ਲੁਧਿਆਨਾ ਚ ਲੋਕਾਂ ਨੂੰ ਵਿਧਾਇਕ ਦਾ ਪੀ.ਏ. ਦੱਸ ਕੇ ਨਾਜਾਇਜ਼ ਵਸੂਲੀ ਕਰਨ ਵਾਲੇ ਠੱਗ ਨੂੰ ਪੁਲਿਸ ਨੇ ਕੀਤਾ ਗਿਰਫਤਾਰ


Arrested

ਲੁਧਿਆਣਾ – ਖੁਦ ਨੂੰ ਇਕ ਮੌਜੂਦਾ ਵਿਧਾਇਕ ਦਾ ਪੀ.ਏ. ਦੱਸ ਨਾਜਾਇਜ਼ ਵਸੂਲੀ ਕਰਨ ਵਾਲੇ ਇਕ ਠੱਗ ਨੂੰ ਲੋਕਾਂ ਵੱਲੋਂ ਦਬੋਚਿਆ ਗਿਆ ਤੇ ਬਾਅਦ ਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਦੇ ਹਵਾਲੇ ਕੀਤਾ ਗਿਆ। ਦੇਰ ਰਾਤ ਸਮਾਚਾਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ।  ਜਾਣਕਾਰੀ ਅਨੁਸਾਰ ਆਰਤੀ ਚੌਕ ਦੇ ਨੇਡ਼ੇ ਸਥਿਤ ਮਾਰਕੀਟ ਚ ਸ਼ਨੀਵਾਰ ਦੇਰ ਸ਼ਾਮ ਇਕ ਨੌਜਵਾਨ ਗਿਆ, ਜੋ ਨਸ਼ੇ ਚ ਟੁੰਨ ਸੀ ਤੇ ਖੁਦ ਨੂੰ ਇਕ ਵਿਧਾਇਕ ਦਾ ਪੀ.ਏ. ਦੱਸ ਦੁਕਾਨਦਾਰਾਂ ਤੋਂ ਪੈਸੇ ਇਕੱਠੇ ਕਰਨ ਲੱਗ ਪਿਆ। ਸ਼ੱਕ ਹੋਣ ਤੇ ਇਕ ਚਿਕਨ ਕਾਰਨਰ ਦੇ ਮਾਲਕ ਨੇ ਵਿਧਾਇਕ ਨੂੰ ਫੋਨ ਕਰਕੇ ਗੱਲ ਕੀਤੀ ਤਾਂ ਇਸ ਤਰ੍ਹਾਂ ਦਾ ਕੋਈ ਪੀ.ਏ. ਨਾ ਹੋਣ ਦਾ ਪਤਾ ਲੱਗਿਆ, ਜਿਸਦੇ ਬਾਅਦ ਹੋਰ ਦੁਕਾਨਦਾਰਾਂ ਦੇ ਨਾਲ ਮਿਲ ਕੇ ਉਸਨੂੰ ਦਬੋਚ ਲਿਆ ਤੇ ਪੁਲਸ ਦੇ ਹਵਾਲੇ ਕਰ ਦਿੱਤਾ। ਕਈ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਕਤ ਨੌਜਵਾਨ ਪਹਿਲਾ ਵੀ ਕਈ ਵਿਧਾਇਕ ਦੇ ਨਾਮ ਤੇ ਉਨ੍ਹਾਂ ਤੋਂ ਧਾਰਮਿਕ ਕੰਮਾਂ ਲਈ ਪੈਸੇ ਲੈ ਕੇ ਜਾ ਚੁੱਕਿਆ ਹੈ। ਥਾਣਾ ਇੰਚਾਰਜ ਜਤਿੰਦਰ ਕੁਮਾਰ ਅਨੁਸਾਰ ਦੁਕਾਨਦਾਰਾਂ ਨੇ ਇਕ ਨਸ਼ੇਡ਼ੀ ਕਿਸਮ ਦਾ ਨੌਜਵਾਨ ਫਡ਼ ਕੇ ਪੁਲਸ ਦੇ ਹਵਾਲੇ ਕੀਤਾ ਹੈ ਪਰ ਹੁਣ ਤੱਕ ਕੋਈ ਵੀ ਲਿਖਤ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

  • 8
    Shares

LEAVE A REPLY