿਦਿਆਰਥਣਾ ਮਿਸ ਕਨਿਕਾ,ਮਿਸ ਆਤਮਪ੍ਰੀਤ ਅਤੇ ਮਿਸ ਅਦਿੱਤੀ ਨੇ ਇਸ ਵਿਸ਼ੇ ਉਪਰ ਆਪਣੇ ਵਿਚਾਰ ਸਾਂਝੇ ਕੀਤੇ।ਅੰਤ ਵਿੱਚ ਮਿਸ ਦੀਪਕਾ ਗੌੜ ਨੇ ਸਾਰਿਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਬਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਜਿਹਨਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਢਾਲਣ ਦੀ ਕੋਸਿaਸ ਕਰਾਂਗੇ।


LEAVE A REPLY