ਅਮਰੀਕਾ ਚ ਭਾਰਤੀ ਪਰਿਵਾਰ ਦੇ ਘਰ ਵੜ ਕੇ ਚਾਰ ਜੀਆਂ ਦਾ ਕੀਤਾ ਗਿਆ ਕਤਲ, ਮੌਕੇ ਤੇ ਪਹੁੰਚੀ ਪੁਲਿਸ


 

washington-shooting

ਅਮਰੀਕਾ ਦੇ ਪੱਛਮੀ ਡੇਸ ਮੋਈਨੇਸ ਸ਼ਹਿਰ ਚ ਅਣਪਛਾਤੇ ਹਮਲਾਵਰਾਂ ਨੇ ਘਰ ਚ ਵੜ ਕੇ ਭਾਰਤੀ ਪਰਿਵਾਰ ਦੇ ਚਾਰ ਲੋਕਾਂ ਦਾ ਗੋਲ਼ੀਆਂ ਮਾਰ ਤੇ ਕਤਲ ਕਰ ਦਿੱਤਾ। ਘਟਨਾ ਸ਼ਨੀਵਾਰ ਸਵੇਰ ਨੂੰ ਹੋਈ। ਪੁਲਿਸ ਮੁਤਾਬਕ, ਗੁਆਂਢੀਆਂ ਵੱਲੋਂ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਮ੍ਰਿਤਕਾਂ ਦੀ ਪਛਾਣ ਚੰਦਰਸ਼ੇਖਰ ਸ਼ਮਕਰਾ (44), ਲਾਵਨੀਆ ਸ਼ਮਕਰਾ (41) ਤੇ ਉਨ੍ਹਾਂ ਦੇ ਦੋ ਮੁੰਡਿਆਂ ਜਿਨ੍ਹਾਂ ਦੀ ਉਮਰ 15 ਤੇ 10 ਸਾਲ ਹੈ, ਵਜੋਂ ਹੋਈ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ ਕਈ ਰਾਉਂਡ ਫਾਈਰਿੰਗ ਦੇ ਸਬੂਤ ਮਿਲੇ ਹਨ। ਕਤਲ ਕਿਉਂ ਕੀਤਾ ਗਿਆ, ਇਸ ਬਾਰੇ ਅਜੇ ਕੋਈ ਸੁਰਾਗ ਨਹੀਂ ਮਿਲਿਆ। ਚੰਦਰਸ਼ੇਖਰ ਪਿਛਲੇ 11 ਸਾਲ ਤੋਂ ਇਨਫਾਰਮੇਸ਼ਨ ਤਕਨੀਕ ਡਿਪਾਟਰਮੈਂਟ ‘ਚ ਕੰਮ ਕਰਦਾ ਸੀ।
ਰਿਕਾਰਡ ਤੋਂ ਪਤਾ ਲੱਗਿਆ ਹੈ ਕਿ ਪਰਿਵਾਰ ਇਸ ਘਰ ਚ ਮਾਰਚ ਤੋਂ ਰਹਿ ਰਿਹਾ ਸੀ। ਇਸ ਘਟਨਾ ਨਾਲ ਮ੍ਰਿਤਕ ਦੇ ਕਰਮੀ ਸਾਥੀ ਤੇ ਰਿਸਤੇਦਾਰ ਸਹਿਮੇ ਹੋਏ ਹਨ।


LEAVE A REPLY