ਪੁਲਸ ਨੇ ਡੇਢ ਕਰੋੜ ਦੀ ਹੈਰੋਇਨ ਸਮੇਤ ਵਿਦੇਸ਼ੀ ਨੌਜਵਾਨ ਕੀਤਾ ਗ੍ਰਿਫਤਾਰ


Youth Arrested by Khanna Police with heroin

ਖੰਨਾ ਪੁਲਸ ਵਲੋਂ ਹੈਰੋਇਨ ਸਮੇਤ ਵਿਦੇਸ਼ੀ ਨੌਜਵਾਨ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਪੁਲਸ ਦੇ ਐੱਸ.ਐੱਸ.ਪੀ.ਧੁਰਵ ਧਹਿਆਨੇ ਦੱਸਿਆ ਕਿ ਪੁਲਸ ਪਾਰਟੀ ਵਲੋਂ ਨਹਿਰ ਪੁਲ ਨੀਲੋਂ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇਕ ਵਿਅਕਤੀ ਜਿਸ ਨੇ ਮੋਢੇ ‘ਤੇ ਪਿੱਠੂ ਬੈਗ ਪਾਇਆ ਹੋਇਆ ਸੀ, ਪੁਲਸ ਨੂੰ ਦੇਖ ਕੇ ਪਿਛੇ ਮੁੜਨ ਲੱਗਾ ਤਾਂ ਪੁਲਸ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ।

ਇਸ ਉਪਰੰਤ ਜਦੋਂ ਉਸ ਦੀ ਤਲਾਸ਼ੀ ਗਈ ਤਾਂ ਉਸ ਦੇ ਬੈਗ ‘ਚੋਂ 15 ਗ੍ਰਾਮ ਕੋਕੀਨ ਤੇ 1 ਕਿਲੋ 500 ਗ੍ਰਾਮ ਹੈਰੋਇਨ ਹੋਈ, ਜਿਸ ਦੀ ਅੰਤਰਰਾਸ਼ਟਰੀ ਕੀਮਤ ਡੇਢ ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਉਕਤ ਵਿਅਕਤੀ ਦੀ ਪਛਾਣ ਟੋਬੀ ਮੋਇਨ ਪੁੱਤਰ ਮੋਇਜ ਵਾਸੀ ਓਬੇਰੀ ਸਟੇਟ ਈਮੋ ਨਾਈਜੀਰੀਆ ਵਜੋ ਹੋਈ ਹੈ। ਮੁਲਜ਼ਮ ਨੇ ਦੱਸਿਆ ਕਿ ਉਹ ਇਹ ਹੈਰੋਇਨ ਤੇ ਕੋਕੀਨ ਜੌਹਨ ਵਾਸੀ ਦਿੱਲੀ ਕੋਲੋਂ ਲਿਆ ਕੇ ਅੱਗੇ ਸਪਲਾਈ ਕਰਦਾ ਹੈ। ਪੁਲਸ ਨੇ ਉਕਤ ਮੁਲਜ਼ਮ ਖਿਲਾਫ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


LEAVE A REPLY