ਆਖਰ ਮਿਲ ਹੀ ਗਿਆ ਨਵਜੋਤ ਸਿੰਘ ਸਿੱਧੂ ਨੂੰ ਇਮਰਾਨ ਖਾਨ ਵਲੋਂ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ


ਪਾਕਿਸਤਾਨ ਦੇ ਲੀਡਰ ਇਮਰਾਨ ਖਾਨ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਹੈ। ਇਸ ਤੋਂ ਪਹਿਲਾਂ ਸਿੱਧੂ ਨੂੰ ਇਮਰਾਨ ਦੇ ਸੱਦੇ ਦੀਆਂ ਕਿਆਸਅਰਾਈਆਂ ਹੀ ਲਾਈਆਂ ਜਾ ਰਹੀਆਂ ਸਨ, ਪਰ ਅੱਜ ਇਮਰਾਨ ਦੀ ਪਾਰਟੀ ਨੇ ਅਧਿਕਾਰਿਤ ਤੌਰ ਤੇ ਸਿੱਧੂ ਨੂੰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਹੈ। ਇਮਰਾਨ ਖਾਨ 18 ਅਗਸਤ ਨੂੰ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।

ਸਿੱਧੂ ਤੋਂ ਇਲਾਵਾ ਇਮਰਾਨ ਖਾਨ ਨੇ ਸਾਬਕਾ ਕ੍ਰਿਕਿਟ ਕਪਤਾਨ ਕਪਿਲ ਦੇਵ, ਸੁਨੀਲ ਗਾਵਸਕਰ, ਨਵਜੋਤ ਸਿੱਧੂ ਤੇ ਆਮਿਰ ਖਾਨ ਨੂੰ ਵੀ ਸੱਦਾ ਭੇਜਿਆ ਹੈ। ਇਮਰਾਨ ਖਾਨ ਦੀ ਪਾਰਟੀ ਤਹਿਰੀਕ ਏ ਇਨਸਾਫ ਵੱਲੋਂ ਈ ਮੇਲ ਜ਼ਰੀਏ ਸਿੱਧੂ ਨੂੰ ਸੱਦਾ ਭੇਜਿਆ ਗਿਆ। ਸਿੱਧੂ ਨੇ ਇਸ ਬਾਰੇ ਭਾਰਤ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਹੈ। ਕਪਿਲ ਦੇਵ ਤੇ ਸਿੱਦੂ ਮਿਲ ਕੇ ਪਾਕਿਸਤਾਨ ਜਾਣ ਦਾ ਪਲਾਨ ਬਣਾਉਣਗੇ।

ਇਮਰਾਨ ਖਾਨ ਨੂੰ ਮੋਦੀ ਨੇ ਗਿਫਟ ਕੀਤਾ ਬੈਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ ਖਾਨ ਨੂੰ ਤੋਹਫੇ ਵਜੋਂ ਬੈਟ ਭੇਜਿਆ ਹੈ। ਮੋਦੀ ਨੇ ਇਹ ਬੈਟ ਹਾਈਕਮਿਸ਼ਨਰ ਅਜੈ ਬਸਾਰੀਆ ਦੇ ਹੱਥ ਪਾਕਿਸਤਾਨ ਭਿਜਵਾਇਆ ਹੈ। ਉਨ੍ਹਾਂ ਬੈਟ ਨਾਲ ਇਮਰਾਨ ਖਾਨ ਨੂੰ ਇੱਕ ਸੰਦੇਸ਼ ਵੀ ਭੇਜਿਆ ਹੈ। ਬੈਟ ਦੀ ਖਾਸ ਗੱਲ ਇਹ ਹੈ ਕਿ ਇਸ ਤੇ ਪੂਰੀ ਭਾਰਤੀ ਕ੍ਰਿਕਿਟ ਟੀਮ ਦੇ ਖਿਡਾਰੀਆਂ ਨੇ ਹਸਤਾਖਰ ਕੀਤੇ ਹਨ।

  • 719
    Shares

LEAVE A REPLY