ਕਿਸਾਨ ਮੇਲੇ ਵਿੱਚ ਹੋਣਗੇ ਖੇਤੀ ਜਿਣਸ ਮੁਕਾਬਲੇ


 

ਲੁਧਿਆਣਾ– ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਆਪਣੀ ਅੱਧੀ ਸਦੀ ਤੋਂ ਵੱਧ ਚਲੀ ਆ ਰਹੀ ਸ਼ਾਨਦਾਰ ਪ੍ਰੰਪਰਾ ਕਾਇਮ ਰੱਖਦਿਆਂ ਇਸ ਵਾਰ 23-24 ਮਾਰਚ ਨੂੰ ਯੂਨੀਵਰਸਿਟੀ ਕੈਂਪਸ ਵਿਖੇ ਦੋ ਦਿਨਾਂ ਦਾ ਕਿਸਾਨ ਮੇਲਾ ਲਾਉਣ ਜਾ ਰਹੀ ਹੈ । ਹੋਰ ਖੇਤੀ ਗਿਆਨ ਪ੍ਰਦਰਸ਼ਨੀਆਂ ਦੇ ਨਾਲ-ਨਾਲ ਇੱਥੇ ਸਬਜ਼ੀਆਂ, ਫ਼ਲਾਂ ਅਤੇ ਹੋਰ ਖੇਤੀ ਜਿਣਸਾਂ ਦੇ ਮੁਕਾਬਲੇ ਵੀ ਕਿਸਾਨਾਂ ਦੀ ਦਿਲਚਸਪੀ ਦਾ ਕੇਂਦਰ ਰਹਿੰਦੇ ਹਨ । ਇਸ ਸੰਬੰਧੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਮਾਹਲ ਨੇ ਵਿਸਤਾਰ ਵਿੱਚ ਦੱਸਦਿਆਂ ਕਿਹਾ ਕਿ ਕਿਸਾਨ ਵੀਰ ਆਪੋ-ਆਪਣੇ ਖੇਤਾਂ ਵਿੱਚੋਂ ਸਭ ਤੋਂ ਵਧੀਆ ਸਬਜ਼ੀਆਂ, ਫ਼ਲ, ਫੁੱਲ ਅਤੇ ਹੋਰ ਫ਼ਸਲਾਂ ਦੇ ਨਮੂਨੇ ਇਨਾਂ ਮੁਕਾਬਲਿਆਂ ਲਈ ਲਿਆ ਸਕਦੇ ਹਨ । ਜੇ ਉਹ ਸਬਜ਼ੀਆਂ ਦੇ ਮੁਕਾਬਲਿਆਂ ਵਿੱਚ ਭਾਗ ਲੈਣਾ ਚਾਹੁੰਦੇ ਹਨ ਤਾਂ ਆਲੂ, ਗਾਜਰ, ਹਰਾ ਪਿਆਜ/ਪਿਆਜ, ਹਰਾ ਲਸਣ, ਬੈਂਗਣ, ਮੂਲੀ ਅਤੇ ਸ਼ਲਗਮ ਦੇ 10-10 ਨਮੂਨੇ ਲਿਆਉਣ । ਟਮਾਟਰ, ਮਟਰ, ਚੱਪਣ ਕੱਦੂ ਦੇ ਮੁਕਾਬਲਿਆਂ ਲਈ ਹਰ ਕਿਸਮ ਦਾ ਅੱਧਾ-ਅੱਧਾ ਕਿਲੋ ਬੰਦ ਗੋਭੀ, ਫੁੱਲ ਗੋਭੀ, ਬਰੌਕਲੀ ਅਤੇ ਖੀਰੇ ਦੇ ਮੁਕਾਬਲਿਆਂ ਲਈ ਇਨਾਂ ਦੇ 3-3 ਨਮੂਨੇ ਲਿਆਉਣ । ਹਰੀ ਮਿਰਚ ਲਈ ਨਮੂਨੇ ਵਜੋਂ 100 ਗ੍ਰਾਮ, ਸ਼ਿਮਲਾ ਮਿਰਚ ਲਈ 250 ਗ੍ਰਾਮ ਜਾਂ ਹੋਰ ਕੋਈ ਵੀ ਮੌਸਮੀ ਸਬਜ਼ੀ ਇਨਾਂ ਮੁਕਾਬਲਿਆਂ ਵਿੱਚ ਸ਼ਾਮਲ ਹੋ ਸਕਦੀ ਹੈ । ਫ਼ਲਾਂ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਬੇਰ ਅਤੇ ਨਿੰਬੂ ਨਮੂਨੇ ਵਜੋਂ ਅੱਧਾ-ਅੱਧਾ ਕਿਲੋ ਅਮਰੂਦ ਜਾਂ ਕਿਨੂੰ ਦੇ 6 ਫ਼ਲ, ਪਪੀਤੇ ਲਈ ਤਿੰਨ ਜਾਂ ਹੋਰ ਕੋਈ ਵੀ ਮੌਸਮੀ ਫ਼ਲ ਇਨਾਂ ਮੁਕਾਬਲਿਆਂ ਵਿੱਚ ਲਿਆਂਦਾ ਜਾ ਸਕਦਾ ਹੈ ਫੁੱਲਾਂ ਦੇ ਮੁਕਾਬਲਿਆਂ ਵਿੱਚ ਗੁਲਾਬਾਂ ਜਾਂ ਗੇਂਦੇ ਲਈ 6 ਨਮੂਨੇ, ਗਲੈਡੀਉਲਸ ਅਤੇ ਜ਼ਰਬਰਾ ਦੀਆਂ 6-6 ਡੰਡੀਆਂ ਜਾਂ ਹੋਰ ਕੋਈ ਵੀ ਫੁੱਲ ਇਸ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ।

ਖੇਤੀ ਫ਼ਸਲਾਂ ਵਿੱਚ ਗੰਨਿਆਂ ਦੇ ਮੁਕਾਬਲਿਆਂ ਲਈ 6 ਗੰਨੇ, ਸ਼ੱਕਰ/ਗੁੜ ਅਤੇ ਹਲਦੀ ਅੱਧਾ ਕਿਲੋ ਅਤੇ ਜੇ ਇਹ ਹਰਾ ਛੋਲੀਆ ਹੈ ਤਾਂ ਇਹ ਟਾਟਾਂ ਸਮੇਤ ਲਿਆਂਦਾ ਜਾਵੇ । ਇਨਾਂ ਮੁਕਾਬਲਿਆਂ ਦੇ ਕਨਵੀਨਰ ਡਾ. ਕੇ.ਐਸ. ਬਰਾੜ ਨੇ ਕਿਹਾ ਕਿ ਜਿਹੜੇ ਵੀ ਕਿਸਾਨ ਇਸ ਮੁਕਾਬਲੇ ਵਿੱਚ ਭਾਗ ਲੈਣਾ ਚਾਹੁੰਦੇ ਹਨ ਉਹ ਆਪਣੇ ਨਮੂਨੇ ਖੁਦ ਲੈ ਕੇ ਆਉਣ ਅਤੇ ਇਸ ਲਈ 23 ਮਾਰਚ ਨੂੰ ਸਵੇਰੇ 11.30 ਵਜੇ ਕੈਰੋਂ ਕਿਸਾਨ ਘਰ ਦੇ ਨੇੜੇ ਉਤਪਾਦ ਮੁਕਾਬਲਿਆਂ ਦੀ ਸਟਾਲ ਉਪਰ ਜਮਾਕਰਵਾਉਣ । ਉਨਾਂ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ ਜ਼ਿਨਾਂ ਪਸਾਰ ਮਾਹਿਰ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਫੈਕਲਟੀ ਹਿੱਸਾ ਨਹੀਂ ਲੈ ਸਕਦੀ । ਇਹ ਮੁਕਾਬਲੇ ਸਿਰਫ਼ ਕਿਸਾਨਾਂ ਲਈ ਹਨ ।

  • 288
    Shares

LEAVE A REPLY