ਮੁਹਾਲੀ ਦੇ ਇੰਡਸਟ੍ਰੀਅਲ ਏਰੀਆ ਚ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ


ਮੁਹਾਲੀ: ਇੱਥੇ ਦੇ ਫੇਸ 7 ਇੰਡਸਟ੍ਰੀਅਲ ਏਰੀਆ ਚ ਭਿਆਨਕ ਅੱਗ ਲੱਗ ਗਈ। ਇਸ ਤੇ ਅਜੇ ਤਕ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੁਸ਼ੱਕਤ ਕਰ ਰਹੀਆਂ ਹਨ ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਕੈਮੀਕਲ ਫੈਕਟਰੀ ਚ ਅੱਗ ਦੁਪਹਿਰ ਕਰੀਬ 3 ਵਜੇ ਲੱਗੀ ਜਿਸ ਦੀਆਂ ਲਪਟਾਂ ਕਾਫੀ ਉੱਚੀਆਂ ਸੀ।

ਅੱਗ ਲੱਗਣ ਤੋਂ ਬਾਅਦ ਅਸਮਾਨ ਵੀ ਧੂੰਏਂ ਨਾਲ ਕਾਲਾ ਹੋ ਗਿਆ। ਪੁਲਿਸ ਮੌਕੇ ਤੇ ਪਹੁੰਚ ਗਈ। ਅੱਗ ਦੀ ਇਹ ਘਟਨਾ ਫੇਸ-7 ਚ ਪੇਂਟ ਤੇ ਕੈਮੀਕਲ ਦੀ ਫੈਕਟਰੀ ਹੈ। ਇਸ ਅੱਗ ਨੇ ਨੇੜਲੀ ਇੱਕ ਫੈਕਟਰੀ ਨੂੰ ਵੀ ਆਪਣੀ ਚਪੇਟ ਚ ਲੈ ਲਿਆ। ਅਜੇ ਤਕ ਇਸ ਘਟਨਾ ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ। ਫੈਕਟਰੀ ਚ ਅੱਗ ਫੈਲਣ ਤੋਂ ਪਹਿਲਾਂ ਹੀ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਸੀ।


LEAVE A REPLY