ਪਟਿਆਲਾ-ਸਰਹਿੰਦ ਮਾਰਗ ਤੇ ਲੁਧਿਆਨਾ ਦੇ ਰਹਿਣ ਵਾਲਿਆਂ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਚਾਰ ਜੀਆਂ ਦੀ ਮੌਤ


ਪਟਿਆਲਾ-ਸਰਹਿੰਦ ਮਾਰਗ ਤੇ ਭਿਆਨਕ ਸੜਕ ਹਾਦਸੇ ਵਿੱਚ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ ਤਿੰਨ ਜਣੇ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਤੀ-ਪਤਨੀ ਤੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਪਟਿਆਲਾ ਤੋਂ ਲੁਧਿਆਣਾ ਜਾ ਰਹੀ ਸਵਿਫ਼ਟ ਡਿਜ਼ਾਇਰ ਕਾਰ (PB 10 FCP 5427) ਪਿੰਡ ਰੁੜਕੀ ਨੇੜੇ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਟਕਰਾਈ। ਵਾਹਨ ਦੀ ਹਾਲਤ ਦੇਖਣ ਤੋਂ ਹੀ ਪਤਾ ਲੱਗਦਾ ਹੈ ਕਿ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ। ਹਾਲੇ ਮ੍ਰਿਤਕਾਂ ਦੀ ਸ਼ਨਾਖ਼ਤ ਹੋਣੀ ਬਾਕੀ ਹੈ। ਵਧੇਰੀ ਜਾਣਕਾਰੀ ਲਈ ਥੋੜ੍ਹੀ ਉਡੀਕ ਕਰੋ।

  • 288
    Shares

LEAVE A REPLY