ਤੇਲ ਦੀਆਂ ਕੀਮਤਾਂ ਵਿਚ ਪੰਦਰਵੇਂ ਦਿਨ ਵੀ ਹੋਇਆ ਇਜਾਫ਼ਾ, ਆਮ ਲੋਕਾਂ ਦੀਆਂ ਵਦੀਆਂ ਮੁਸ਼ਕਿਲਾਂ


Fuel Price Hike

ਪਿਛਲੇ ਦਿਨਾਂ ਤੋ ਤੇਲ ਦੀਆਂ ਕੀਮਤਾਂ ਵਿਚ ਰੋਜ਼ਾਨਾ ਵਾਦਾ ਹੋ ਰਿਹਾ ਹੈ ਜਿਸ ਕਰਕੇ ਆਮ ਲੋਕਾਂ ਨੂੰ ਬਹੁਤ ਮੁਸ਼ਕਿਲਾਂਦਾ ਸਾਮਨਾ ਕਰਨਾ ਪੈ ਰਿਹਾ ਹੈ ਇਕ ਤੇ ਮਹੰਗਾਈ ਤੇ ਦੂਜੇ ਪਾਸੇ ਤੇਲ ਦੀਆਂ ਵਦ ਰਹੀਆਂ ਕੀਮਤਾਂ ਨੇ ਆਮ ਇਨਸਾਨ ਨੂੰ ਦੋਹਰਾ ਝਟਕਾ ਦਿਤਾ ਹੈ| ਦੂਜੇ ਪਾਸੇਮੋਦੀ ਸਰਕਾਰ ਲਗਾਤਾਰ ਤੇਲ ਦੀਆਂ ਵਧ ਰਹੀਆਂ ਕੀਮਤਾਂ ਦੇ ਹੱਲ੍ਹ ਕੱਢੇ ਜਾਣ ਦੇ ਦਾਅਵੇ ਕਰ ਰਹੀ ਹੈ। ਇਨ੍ਹਾਂ ਦਾਅਵਿਆ ਦੇ ਵਿਚਾਲੇ ਅੱਜ ਲਗਾਤਾਰ ਪੰਦਰਵੇਂ ਦਿਨ ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿਚ ਪੈਟ੍ਰਲ ਦੀ ਕੀਮਤ 80 ਤੋਂ 86 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।

ਨਵੀਆਂ ਕੀਮਤਾਂ ਮੁਤਾਬਕ ਦਿੱਲੀ ਵਿਚ ਪੈਟ੍ਰੋਲ ਦੀ ਕੀਮਤ 15 ਪੈਸੇ ਦੇ ਵਾਧੇ ਨਾਲ 78 ਰੁਪਏ 27 ਪੈਸੇ ਪ੍ਰਤੀ ਲੀਟਰ ਹੋ ਗਈ ਹੈ ਜਦਕਿ ਕਲਕੱਤੇ ਵਿੱਚ 80 ਰੁਪਏ 91 ਪੈਸੇ, ਮੁੰਬਈ ਵਿਚ 86 ਰੁਪਏ 8 ਪੈਸੇ ਤੇ ਚੇਨੱਈ ਚ 81 ਰੁਪਏ 26 ਪੈਸੈ ਪ੍ਰਤੀ ਲੀਟਰ ਪੈਟ੍ਰੋਲ ਦੀ ਕੀਮਤ ਹੈ। ਦੂਜੇ ਪਾਸੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਅੱਜ 11 ਪੈਸੇ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ ਹੈ। ਪੈਟ੍ਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਪਿਛੇ ਕੱਚੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਸੀ ਪਰ ਪਿਛਲੇ ਹਫ਼ਤੇ ਅੰਤਰ-ਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕੁੱਝ ਨਰਮੀ ਦਰਜ ਕੀਤੀ ਗਈ ਸੀ ਇਸਦੇ ਬਾਵਜੂਦ ਭਾਰਤ ਵਿਚ ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਨਿਰੰਤਰ ਵਾਧਾ ਜਾਰੀ ਹੈ।

  • 1
    Share

LEAVE A REPLY