ਸਾਬਕਾ ਐੱਸ. ਪੀ. ਦੇਸਰਾਜ ਰਿਸ਼ਵਤ ਮਾਮਲੇ ਵਿੱਚ ਦੋਸ਼ੀ ਕਰਾਰ, 10 ਨੂੰ ਸਜ਼ਾ ਦਾ ਐਲਾਨ


ਚੰਡੀਗੜ੍ਹ ਪੁਲਸ ਦੇ ਸਾਬਕਾ ਐੱਸ. ਪੀ. ਦੇਸਰਾਜ ਸਿੰਘ ਨੂੰ ਰਿਸ਼ਵਤ ਮਾਮਲੇ ‘ਚ ਸੀ. ਬੀ. ਆਈ. ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵਲੋਂ ਦੇਸਰਾਜ ਸਿੰਘ ਦੀ ਸਜ਼ਾ ਦਾ ਐਲਾਨ 10 ਅਗਸਤ ਨੂੰ ਕੀਤਾ ਜਾਵੇਗਾ।

ਜਾਣੋ ਕੀ ਹੈ ਪੂਰਾ ਮਾਮਲਾ
ਐੱਸ. ਪੀ. ਦੇਸਰਾਜ ਨੂੰ 6 ਸਾਲ ਪਹਿਲਾਂ 18 ਅਕਤੂਬਰ, 2012 ਨੂੰ ਸੀ. ਬੀ. ਆਈ. ਨੇ ਉਸ ਦੇ ਸੈਕਟਰ-23 ਸਥਿਤ ਸਰਕਾਰੀ ਮਕਾਨ ‘ਚੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ‘ਤੇ ਸੈਕਟਰ-26 ਪੁਲਸ ਥਾਣੇ ਦੇ ਇੰਸਪੈਕਟਰ ਅਨੋਖ ਸਿੰਘ ਤੋਂ ਇਕ ਲੱਖ ਰਿਸ਼ਵਤ ਲੈਣ ਦਾ ਦੋਸ਼ ਸੀ। 2008 ਬੈਚ ਦੇ ਆਈ. ਪੀ. ਐੱਸ. ਅਫਸਰ ਦੇਸਰਾਜ ਆਪਣੀ ਗ੍ਰਿਫਤਾਰੀ ਦੇ ਸਮੇਂ ਸੈਕਟਰ-17 ਥਾਣੇ ‘ਚ ਐੱਸ. ਪੀ. ਸੈਂਟਰਲ ਤਾਇਨਾਤ ਸਨ।

ਟਰੈਪ ਲਾ ਕੇ ਦੇਸਰਾਜ ਨੂੰ ਕੀਤਾ ਗਿਆ ਗ੍ਰਿਫਤਾਰ
ਦੋਸ਼ਾਂ ਮੁਤਾਬਕ ਇੰਸਪੈਕਟਰ ਅਨੋਖ ਸਿੰਘ ਦੇ ਖਿਲਾਫ ਵਿਭਾਗੀ ਜਾਂਚ ਚੱਲ ਰਹੀ ਸੀ। ਐੱਸ. ਪੀ. ਦੇਸਰਾਜ ‘ਤੇ ਦੋਸ਼ ਸਨ ਕਿ ਉਨ੍ਹਾਂ ੇ ਇਸ ਜਾਂਚ ‘ਚ ਅਨੋਖ ਸਿੰਘ ਦੇ ਹਿੱਤ ‘ਚ ਰਿਪੋਰਟ ਤਿਆਰ ਕਰਨ ਲਈ 5 ਲੱਖ ਰੁਪਏ ਰਿਸ਼ਵਤ ਮੰਗੀ। ਬਾਅਦ ‘ਚ 2 ਲੱਖ ਰੁਪਏ ‘ਚ ਸੌਦਾ ਤੈਅ ਹੋਇਆ। ਪਹਿਲੀ ਕਿਸ਼ਤ ਦੇ ਰੂਪ ‘ਚ ਇਕ ਲੱਖ ਰੁਪਏ ਲੈ ਕੇ ਅਨੋਖ ਸਿਘ ਦੇਸਰਾਜ ਦੇ ਘਰ ਪਹੁੰਚ ਗਏ। ਉੱਥੇ ਸੀ. ਬੀ. ਆਈ. ਨੇ ਟਰੈਪ ਲਾ ਰੱਖਿਆ ਸੀ। ਇਸ ਤੋਂ ਬਾਅਦ ਦੇਸਰਾਜ ਨੂੰ ਗ੍ਰਿਫਤਾਰ ਕਰ ਲਿਆ।


LEAVE A REPLY