ਕਮਜੋਰ ਵਰਗ ਨੂੰ ਡੇਅਰੀ ਫਾਰਮਿੰਗ ਦਾ ਧੰਦਾ ਸ਼ੁਰੂ ਕਰਨ ਲਈ ਦਿੱਤੀ ਜਾਵੇਗੀ ਮੁਫਤ ਡੇਅਰੀ ਸਿਖਲਾਈ -ਡਾ.ਹਾਂਸ ਡੇਅਰੀ ਕਰਜੇਉੱਪਰ 33.33 ਫੀਸਦੀ ਸਬਸਿਡੀ ਦੀ ਦਿੱਤੀ ਜਾਵੇਗੀ ਸਹੂਲਤ


ਲੁਧਿਆਣਾ – ਸ੍ਰ. ਬਲਬੀਰ ਸਿੰਘ ਸਿੱਧੂ ਕੈਬਨਿਟ ਮੰਤਰੀ ਡੇਅਰੀ ਵਿਕਾਸ, ਪਸੂ ਪਾਲਣ, ਮੱਛੀ ਪਾਲਣ ਅਤੇ ਕਿਰਤ ਵਿਭਾਗ ਅਤੇ ਸ੍ਰ. ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਖੇਤੀ ਵਿਭਿੰਨਤਾ ਅਤੇ ਕਮਜੋਰ ਵਰਗ (ਅਨੁਸੂਚਿਤ ਜਾਤੀ) ਦੇ ਯੋਗ ਉਮੀਦਵਾਰਾਂ ਨੂੰ ਡੇਅਰੀ ਧੰਦੇ ਨਾਲ ਜੋੜਨ ਲਈ ਵਿਸੇਉਪਰਾਲੇ ਕੀਤੇ ਜਾ ਰਹੇ ਹਨ। ਸ੍ਰ. ਦਿਲਬਾਗ ਸਿੰਘ ਹਾਂਸ, ਡਿਪਟੀ ਡਾਇਰੈਕਟਰ ਡੇਅਰੀ, ਲੁਧਿਆਣਾ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਹਿਤ ਡੇਅਰੀ ਵਿਭਾਗ ਵਲੋਂ ”ਸਕੀਮ ਆਫ ਪਰਮੋਸਨ ਆਫ ਡੇਅਰੀ ਫਾਰਮਿੰਗ ਐਜ ਲਿਵਲੀਹੁਡ ਫਾਰ ਐਸ.ਸੀ. ਬੈਨੀਫਿਸਰੀਜ਼ ਫਾਰਮਿੰਗ” ਤਹਿਤ ਮੁਫਤ ਡੇਅਰੀ ਸਿਖਲਾਈ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਸਿਖਲਾਈ ਦੌਰਾਨ ਡੇਅਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਦੁਧਾਰੂ ਪਸੂਆਂ ਦੀਆਂ ਨਸਲਾਂ, ਨਸਲ ਸੁਧਾਰ ਲਈ ਨਸਲਕਸੀ, ਬਨਾਵਟੀ ਗਰਭਾਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਆਤਬੰਦੀ, ਪਸੂਆਂ ਦੀਆਂ ਆਮ ਬੀਮਾਰੀਆਂ ਬਾਰੇ, ਦੁੱਧ ਦੀ ਫੈਟ/ਐਸ.ਐਨ. ਐਫ. ਬਾਰੇ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਡੇਅਰੀ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਸਿਖਿਆਰਥੀਆਂ ਨੂੰ ਗੰਢੋਇਆਂ ਦੀ ਖਾਦ ਤਿਆਰ ਕਰਨ, ਸੰਤੂਲਿਤ ਪਸੂ ਖੁਰਾਕ ਤਿਆਰ ਕਰਨ ਅਤੇ ਵਰਤੋਂ, ਸਾਫ ਦੁੱਧ ਪੈਦਾ ਕਰਨ, ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਸਿਖਲਾਈ ਵਿੱਚ ਸਿਖਿਆਰਥੀਆਂ ਨੂੰ ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰੇ ਪ੍ਰੈਕਟੀਕਲ ਵੀ ਕਰਵਾਏ ਜਾਣਗੇ।

ਸ੍ਰ. ਦਿਲਬਾਗ ਸਿੰਘ ਹਾਂਸ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਡੇਅਰੀ ਕਿੱਤੇ ਨਾਲ ਸਬੰਧਤ ਫਿਲਮਾਂ ਵੀ ਦਿਖਾਈਆ ਜਾਣਗੀਆਂ ਅਤੇ ਸਫਲਤਾ ਪੂਰਵਕ ਸਿਖਲਾਈ ਪ੍ਰਾਪਤ ਕਰਤਾ ਨੂੰ ਵਜੀਫਾ ਤੇ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਜਿਸ ਤਹਿਤ ਡੇਅਰੀ ਧੰਦਾ ਸੁਰੂ ਕਰਨ ਲਈ ਬੈਂਕਾਂ ਤੋਂ ਆਸਾਨ ਕਿਸਤਾਂ ਤੇ ਡੇਅਰੀ ਕਰਜਾ ਮੁਹੱਈਆ ਕਰਵਾਇਆ ਜਾਵੇਗਾ ਜਿਸ ਉੱਪਰ ਨਬਾਰਡ ਦੀ ਡੇਅਰੀ ਉਦਮਤਾ ਵਿਕਾਸ ਤਹਿਤ ਡੇਅਰੀ ਫਾਰਮ ਸਥਾਪਤ ਕਰਨ ਲਈ 33.33 ਫੀਸਦੀ ਸਬਸਿਡੀ ਵੀ ਉਪਲਬਧ ਹੋਵੇਗੀ। ਉਹਨਾਂ ਨੇ ਕਿਹਾ ਕਿ ਅਨੁਸੂਚਿਤ ਵਰਗ ਦੇ ਨੌਜਵਾਨਾਂ ਨੂੰ ਇਹ ਡੇਅਰੀ ਸਿਖਲਾਈ ਪ੍ਰਾਪਤ ਕਰਕੇ ਵਿਭਾਗ ਦੀਆਂ ਸਕੀਮਾਂ ਦਾ ਪੂਰਨ ਲਾਹਾ ਲੈ ਕੇ ਡੇਅਰੀ ਧੰਦਾ ਸ਼ੁਰੂ ਕਰਕੇ ਆਪਣਾ ਰੋਜਗਾਰ ਸਥਾਪਤ ਕਰਨਾ ਚਾਹੀਦਾ ਹੈ। ਨੌਜਵਾਨ ਆਪਣੇ ਡੇਅਰੀ ਫਾਰਮ ਦੀ ਵਧੀਆ ਦੇਖਭਾਲ ਅਤੇ ਮਨਸੂਈ ਗਰਭਦਾਨ ਰਾਹੀਂ ਨਸਲ ਸੁਧਾਰ ਕਰਨ ਅਤੇ ਆਪਣੀ ਆਰਥਿਕਤਾ ਨੂੰ ਮਜਬੂਤ ਕਰਨ ਸਕਣਗੇ। ਸਿਖਲਾਈ ਦੌਰਾਨ ਅਤੇ ਉਸ ਉਪਰੰਤ ਇਸ ਸਕੀਮ ਤਹਿਤ ਲਾਭ ਦੇਣ ਲਈ ਯੋਗ ਉਮੀਦਵਾਰਾਂ ਦੀ ਚੋਣ ਮਿਤੀ 03 ਦਸੰਬਰ 2018 ਨੂੰ ਜਿਲਾ ਪੱਧਰ ਦਫਤਰਾਂ ਵਿਖੇ ਨਿਰਧਾਰਤ ਕਮੇਟੀ ਵਲੋਂ ਕੀਤੀ ਜਾਵੇਗੀ। ਜਿਲਾ ਲੁਧਿਆਣਾ ਨਾਲ ਸਬੰਧਤ ਉਮੀਦਵਾਰਾਂ ਦੀ ਚੋਣ ਦਫਤਰ ਡਿਪਟੀ ਡਾਇਰੈਕਟਰ ਡੇਅਰੀ, 598-ਐਲ, ਮਾਡਲ ਟਾਊਨ, ਲੁਧਿਆਣਾ ਵਿਖੇ ਕੀਤੀ ਜਾਵੇਗੀ। ਪੇਂਡੂ ਪਿਛੋਕੜ ਵਾਲੇ ਅਨੁਸੂਚਿਤ ਜਾਤੀ ਨਾਲ ਸਬੰਧਤ ਘੱਟੋ ਘੱਟ ਪੰਜਵੀ ਪਾਸ ਚਾਹਵਾਨ ਬਿਨੈਕਾਰ ਜਿਹਨਾਂ ਦੀ ਉਮਰ 18 ਤੋਂ 50 ਸਾਲ ਤੱਕ ਹੋਵੇ ਉਹ ਆਪਣਾ ਆਧਾਰ ਕਾਰਡ ਅਤੇ ਜਾਤੀ, ਯੋਗਤਾ ਤੇ ਉਮਰ ਸਬੰਧੀ ਅਸਲ ਦਸਤਾਵੇਜ ਸਮੇਤ ਫੋਟੋਕਾਪੀ ਅਤੇ 2 ਪਾਸਪੋਰਟ ਸਾਈਜ ਫੋਟੋਆਂ ਲੈਕੇ ਮਿਤੀ 03-12-18 ਨੂੰ ਸਵੇਰੇ 10 ਵਜੇ ਤੱਕ ਆਪਣਾ ਬਿਨ ਪੱਤਰ ਦੇ ਸਕਦੇ ਹਨ ਅਤੇ ਚੋਣ ਪ੍ਰੀਕਿਰਆ 11 ਵਜੇ ਸੂਰੂ ਹੋ ਜਾਵੇਗੀ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰ: 0161-2400223 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।


LEAVE A REPLY