ਲੁਧਿਆਣਾ ਪੁਲਿਸ ਦਿਹਾਤੀ ਨੂੰ ਮਿਲੀ ਕਾਮਯਾਬੀ ਚਾਰ ਨਸ਼ੇ ਦੇ ਸੌਦਾਗਰ ਕੀਤੇ ਗਿਰਫ਼ਤਾਰ


ਮਾਨਯੋਗ ਸ੍ਰੀ ਸੁਰੇਸ਼ ਅਰੋੜਾ, ਆਈ.ਪੀ.ਐਸ, ਡੀ.ਜੀ.ਪੀ, ਪੰਜਾਬ, ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਰਣਬੀਰ ਸਿੰਘ ਖੱਟੜਾ,ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ ਲੁਧਿਆਣਾ ਰੇਂਜ, ਲੁਧਿਆਣਾ ਅਤੇ ਸ੍ਰੀ ਸੁਰਜੀਤ ਸਿੰਘ, ਆਈ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਵੱਲੋ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਦੇ ਪਿੰਡ ਸਵੱਦੀ ਕਲਾਂ ਥਾਣਾ ਸਿੱਧਵਾਂ ਬੇਟ ਵਿਖੇ ਕੁੱਝ ਦਿਨ ਪਹਿਲਾਂ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਹੋਈ ਮੌਤ ਸਬੰਧੀ ਕੇਸ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਸ੍ਰੀ ਰੁਪਿੰਦਰ ਕੁਮਾਰ ਭਾਰਦਵਾਜ, ਪੀ.ਪੀ.ਐਸ,ਐਸ.ਪੀ(ਇੰਨਵੈਸਟੇਗੇਸ਼ਨ),ਲੁਧਿ:(ਦਿ) ਦੀ ਨਿਗਰਾਨੀ ਹੇਠ ਸ਼ਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਸੀ।ਟੀਮ ਦੀ ਪੜਤਾਲ ਤੋ ਬਾਅਦ ਮੁਕੱਦਮਾ ਨੰਬਰ 201 ਮਿਤੀ 30.06.2018 ਅ/ਧ 304 ਆਈ.ਪੀ.ਸੀ, 21/27/29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿੱਧਵਾਂ ਦਰਜ ਰਜਿਸਟਰ ਕੀਤਾ ਗਿਆ ਸੀ।

ਉਕਤ ਮੁਕੱਦਮੇ ਦੀ ਤਫਤੀਸ਼ ਦੌਰਾਨ ਉਕਤ ਮੁਕੱਦਮਾ ਵਿੱਚ ਦੋਸ਼ੀ ਪਾਏ ਗਏ ਗੁਰਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ ਪੁੱਤਰਾਨ ਦਲਜੀਤ ਸਿੰਘ ਵਾਸੀ ਸਵੱਦੀ ਕਲਾਂ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ।ਜਿਹਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਮ੍ਰਿਤਕ ਕੁਲਜੀਤ ਸਿੰਘ ਦੀ ਮੋਟਰ ਤੇ ਆਏ ਸਨ।ਜਿੱਥੇ ਕੁਲਜੀਤ ਸਿੰਘ ਵੀ ਆਪਣੇ ਪ੍ਰਵਾਸੀ ਮਜਦੂਰ ਨਾਲ ਆਪਣੇ ਖੇਤ ਟਰੈਕਟਰ ਤੇ ਆਇਆ ਸੀ।ਦੋਸ਼ੀ ਗੁਰਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਉਹ ਉਸ ਨਾਲ ਪਹਿਲਾਂ ਵੀ ਨਸ਼ਾ ਇਕੱਠਾ ਕਰਦੇ ਸੀ।ਜਿਹਨਾ ਨੇ ਊਸਨੂੰ ਨਸ਼ਾ ਦਿੱਤਾ ਸੀ।ਜਿਸ ਨਾਲ ਕੁਲਜੀਤ ਸਿੰਘ ਦੀ ਓਵਰ ਡੋ॥ ਲੈਣ ਕਰਕੇ ਮੌਤ ਹੋ ਗਈ।ਮ੍ਰਿਤਕ ਕੁਲਜੀਤ ਸਿੰਘ ਨਸ਼ਾ ਕਰਨ ਦੀ ਆਦੀ ਸੀ।ਏ.ਐਸ.ਆਈ ਜਸਵੀਰ ਸਿੰਘ ਜੋ ਰੂਰਲ ਰੈਪਿਡ ਗੱਡੀ ਪਰ ਸਿੱਧਵਾਂ ਬੇਟ ਦੀ ਏਰੀਏ ਵਿੱਚ ਤਾਇਨਾਤ ਹੈ, ਰੋਜਾਨਾ ਉਸ ਦੇ ਪਰਿਵਾਰਕ ਮੈਬਰਾਂ ਨਾਲ ਕੌਸਲਿੰਗ ਕਰਦਾ ਸੀ।ਜਿਸ ਦੀ ਪ੍ਰੇਰਣਾ ਤੇ ਕੁਲਜੀਤ ਸਿੰਘ ਨੂੰ ਨਸ਼ਾ ਛੁਡਾਉ ਸੈਟਰ ਵਿੱਚ ਇਲਾਜ ਲਈ ਪਿੰਡ ਰਸੂਲੜਾ ਜਿਲ੍ਹਾ ਖੰਨਾ ਵਿਖੇ ਭੇਜਿਆ ਗਿਆ ਸੀ।ਜੋ ਪਹਿਲਾਂ ਵੀ 3 ਵਾਰ ਇਲਾਜ ਕਰਵਾ ਚੁੱਕਾ ਹੈ ਅਤੇ 5/7 ਦਿਨ ਪਹਿਲਾਂ ਹੀ ਇਲਾਜ ਕਰਵਾ ਕੇ ਘਰ ਵਾਪਸ ਆਇਆ ਸੀ।ਗ੍ਰਿਫਤਾਰ ਕੀਤੇ ਉਕਤ ਦੋਸ਼ੀਆਂ ਨੇ ਦੱਸਿਆ ਕਿ ਅਸੀ ਨਸ਼ਾ ਹਰਪ੍ਰੀਤ ਸਿੰਘ ਉਰਫ ਗੁਲਜਾਰੀ ਪੁੱਤਰ ਬੂਟਾ ਸਿੰਘ ਵਾਸੀ ਮਲਕ ਥਾਣਾ ਸਦਰ ਜਗਰਾਉ ਪਾਸੋ ਲਿਆਂਦਾ ਸੀ।ਜਿਸ ਨੂੰ ਵੀ ਪੁਲਿਸ ਵੱਲੋ ਗ੍ਰਿਫਤਾਰ ਕਰਨ ਤੇ ਪੁੱਛਗਿੱਛ ਕੀਤੀ ਗਈ,ਜਿਸ ਨੇ ਦੱਸਿਆ ਕਿ ਨਸ਼ਾ(ਚਿੱਟਾ) ਹਰਿਆਣੇ ਦੇ ਪਿੰਡ ਪੀਲੀਮਡੋਰੀ ਜਿਲ੍ਹਾ ਫਤਿਆਬਾਦ ਦੇ ਸ਼ੁਸੀਲ ਕੁਮਾਰ, ਸੁਨੀਲ ਕੁਮਾਰ ਪੁੱਤਰਾਨ ਛੋਟੂ ਰਾਮ ਦੇ ਕੇ ਜਾਂਦੇ ਹਨ।ਪੁਲਿਸ ਨੇ 515 ਗ੍ਰਾਮ ਹੈਰੋਇਨ ਜਿਸ ਦੀ ਕੀਮਤ 2.5 ਕਰੋੜ ਰੁਪਏ ਬਣਦੀ ਹੈ।ਜੋ ਧਾਰਾ 27 ਸ਼ਹਾਦਤ ਐਕਟ ਅਧੀਨ ਬਰਾਮਦ ਕੀਤੀ।ਅਤੇ ਦੌਰਾਨੇ ਤਫਤੀਸ਼ ਉਕਤ ਸ਼ੁਸੀਲ ਕੁਮਾਰ ਅਤੇ ਸੁਨੀਲ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।ਜਿਹਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਅਸੀ ਮਿਤੀ 26/27 ਜੂਨ ਨੂੰ ਹਰਪ੍ਰੀਤ ਸਿੰਘ ਉਰਫ ਗੁਲਜਾਰੀ ਨੂੰ ਨਸ਼ਾ ਦੇ ਕੇ ਗਏ ਸੀ।ਦੋਸ਼ੀ ਸ਼ੁਸੀਲ ਕੁਮਾਰ ਵਿਰੁੱਧ ਪਹਿਲਾਂ ਵੀ ਮੁਕੱਦਮਾ ਨੰਬਰ 80 ਮਿਤੀ 14.04.2017 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਡਵੀਜਨ ਨੰਬਰ 07 ਲੁਧਿਆਣਾ ਦਰਜ ਹੈ।ਜਿਸ ਵਿੱਚ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।ਦੋਸ਼ੀ ਸੁਨੀਲ ਕੁਮਾਰ ਵਿਰੁੱਧ ਵੀ ਮੁਕੱਦਮਾ ਨੰਬਰ 114 ਮਿਤੀ 15.03.2018 ਅ/ਧ 21/61/85 ਭ/ਦ ਥਾਣਾ ਸਿੱਧਵਾਂ ਬੇਟ ਵਿਖੇ ਦਰਜ ਰਜਿਸਟਰ ਹੈ।ਜਿਸ ਵਿੱਚ ਉਸ ਪਾਸੋ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।ਦੋਸ਼ੀ ਸੁਨੀਲ ਕੁਮਾਰ ਅਤੇ ਸ਼ੁਸੀਲ ਕੁਮਾਰ ਪਾਸੋ ਕੁੱਲ 515 ਗ੍ਰਾਮ ਹੈਰੋਇਨ ਜਿਸ ਦੀ ਕੀਮਤ ਕ੍ਰੀਬ 2.5 ਕਰੋੜ ਹੈ ਬਰਾਮਦ ਕੀਤੀ।

ਇਸ ਤੋ ਇਲਾਵਾ ਬਲਜੀਤ ਸਿੰਘ ਉਰਫ ਨੀਟਾ ਪੁੱਤਰ ਜਗਜੀਤ ਸਿੰਘ ਵਾਸੀ ਸਵੱਦੀ ਕਲਾਂ ਜਿਸ ਦਾ ਤੂਰ ਮੈਡੀਕਲ ਸਟੋਰ ਹੈ ਅਤੇ ਗੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸਵੱਦੀ ਕਲਾਂ ਦੀ ਲੈਬ ਖੋਲੀ ਹੋਈ ਹੈ।ਇਹ ਦੋਵੇ ਜਾਣੇ ਪਿੰਡ ਦੇ ਮੁੰਡਿਆ ਨੂੰ ਬਿਨ੍ਹਾ ਕਿਸੇ ਡਾਕਟਰ ਦੀ ਸਲਿੱਪ ਦੇ ਸਰਿੰਜਾਂ ਦਿੰਦੇ ਸਨ।ਜਿਹਨਾਂ ਨੇ ਵੀ ਦੱਸਿਆ ਕਿ ਉਹ ਇਹਨਾਂ ਪਾਸੋ ਸਰਿੰਜਾਂ ਲੈ ਕੇ ਗਏ ਸੀ। ਦੋਸ਼ੀ ਮਲਕੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸਵੱਦੀ ਕਲਾਂ ਜੋ ਪਹਿਲਾਂ ਭੂੰਦੜੀ ਰਹਿੰਦਾ ਸੀ ਅਤੇ ਹੁਣ ਪਿੰਡ ਸਵੱਦੀ ਕਲਾਂ ਰਹਿੰਦਾ ਹੈ।ਜਿਸ ਨੇ ਨਸ਼ੇ ਦੇ ਗੈਰ ਕਾਨੂੰਨੀ ਧੰਦੇ ਨਾਲ 02 ਟਰੈਕਟਰ, 02 ਕਾਰਾਂ, 02 ਮੋਟਰਸਾਈਕਲ ਅਤੇ ਹੋਰ ਸਮਾਨ ਬਣਾਇਆ ਹੋਇਆ ਹੈ।ਜਿਸ ਪਾਸੋ 150 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।

ਉਕਤ ਗ੍ਰਿਫਤਾਰ ਕੀਤੇ ਦੋਸ਼ੀਆਂ ਪਾਸੋ ਹੇਠ ਲਿਖੇ ਅਨੁਸਾਰ ਬਰਾਮਦਗੀ ਕੀਤੀ ਗਈ ਹੈ:-

1. ਦੋਸ਼ੀ ਸ਼ੁਸੀਲ ਕੁਮਾਰ ਪਾਸੋ 260ਗ੍ਰਾਮ
2. ਦੋਸ਼ੀ ਸੁਨੀਲ ਕੁਮਾਰ ਪਾਸੋ 255 ਗ੍ਰਾਮ ਹੈਰੋਇਨ
3. ਹਰਪ੍ਰੀaਤ ਸਿੰਘ ਉਰਫ ਗੁਲਜਾਰੀ ਪੁੱਤਰ ਬੂਟਾ ਸਿੰਘ ਪਾਸੋ 11ਗ੍ਰਾਮ ਹੈਰੋਇਨ
4. ਦੋਸ਼ੀ ਮਲਕੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸਵੱਦੀ ਕਲਾਂ ਪਾਸੋ 150 ਮਨੋਉਤੇਜਿਕ ਗੋਲੀਆਂ
5. ਦੋਸ਼ੀ ਜਸਪ੍ਰੀਤ ਸਿੰਘ ਪਾਸੋ 2 ਗ੍ਰਾਮ ਹੈਰੋਇਨ ਅਤੇ 04 ਸਰਿੰਜਾਂ।
6. ਬਲਜੀਤ ਸਿੰਘ ਉਰਫ ਨੀਟਾ ਪੁੱਤਰ ਜਗਜੀਤ ਸਿੰਘ ਵਾਸੀ ਸਵੱਦੀ ਪਾਸੋ 35 ਸਰਿੰਜਾਂ
7. ਗੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸਵੱਦੀ ਕਲਾਂ 33 ਸਰਿੰਜਾਂ

ਇਸ ਤੋ ਇਲਾਵਾ ਅੱਜ ਮਿਤੀ 06.07.2018 ਨੂੰ ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵੱਲੋ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਜਿਸ ਵਿੱਚ ਥਾਣੇਦਾਰ ਬਿਕਰਮਜੀਤ ਸਿੰਘ, ਮੁੱਖ ਅਫਸਰ ਥਾਣਾ ਦਾਖਾ ਨੇ ਸਮੇਤ ਪੁਲਿਸ ਪਾਰਟੀ ਦੇ ਦੋਸ਼ੀ ਮੋਹਿਤ ਬਾਂਸਲ ਉਰਫ ਮੋਤੀ ਪੁੱਤਰ ਹਰੀਸ਼ ਚੰਦਰ ਬਾਂਸਲ ਵਾਸੀ ਦੌਧਰ ਥਾਣਾ ਬੱਧਨੀ ਕਲਾਂ ਜਿਲ੍ਹਾ ਮੋਗਾ ਪਾਸੋ 02 ਕਿਲੋ ਅਫੀਮ ਸਮੇਤ ਟਰਾਲਾ ਨੰਬਰ ਐਲ.ਐਲ-03ਏ-4234 ਬਰਾਮਦ ਕਰਕੇ ਮੁਕੱਦਮਾਂ ਨੰਬਰ 217 ਮਿਤੀ 05.07.2018 ਅ/ਧ 18/25/61/85 ਐਨ.ਡੀ.ਪੀ.ਐਸ ਐਕਟ ਥਾਣਾ ਦਾਖਾ ਦਰਜ ਰਜਿਸਟਰ ਕੀਤਾ ਗਿਆ।ਦੌਰਾਨੇ ਪੁੱਛਗਿੱਛ ਦੋਸ਼ੀ ਮੋਹਿਤ ਬਾਂਸਲ ਨੇ ਦੱਸਿਆ ਕਿ ਉਹ ਬਾਹਰਲੀਆਂ ਸਟੇਟਾ ਵਿੱਚ ਆਪਣੇ ਟਰਾਲੇ ਤੇ ਮਾਲ ਲੋਡ ਕਰਕੇ ਲੈ ਕੇ ਜਾਂਦਾ ਹੈ ਅਤੇ ਵਾਪਸੀ ਸਮੇ ਅਫੀਮ ਲੈ ਕੇ ਆਉਦਾ ਹੈ।ਜੋ ਪੰਜਾਬ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਫੀਮ ਦੀ ਸਮੱਗਲਿੰਗ ਦਾ ਧੰਦਾ ਕਰਦਾ ਹੈ। ਪਿਛਲੇ 24 ਘੰਟਿਆ ਦੌਰਾਨ ਜਗਰਾਉ ਪੁਲਿਸ ਵੱਲੋ 09 ਕੇਸ ਐਨ.ਡੀ.ਪੀ.ਐਸ ਅਧੀਨ ਦਰਜ ਕੀਤੇ ਗਏ ਹਨ ਅਤੇ ਕਾਫੀ ਮਾਤਰਾ ਵਿੱਚ ਨਸ਼ੀਲਾ ਪਦਾਰਥ/ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।


LEAVE A REPLY