ਚੋਣ ਡਿਊਟੀ ਵਿੱਚ ਲੱਗੇ ਅਧਿਕਾਰੀਆਂ/ਕਰਮਚਾਰੀਆਂ ਨੂੰ ਪੋਸਟਲ ਬੈੱਲਟ ਪੇਪਰ/ਈ. ਡੀ. ਸੀ. ਰਾਹੀਂ ਵੋਟ ਪਾਉਣ ਦੀ ਸਹੂਲਤ ਦਿਤੀ ਗਈ, 15 ਮਈ ਨੂੰ ਵੋਟ ਪਾਉਣ ਲਈ ਸਥਾਪਤ ਕੀਤੇ ਜਾਣਗੇ ਫੈਸੀਲਿਟੇਸ਼ਨ ਸੈਂਟਰ


 

Ludhiana DC Pardeep AgarwalLudhiana DC Pardeep Agarwal

ਲੁਧਿਆਣਾ – ਆਗਾਮੀ ਲੋਕ ਸਭਾ ਚੋਣਾਂ-2019 ਨੂੰ ਮੁੱਖ ਰੱਖਦੇ ਹੋਏ ਮਾਈਕਰੋ ਆਬਜ਼ਰਵਰਾਂ, ਪੁਲਿਸ ਸੁਰੱਖਿਆ ਅਧਿਕਾਰੀ/ਕਰਮਚਾਰੀ ਅਤੇ ਏ.ਆਰ.ਓ. ਪਾਸ ਲੱਗੇ ਚੋਣਾਂ ਸਬੰਧੀ ਸਟਾਫ ਫੋਟੋਗ੍ਰਾਫਰ ਅਤੇ ਹੋਰ ਚੋਣਾਂ ਵਿੱਚ ਲਗਾਏ ਪ੍ਰਾਈਵੇਟ ਬੰਦਿਆਂ ਨੂੰ ਪੋਸਟਲ ਬੈਲਟ ਪੇਪਰ/ਈ.ਡੀ.ਸੀ. ਰਾਹੀਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਮਾਈਕਰੋ ਆਬਜ਼ਰਵਰਾਂ ਦੀ ਟ੍ਰੇਨਿੰਗ ਦੌਰਾਨ ਪ੍ਰਾਪਤ ਹੋਏ ਫਾਰਮ 12/12 ਏ ਅਤੇ ਏ.ਆਰ.ਓ. ਵੱਲੋਂ ਪ੍ਰਾਪਤ ਹੋਏ 12 ਅਤੇ 12 ਏ ਫਾਰਮ ਅਤੇ ਬਾਕੀ ਜ਼ਿਲਿਆਂ ਤੋਂ ਪ੍ਰਾਪਤ ਹੋਏ ਫਾਰਮ 12 ਵਿਧਾਨ ਸਭਾ ਹਲਕਾਵਾਰ ਕਰਕੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਪਾਸ ਪਹੁੰਚਾ ਦਿੱਤੇ ਗਏ ਹਨ। ਸ੍ਰੀ ਅਗਰਵਾਲ ਨੇ ਸਮੂਹ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਬਾਹਰਲੇ ਜ਼ਿਲਿਆਂ ਤੋਂ ਪ੍ਰਾਪਤ ਹੋਏ ਫਾਰਮ 12 ਜੋ ਉਨਾਂ ਨੂੰ ਮਿਤੀ 13 ਮਈ 2019 ਤੱਕ ਮਿਲ ਜਾਂਦੇ ਹਨ। ਇਨਾਂ ਲਈ ਪੋਸਟਲ ਬੈਲਟ ਜਾਰੀ ਕਰਕੇ ਮਿਤੀ 14 ਮਈ 2019 ਨੂੰ ਡਾਕ ਰਾਹੀਂ ਵੋਟਰਾਂ ਨੂੰ ਪੋਸਟਲ ਬੈਲਟ ਭੇਜਿਆ ਜਾਵੇ।

ਉਨਾਂ ਦੱਸਿਆ ਕਿ ਜੋ ਫਾਰਮ 12 ਕਮਿਸ਼ਨਰ ਪੁਲਿਸ ਲੁਧਿਆਣਾ, ਐਸ.ਐਸ.ਪੀ. ਲੁਧਿਆਣਾ ਦਿਹਾਤੀ ਅਤੇ ਖੰਨਾ ਜਾਂ ਏ.ਆਰ.ਓ. ਜਾਂ ਜ਼ਿਲਾ ਹੈੱਡਕੁਆਰਟਰ ਤੋਂ ਤਾਇਨਾਤ ਕੀਤੇ ਸਟਾਫ ਲਈ ਪ੍ਰਾਪਤ ਹੋਏ ਹਨ, ਉਨਾਂ ਲਈ 15 ਮਈ 2019 ਨੂੰ ਫੈਸੀਲੀਟੇਸ਼ਨ ਸੈਂਟਰ ਬਣਾਇਆ ਜਾਵੇਗਾ ਜਿੱਥੇ ਪੋਸਟਲ ਬੈਲਟ ਕਾਸਟ ਕਰਵਾਏ ਜਾਣ ਅਤੇ ਈ.ਡੀ.ਸੀ. ਲੈਣ ਲਈ ਆਏ ਕਰਮਚਾਰੀਆਂ ਨੂੰ ਉਨਾਂ ਵੱਲੋਂ ਭਰੇ ਫਾਰਮ 12 ਏ ਦੇ ਅਗੇਨਸਟ ਈ.ਡੀ.ਸੀ ਜਾਰੀ ਕਰ ਦਿੱਤਾ ਜਾਵੇ। ਜੋ ਫਾਰਮ ਨੰ: 12 ਅਤੇ 12 ਏ ਸਮੇਂ ਸਿਰ ਪ੍ਰਾਪਤ ਨਹੀਂ ਹੁੰਦੇ ਤਾਂ ਉਨਾਂ ਲਈ ਸਥਾਨਕ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਨੇੜੇ ਰੋਜ਼ ਗਾਰਡਨ ਵਿਖੇ 15 ਮਈ ਨੂੰ ਫੈਸੀਲਿਟੇਸ਼ਨ ਸੈਂਟਰ ਬਣਾਇਆ ਜਾਵੇਗਾ।

ਉਨਾਂ ਕਿਹਾ ਕਿ ਲੋਕ ਸਭਾ ਹਲਕਾ ਲੁਧਿਆਣਾ ਵਿੱਚ ਸਮੁੱਚੇ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਕਾਸਟ ਕਰਾਉਣ ਲਈ ਬਕਾਇਤਾ ਸੁਰੱਖਿਆ ਅਤੇ ਵੀਡੀਓਗ੍ਰਾਫੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਫੈਸੀਲਿਟੇਸ਼ਨ ਸੈਂਟਰ ਤੇ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਸਵੇਰੇ 10.00 ਵਜੇ ਤੋਂ ਲੈ ਕੇ 05.00 ਵਜੇ ਤੱਥ ਕਾਸਟ ਕਰਵਾਈ ਜਾਵੇਗੀ। ਪੋਸਟਲ ਬੈਲਟ ਪੇਪਰ ਕਾਸਟ ਕਰਵਾਉਣ ਤੋਂ ਬਾਅਦ ਬੈਲਟ ਬਕਸਾ ਜ਼ਿਲਾ ਮਾਲ ਅਫਸਰ ਦੇ ਦਫਤਰ ਵਿੱਚ ਮਿਤੀ 15 ਮਈ 2019 ਨੂੰ 05.00 ਵਜੇ ਗਾਰਦ ਸਮੇਤ ਲਿਆਂਦੇ ਜਾਣ ਜਿੱਥੋਂ ਇਹ ਖ਼ਜ਼ਾਨੇ ਦੇ ਸਟਰਾਂਗ ਰੂਮ ਵਿੱਚ ਸੀਲ ਕਰਵਾਏ ਜਾਣਗੇ।

ਸ੍ਰੀ ਅਗਰਵਾਲ ਨੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਅਧੀਨ ਪੈਂਦੇ ਲੁਧਿਆਣਾ ਜ਼ਿਲੇ ਦੇ ਪੰਜ ਵਿਧਾਨ ਸਭਾ ਚੋਣ ਹਲਕੇ 57 ਖੰਨਾ, 58 ਸਾਹਨੇਵਾਲ, 67 ਪਾਇਲ ਅਤੇ 69 ਰਾਏਕੋਟ ਦੇ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਅਲਾਟ ਹੋਏ ਕਮਰਿਆਂ ਵਿੱਚ ਈ.ਡੀ.ਸੀ. ਜਾਰੀ ਕਰਨ ਦੇ ਪੁਖਤਾ ਪ੍ਰਬੰਧ ਰੱਖਣ ਅਤੇ ਪੋਸਟਲ ਬੈਲਟ ਕਾਸਟ ਕਰਨ ਲਈ ਫੈਸੀਲੀਟੇਸ਼ਨ ਸੈਂਟਰ ਸਥਾਪਤ ਕਰਨ ਲਈ ਹਦਾਇਤਾਂ ਆਪਣੇ ਲੋਕ ਸਭਾ ਚੋਣ ਹਲਕੇ ਦੇ ਰਿਟਰਨਿੰਗ ਅਫਸਰ ਤੋਂ ਪ੍ਰਾਪਤ ਕਰਕੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇ।

ਸ੍ਰੀ ਅਗਰਵਾਲ ਨੇ ਸਮੂਹ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਮਿਤੀ 12 ਮਈ 2019 ਦੇ ਬਚੇ ਹੋਏ ਪੋਸਟਲ ਬੈਲਟ ਅਤੇ 15 ਤਰੀਕ (9 ਵਿਧਾਨ ਸਭਾ ਹਲਕਿਆਂ ਲਈ) ਦੇ ਫੈਸੀਲਿਟੇਸ਼ਨ ਤੋਂ ਬਾਅਦ ਬਚਣ ਵਾਲੇ ਪੋਸਟਲ ਬੈਲਟ ਪੇਪਰਾਂ ਨੂੰ ਮਿਤੀ 15 ਮਈ 2019 ਨੂੰ ਸ਼ਾਮ ਨੂੰ ਹੀ ਸੰਬੰਧਿਤ ਵੋਟਰਾਂ ਨੂੰ ਡਾਕ ਰਾਹੀਂ ਭੇਜੇ ਜਾਣ ਤੇ ਓਹਨਾਂ ਦੀ ਰਿਪੋਰਟ ਇਸ ਦਫਤਰ ਨੂੰ ਭੇਜੀ ਜਾਵੇ।


LEAVE A REPLY