ਰਾਹਗੀਰਾਂ ਨੂੰ ਹਥਿਆਰ ਦਿਖਾ ਕੇ ਲੁੱਟਣ ਵਾਲੇ 4 ਲੁਟੇਰੇ ਪੁਲਿਸ ਨੇ ਕੀਤੇ ਕਾਬੂ


Snacher Arrested

ਲੁਧਿਆਣਾ – ਹਥਿਆਰਾਂ ਦੇ ਬਲ ਤੇ ਰਾਹਗੀਰਾਂ ਨੂੰ ਲੁੱਟਣ ਦੇ ਦੋਸ਼ ਚ ਪੁਲਸ ਨੇ ਵੱਖ-ਵੱਖ ਮਾਮਲਿਆਂ ਚ 4 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਚੋਂ 20 ਮੋਬਾਇਲ, ਇਕ ਮੋਟਰਸਾਈਕਲ, 2 ਤੇਜ਼ਧਾਰ ਹਥਿਆਰ, 2000 ਰੁਪਏ ਦੀ ਨਕਦੀ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਫਡ਼ੇ ਗਏ ਦੋਸ਼ੀਆਂ ਦੀ ਪਛਾਣ ਮੁਹੱਲਾ ਗੋਬਿੰਦ ਨਗਰ ਸ਼ਿਮਲਾਪੁਰੀ ਦੇ ਪਵਨ ਸਿੰਘ, ਆਜ਼ਾਦ ਨਗਰ ਦੇ ਅਮਨਦੀਪ ਸਿੰਘ ਉਰਫ ਗੋਰਾ, ਹਰਿਆਣਾ ਦੇ ਜ਼ਿਲਾ ਸਿਰਸਾ ਦੇ ਪਿੰਡ ਲਹਿੰਗੇਵਾਲ ਦੇ ਜਸਵਿੰਦਰ ਸਿੰਘ ਉਰਫ ਮੋਨੂੰ ਤੇ ਅਬਦੁੱਲਾਪੁਰ ਬਸਤੀ ਦੇ ਸ਼ੁਭਮ ਵਜੋਂ ਹੋਈ ਹੈ, ਜਦਕਿ ਇਨ੍ਹਾਂ ਦੇ ਸਾਥੀ ਚਰਨਪ੍ਰੀਤ ਸਿੰਘ ਉਰਫ ਜਿਊਣਾ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ। ਅਡੀਸ਼ਨਲ ਡੀ. ਸੀ. ਪੀ. ਸੁਰਿੰਦਰ ਲਾਂਬਾ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਪਹਿਲੇ ਮਾਮਲੇ ’ਚ ਡਵੀਜ਼ਨ ਨੰ. 6 ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਦੀ ਟੀਮ ਨੇ ਚੇਤ ਸਿੰਘ ਨਗਰ ਦੇ ਜਗਨਨਾਥ ਦੇ ਨਾਲ ਹੋਈ ਲੁੱਟ-ਖੋਹ ਦੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਦਿੱਤਾ। ਜਗਨਨਾਥ ਨੂੰ ਮੋਟਰਸਾਈਕਲ ਸਵਾਰ ਮੋਨੂੰ, ਜਿਊਣਾ ਤੇ ਸ਼ੁਭਮ ਨੇ ਹਥਿਆਰਾਂ ਦੇ ਬਲ ’ਤੇ ਲੁੱਟ ਲਿਆ ਸੀ, ਜਦ ਉਹ ਕੱਪਡ਼ਿਆਂ ਦੀ ਰੇਹਡ਼ੀ ਲੈ ਕੇ 25 ਨਵੰਬਰ ਦੀ ਰਾਤ ਨੂੰ ਆਪਣੇ ਘਰ ਮੁਡ਼ ਰਿਹਾ ਸੀ ਤਦ ਬਦਮਾਸ਼ਾਂ ਨੇ ਮੌਤ ਦਾ ਡਰ ਦਿਖਾ ਕੇ ਉਸ ਤੋਂ 13000 ਰੁਪਏ ਦੀ ਨਕਦੀ ਤੇ ਉਸ ਦਾ ਮੋਬਾਇਲ ਲੁੱਟ ਲਿਆ ਸੀ। ਜਿਨ੍ਹਾਂ ਚੋਂ 2 ਨੂੰ ਸੂਚਨਾ ਦੇ ਅਾਧਾਰ ’ਤੇ ਕਾਬੂ ਕਰ ਲਿਆ ਗਿਆ, ਜਦਕਿ ਜਿਊਣਾ ਪੁਲਸ ਦੇ ਹੱਥ ਨਹੀਂ ਲੱਗਾ।

ਤਲਾਸ਼ੀ ਦੌਰਾਨ ਦੋਸ਼ੀਆਂ ਕੋਲੋਂ 9 ਮੋਬਾਇਲ, ਤੇਜ਼ਧਾਰ ਹਥਿਆਰ ਤੇ 2000 ਰੁਪਏ ਦੀ ਨਕਦੀ ਬਰਾਮਦ ਹੋਈ। ਲਾਂਬਾ ਨੇ ਦੱਸਿਆ ਕਿ ਤਿੰਨੋਂ ਦੋਸ਼ੀ ਨਸ਼ੇ ਦੇ ਆਦੀ ਹਨ। ਲੁੱਟ-ਖੋਹ ਦੇ ਬਾਅਦ ਇਨ੍ਹਾਂ ਨੇ ਆਪਸ ਵਿਚ ਪੈਸਾ ਵੰਡ ਲਿਆ ਤੇ ਉਸ ਦਾ ਨਸ਼ਾ ਕਰ ਲਿਆ। ਉਨ੍ਹਾਂ ਕਿਹਾ ਕਿ ਤੀਜੇ ਦੋਸ਼ੀ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇਸ ਗੈਂਗ ਦੇ ਫਡ਼ੇ ਜਾਣ ਨਾਲ ਡਾਬਾ ਤੇ ਦੁੱਗਰੀ ਇਲਾਕੇ ’ਚ ਲੁੱਟ-ਖੋਹ ਦੀਆਂ 4 ਵਾਰਦਾਤਾਂ ਹੱਲ ਹੋਈਆਂ ਹਨ। ਦੂਜੇ ਮਾਮਲੇ ’ਚ ਸ਼ਿਮਲਾਪੁਰੀ ਪੁਲਸ ਸਟੇਸ਼ਨ ਦੇ ਇੰਚਾਰਜ ਦਵਿੰਦਰ ਸਿੰਘ ਦੀ ਟੀਮ ਨੇ ਨਾਕਾਬੰਦੀ ਦੇ ਦੌਰਾਨ ਪਵਨ ਤੇ ਗੋਰਾ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 11 ਮੋਬਾਇਲ, ਇਕ ਮੋਟਰਸਾਈਕਲ ਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ। ਪਵਨ ਦੇ ਖਿਲਾਫ ਡਾਬਾ ਥਾਣੇ ’ਚ ਲੁੱਟ-ਖੋਹ ਦਾ ਕੇਸ ਦਰਜ ਹੈ। ਦੋਸ਼ੀ ਹਥਿਆਰਾਂ ਦੇ ਬਲ ’ਤੇ ਰਾਹਗੀਰਾਂ ਨੂੰ ਲੁੱਟਦੇ ਸਨ। : ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਡੀਸ਼ਨਲ ਡੀ. ਸੀ. ਪੀ. ਸੁਰਿੰਦਰ ਲਾਂਬਾ ਤੇ ਹੋਰ ਅਧਿਕਾਰੀ, ਲੁੱਟ-ਖੋਹ ਦੇ ਦੋਸ਼ ’ਚ ਫਡ਼ੇ ਗਏ ਦੋਸ਼ੀ ਤੇ ਉਨ੍ਹਾਂ ਤੋਂ ਬਰਾਮਦ ਹੋਏ ਮੋਬਾਇਲ ਤੇ ਹਥਿਆਰ।


LEAVE A REPLY