ਜ਼ਿਲਾ ਪ੍ਰਸਾਸ਼ਨ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫ਼ਲਾਂ ਦੇ ਨਮੂਨੇ ਲਏ, ਕੈਮੀਕਲਾਂ ਨਾਲ ਫ਼ਲ ਪਕਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ- ਐੱਸ. ਡੀ. ਐੱਮ. ਮਾਨ


ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲਾ ਪ੍ਰਸਾਸ਼ਨ ਲੁਧਿਆਣਾ ਨੇ ਅੱਜ ਕਥਿਤ ਤੌਰ ‘ਤੇ ਕੈਮੀਕਲਾਂ ਨਾਲ ਫ਼ਲ ਪਕਾਉਣ ਵਾਲਿਆਂ ਖ਼ਿਲਾਫ਼ ਡੰਡਾ ਚੁੱਕ ਲਿਆ ਹੈ। ਅੱਜ ਤੜਕ ਸਵੇਰੇ ਕੀਤੀ ਗਈ ਕਾਰਵਾਈ ਵਿੱਚ ਕਈ ਫ਼ਲਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ। ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਸ੍ਰ. ਦਮਨਜੀਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੀਮ ਵਿੱਚ ਉਨਾਂ ਤੋਂ ਇਲਾਵਾ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਡਾ. ਪੂਨਮ ਪ੍ਰੀਤ ਕੌਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਕਨੂੰ ਗਰਗ, ਜ਼ਿਲਾ ਸਿਹਤ ਅਫ਼ਸਰ ਡਾ. ਆਦੇਸ਼ ਕੰਗ, ਸ੍ਰੀ ਯੋਗੇਸ਼ ਗੋਇਲ ਤੇ ਸ੍ਰੀ ਰੋਬਿਨ ਕੁਮਾਰ ਸ਼ਾਮਿਲ ਸਨ। ਇਸ ਟੀਮ ਨੇ ਜਲੰਧਰ ਬਾਈਪਾਸ ਸਥਿਤ ਸਬਜੀ ਮੰਡੀ ਵਿੱਚੋਂ ਕਈ ਫ਼ਲਾਂ ਅਤੇ ਸਾਫ਼ਟ ਡਰਿੰਕਸ ਦੇ ਨਮੂਨੇ ਲਏ। ਇਹ ਨਮੂਨੇ ਜਾਂਚ ਲਈ ਖਰੜ ਸਥਿਤ ਪੰਜਾਬ ਸਰਕਾਰ ਦੀ ਲੈਬਾਰਟਰੀ ਵਿਖੇ ਭੇਜੇ ਗਏ ਹਨ।

ਰਿਪੋਰਟ ਪ੍ਰਾਪਤ ਹੋਣ ‘ਤੇ ਕੈਮੀਕਲਾਂ ਨਾਲ ਫ਼ਲ ਪਕਾਉਣ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਆਰੰਭੀ ਜਾਵੇਗੀ।  ਸ੍ਰ. ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ•ਾ ਲੁਧਿਆਣਾ ਵਿੱਚ ਫ਼ਲਾਂ ਨੂੰ ਕੈਮੀਕਲਾਂ ਨਾਲ ਪਕਾਉਣ ਦਾ ਗੋਰਖ਼ਧੰਦਾ ਨਹੀਂ ਚੱਲਣ ਦਿੱਤਾ ਜਾਵੇਗਾ। ਅਜਿਹੀਆਂ ਰੇਡਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।

  • 719
    Shares

LEAVE A REPLY