ਸਨੈਪਚੈਟ ਰਾਹੀਂ ਅਮਰੀਕੀ ਸੁੰਦਰੀ ਨੇ 15 ਸਾਲਾ ਮੁੰਡੇ ਨਾਲ ਕੀਤਾ ਖ਼ਤਰਰਨਾਕ ਕਾਰਾ, ਪੁਲਿਸ ਵਲੋਂ ਕੀਤੀ ਗਈ ਗਿਰਫਤਾਰ


 

ਅਮਰੀਕਾ ਚ ਬਿਊਟੀ ਕਾਨਟੇਸਟ ਜਿੱਤ ਚੁੱਕੀ ਇੱਕ ਮਾਡਲ ਤੇ ਨਾਬਾਲਿਗ ਨੂੰ ਅਸ਼ਲੀਲ ਤਸਵੀਰਾਂ ਭੇਜਣ ਦਾ ਇਲਜ਼ਾਮ ਲੱਗਿਆ ਹੈ, ਮਾਡਲ ਤੇ ਕੇਸ ਵੀ ਦਰਜ ਹੋ ਗਿਆ ਹੈ। 28 ਸਾਲ ਦੀ ਮਾਡਲ ਅਤੇ ਟੀਚਰ ਰੈਸਲੇ ਬਿਅਰਸ ਨੇ ਸਾਲ 2014 ਚ ਮਿਸ ਕੇਂਟਕੀ ਦਾ ਖਿਤਾਬ ਜਿੱਤਿਆ ਸੀ। ਹੁਣ ਉਸ ‘ਤੇ ਇਲਜ਼ਾਮ ਹੈ ਕਿ ਉਸ ਨੇ 15 ਸਾਲ ਦੇ ਨਾਬਾਲਿਗ ਸਟੂਡੈਂਟ ਨੂੰ ਆਪਣੀ ਕੁਝ ਨਗਨ ਤਸਵੀਰਾਂ ਭੇਜੀਆਂ। ਪੁਲਿਸ ਨੇ ਮਾਡਲ ਦਾ ਖਿਤਾਬ ਜਿੱਤ ਚੱਕੀ ਮਾਡਲ ਖਿਲਾਫ ਸੈਕਸੂਅਲ ਹਰਾਸਮੈਂਟ ਦਾ ਕੇਸ ਦਰਜ ਕੀਤਾ ਹੈ।

ਪੁਲਿਸ ਚ ਦਰਜ ਸ਼ਿਕਾਈਤ ਚ ਨਾਬਾਲਿਗ ਦੇ ਪਿਓ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਰੈਮਸੇ ਦੇ ਕੋਲ ਪੜ੍ਹਣ ਜਾਂਦਾ ਸੀ। ਉਸ ਦੇ ਮੋਬਾਇਲ ਤੇ ਉਨ੍ਹਾਂ ਰੈਸਮੇ ਦੀ ਕੁਝ ਨਿਊਡ ਤਸਵੀਰਾਂ ਮਿਲੀਆਂ। ਨਾਬਾਲਿਗ ਦੇ ਪਿਤਾ ਮੁਤਾਬਕ, ਬਿਊਟੀ ਕਾਨਟੇਸਟ ਜੇਤੂ ਰਹਿ ਚੁੱਕੀ ਰੈਮਸੇ ਬਿਅਰਸ ਕਾਰਨ ਲੇਨ ਸਥਿਤ ਐਂਡ੍ਰੀਓ ਜੈਕਸਨ ਮਿਡਲ ਸਕੁਲ ਚ ਪਾਰਟ ਟਾਈਮ ਜੌਬ ਕਰਦੀ ਹੈ।

ਪੁਲਿਸ ਮੁਤਾਬਕ, ਪੁੱਛਗਿਛ ਚ ਰੈਮਸੇ ਨੇ ਮੰਨਿਆ ਹੈ ਕਿ ਉਨ੍ਹਾਂ ਸਨੈਪਚੈਟ ਰਾਹੀਂ ਆਪਣੀ ਕੁਝ ਤਸਵੀਰਾਂ ਸਟੂਡੈਂਟ ਨੂੰ ਭੇਜੇ। ਪੁਲਿਸ ਅਜੇ ਉਸ ਤੋਂ ਹੋਰ ਪੁੱਛਗਿਛ ਕਰ ਰਹੀ ਹੈ। ਪੁਲਿਸ ਨੇ ਨਾਬਾਲਿਗ ਵਿਦਿਆਰਥੀ ਦਾ ਬਿਆਨ ਵੀ ਦਰਜ ਕਰ ਲਿਆ ਹੈ। ਜਦਕਿ ਪੁਲਿਸ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਰੈਮਸੇ ਬਿਅਰਸ ‘ਤੇ ਜ਼ੁਰਮਾਨਾ ਲਗਾਇਆ ਜਾਵੇਗਾ ਜਾਂ ਨਹੀਂ, ਕਿਉਂਕਿ ਅਮਰੀਕਾ ਚ ਸੈਕਸੂਅਲ ਹਰਾਸਮੈਂਟ ਦੇ ਕੇਸ ਚ ਸਜ਼ਾ ਦੇ ਨਾਲ ਜ਼ੁਰਮਾਨਾ ਵੀ ਹੈ।


LEAVE A REPLY