ਸਲਮਾਨ ਦੀ ਫਿਲਮ ਦੀ ਸ਼ੂਟਿੰਗ ਕਰਕੇ ਉਤਰਿਆ ਕਿਸਾਨ ਦਾ ਕਰਜ਼ਾ – ਜਾਨੋ ਕਿਵੇਂ


Farmer paid his Debt after giving his land for Bharat Movie Shooting

ਕਦੇ ਸੁਪਨੇ ‘ਚ ਵੀ ਨਹੀਂ ਸੋਚਿਆ ਸੀ ਕਿ ਆਪਣੀ ਜ਼ਮੀਨ ਕਿਸੇ ਫਿਲਮ ਦੀ ਸ਼ੂਟਿੰਗ ਲਈ ਕਿਰਾਏ ‘ਤੇ ਦੇਣ ਨਾਲ ਇੰਨਾਂ ਪੈਸਾ ਮਿਲ ਜਾਵੇਗਾ ਕਿ ਘਰ ਦੇ ਹਾਲਾਤ ਸੁਧਰ ਜਾਣਗੇ। 10 ਦਿਨ ਪਹਿਲਾਂ ਇਸ ਬਾਰੇ ਗੱਲਬਾਤ ਹੋਈ ਸੀ ਪਰ ਉਦੋ ਤਾਂ ਮੈਂ ਸੋਚ ‘ਚ ਪੈ ਗਿਆ ਕਿ ਹੁਣ ਕੀ ਕੀਤਾ ਜਾਵੇ। ਫਿਰ ਦੱਸਿਆ ਗਿਆ ਕਿ ਕਰੀਬ ਤਿੰਨ ਹਫਤਿਆਂ ਲਈ ਇਕ ਕਿੱਲੇ ਜ਼ਮੀਨ ਦਾ ਕਿਰਾਇਆ 85 ਹਜ਼ਾਰ ਰੁਪਏ ਮਿਲੇਗਾ। ਫਿਰ 25 ਨਵੰਬਰ ਤੱਕ ਸਾਢੇ ਚਾਰ ਕਿੱਲੇ ਜ਼ਮੀਨ ਕਿਰਾਏ ‘ਤੇ ਦੇਣ ਲਈ 3 ਲੱਖ 65 ਹਜ਼ਾਰ ਰੁਪਏ ਕਿਰਾਇਆ ਮਿਲਣ ਦਾ ਕਰਾਰ ਹੋਇਆ।

ਸਾਰੀ ਰਕਮ ਮਿਲਦੇ ਹੀ ਇਸ ‘ਚੋਂ ਇਕ ਲੱਖ ਰੁਪਏ ਉਦੋ ਹੀ ਵੱਖ ਕਰਕੇ ਰੱਖ ਦਿੱਤੇ ਸੀ, ਜੋ ਮੈਂ ਕਰਜ ਵਜੋਂ ਕਿਸੇ ਨੂੰ ਦੇਣਾ ਸੀ। ਬਾਕੀ ਰਕਮ ਘਰ ਦੇ ਜ਼ਰੂਰੀ ਖਰਚਾਂ ਅਤੇ 14 ਸਾਲ ਦੇ ਬੇਟੇ ਬਲਕਰਨ ਸਿੰਘ ਤੇ 12 ਸਾਲ ਦੀ ਬੇਟੀ ਪ੍ਰਭਜੋਤ ਕੌਰ ਦੀ ਪੜਾਈ ‘ਚ ਖਰਚ ਕਰਾਂਗਾ। ਇਹ ਸਾਰਾ ਕੁਝ ਰੱਬ ਦੀ ਮੇਹਰ ਨਾਲ ਹੋਇਆ ਹੈ, ਅਸੀਂ ਤਾਂ ਸਿੱਧੇ ਸਾਧੇ ਲੋਕ ਹਾਂ ਤੇ ਮਿਹਨਤ ਕਰਕੇ ਗੁਜਾਰਾ ਕਰਦੇ ਹਾਂ। ਇਹ ਕਹਿਣਾ ਬਲੋਵਾਲ ਪਿੰਡ ਦੇ ਕਿਸਾਨ ਸੁਰਿੰਦਰ ਸਿੰਘ ਦਾ ਹੈ। ਉਸ ਦੀ ਜ਼ਮੀਨ ‘ਤੇ ਵੀ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ‘ਭਾਰਤ’ ਦੀ ਸ਼ੂਟਿੰਗ ਚੱਲ ਰਹੀ ਹੈ। ਸੁਰਿੰਦਰ ਤੋਂ ਇਲਾਵਾ ਉਸ ਦੇ ਭਰਾ ਚਰਨਜੀਤ ਸਿੰਘ ਦੇ 6 ਕਿੱਲੇ ਤੇ ਪਿੰਡ ਦੇ ਇਕ ਹੋਰ ਵਿਆਕਤੀ ਕੁਲਦੀਪ ਸਿੰਘ ਦੀ ਸਾਢੇ ਪੰਜ ਕਿੱਲੇ ਜ਼ਮੀਨ ‘ਤੇ ਸ਼ੂਟਿੰਗ ਦਾ ਸੈੱਟ ਲਾਇਆ ਹੋਇਆ। ਉਨ੍ਹਾਂ ਦੋਵਾਂ ਨੂੰ ਵੀ 85 ਹਜ਼ਾਰ ਕਿੱਲੇ ਦਾ ਕਿਰਾਇਆ ਮਿਲਿਆ ਹੈ।


LEAVE A REPLY