ਚੰਡੀਗਡ਼੍ਹ ਤੋਂ ਸ਼ੁਰੂ ਹੋਵੇਗੀ ਅਮਰੀਕਾ ਤੇ ਕੈਨੇਡਾ ਲਈ ਸਿੱਧੀ ਉਡਾਨ ਸੇਵਾ


Air Flight

ਚੰਡੀਗਡ਼੍ਹ ਅੰਤਰਰਾਸ਼ਟਰੀ ਏਅਰਪੋਰਟ ਤੋਂ ਜਲਦੀ ਹੀ ਸਾਰੇ ਦੇਸ਼ਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣਗੀਆਂ। ਇਨ੍ਹਾਂ ਚ ਅਮਰੀਕਾ ਤੇ ਕੈਨੇਡਾ ਵਰਗੇ ਦੇਸ਼ ਵੀ ਸ਼ਾਮਲ ਹਨ।ਇਹ ਜਾਣਕਾਰੀ ਅੱਜ ਇੱਥੇ ਸ਼ਹਿਰੀ ਹਵਾਬਾਜ਼ੀ ਬਾਰੇ ਕੇਂਦਰੀ ਰਾਜ ਮੰਤਰੀ ਜਯੰਤ ਸਿਨਹਾ ਨੇ ਦਿੱਤੀ। ਉਹ ਇੱਥੇ ਸੀ. ਆਈ. ਆਈ. ਵਲੋਂ ਆਯੋਜਿਤ ਏਵੀਏਸ਼ਨ ਵਿਸ਼ੇ ਤੇ ਆਯੋਜਿਤ ਕਾਨਫਰੰਸ ਵਿਚ ਹਿੱਸਾ ਲੈਣ ਆਏ ਸਨ।

ਉਨ੍ਹਾਂ ਕਿਹਾ ਕਿ ਅਗਲੇ ਸਾਲ ਮਾਰਚ ਦੇ ਅੰਤ ਤਕ ਏਅਰਪੋਰਟ ਦੇ ਰਨਵੇ ਦੀ ਲੰਬਾਈ ਵਧਾ ਕੇ 10400 ਫੁੱਟ ਕਰ ਦਿੱਤੀ ਜਾਵੇਗੀ, ਜਿਸ ਨਾਲ ਇੱਥੇ ਵੱਡੇ ਤੋਂ ਵੱਡਾ ਜਹਾਜ਼ ਲੈਂਡ ਕਰ ਸਕੇਗਾ। ਉਥੇ ਹੀ 2019 ਦੇ ਵਿੰਟਰ ਸ਼ਡਿਊਲ ਤੋਂ ਪਹਿਲਾਂ ਇੱਥੇ ਕੈਟ 3 ਸਿਸਟਮ ਲਾ ਦਿੱਤਾ ਜਾਵੇਗਾ ਜਿਸ ਨਾਲ ਏਅਰਪੋਰਟ ਤੇ ਰਾਤ ਸਮੇਂ ਤੇ ਘੱਟ ਵਿਜ਼ੀਬਿਲਟੀ ਵਿਚ ਉਡਾਣ ਦਾ ਸੰਚਾਲਨ ਹੋ ਸਕੇਗਾ। ਸਿਨਹਾ ਨੇ ਇਹ ਵੀ ਦੱਸਿਆ ਕਿ ਹਿਸਾਰ ਏਅਰਪੋਰਟ ਦੇ ਬਣਨ ਨਾਲ ਹਰਿਆਣਾ ਦੇ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ। ਇਸ ਏਅਰਪੋਰਟ ਤੇ ਜਿੱਥੇ ਛੇਤੀ ਹੀ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ।

  • 719
    Shares

LEAVE A REPLY