ਲੁਧਿਆਣਾ ਪੁਲਿਸ ਨੇ ਇਲੈਕਟ੍ਰਾਨਿਕਸ ਦੁਕਾਨ ਤੇ 2 ਵਾਰੀ ਹੱਥ ਸਾਫ ਕਰਨ ਵਾਲੇ ਚੋਰ ਗਿਰੋਹ ਦੇ 5 ਮੈਂਬਰਾਂ ਨੂੰ ਕੀਤਾ ਕਾਬੂ


 Theft arrested
ਲੁਧਿਆਣਾ – ਇਕ ਹੀ ਇਲੈਕਟ੍ਰਾਨਿਕਸ ਸ਼ਾਪ ਤੇ 2 ਵਾਰੀ ਹੱਥ ਸਾਫ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਥਾਣਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ।  ਪੁਲਸ ਨੇ ਇਨ੍ਹਾਂ ਕੋਲੋਂ ਲੱਖਾਂ ਰੁਪਏ ਦਾ ਇਲੈਕਟ੍ਰੋਨਿਕਸ ਸਾਮਾਨ ਬਰਾਮਦ ਕੀਤਾ ਹੈ ,ਜਿਸ ਵਿਚ 2 ਐੱਲ. ਈ. ਡੀ., 5 ਸਾਊਂਡ ਸਪੀਕਰ, 2 ਐਂਪਲੀਫਾਇਰ, ਇਕ ਕੈਮਰਾ, ਇਕ ਲੈਂਜ਼,  2 ਘਡ਼ੀਆਂ ਦੇ ਡੱਬੇ, 2 ਐੱਲ. ਈ. ਡੀ. ਸਪੀਕਰ ਤੇ ਇਕ ਬਲੂ-ਟੂਥ ਸਪੀਕਰ ਹੈ। ਥਾਣਾ ਇੰਚਾਰਜ ਇੰਸ. ਸੁਮਿਤ  ਸੂਦ ਨੇ ਦੱਸਿਆ ਕਿ ਫਡ਼ੇ ਗਏ ਦੋਸ਼ੀਆਂ ਵਿਚ ਡੇਅਰੀ ਕੰਪਲੈਕਸ ਦਾ ਵਿਨੋਦ ਸਾਹਨੀ, ਮੁਹੰਮਦ ਅਨਵਰ, ਦਲੀਪ ਮੁਖੀਆ, ਗੋਲੂ ਕੁਮਾਰ ਤੇ ਸੁਰੇਸ਼ ਕੁਮਾਰ  ਹਨ,  ਜਿਨ੍ਹਾਂ ਨੇ ਚਾਵਲਾ ਇਲੈਕਟ੍ਰੋਨਿਕ  ’ਚੋਂ 31 ਜੁਲਾਈ ਅਤੇ ਫਿਰ 11 ਅਗਸਤ ਨੂੰ ਚੋਰੀ ਕੀਤੀ,  ਜਿਨ੍ਹਾਂ ਨੂੰ ਸਖ਼ਤ ਮਿਹਨਤ ਤੋਂ ਬਾਅਦ ਕਾਬੂ ਕੀਤਾ ਗਿਆ। ਸੂਦ ਨੇ ਦੱਸਿਆ ਕਿ ਦੋਸ਼ੀਆਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।

LEAVE A REPLY