ਅੱਕੜ ਬੱਕੜ ਬੰਬੇ ਬੋ ਹੋਲੀ – ਹੋਲੀ ਅੱਸੀ ਨੱਬੇ ਤੇ ਫਿਰ ਪੂਰਾ 100, ਹਾਏ ਓ ਪੈਟਰੋਲ-ਡੀਜ਼ਲ


Protest by Peoples against fuel price

ਵਿਰੋਧੀ ਧਿਰਾਂ ਦੇ ਪ੍ਰਦਰਸ਼ਨ ਦੇ ਬਾਵਜੂਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਇੱਕ ਵਾਰ ਫਿਰ ਤੇਲ ਦੀਆਂ ਕੀਮਤਾਂ ਵਧੀਆਂ ਹਨ। ਸ਼ੁੱਕਰਵਾਰ ਨੂੰ ਪੈਟਰੋਲ 28 ਪੈਸੇ ਤੇ ਡੀਜ਼ਲ 22 ਪੈਸੇ ਵਧਿਆ। ਰਾਜਧਾਨੀ ਦਿੱਲੀ ਵਿੱਚ ਪੈਟਰੋਲ 81.28 ਰੁਪਏ/ਲੀਟਰ ਤੇ ਡੀਜ਼ਲ 73.30 ਰੁਪਏ/ਲੀਟਰ ਤਕ ਪਹੁੰਚ ਗਿਆ ਹੈ।

ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ ਵਿੱਚ ਪੈਟਰੋਲ ਦੀ ਕੀਮਤ 88.67 ਰੁਪਏ/ਲੀਟਰ ਤੇ ਡੀਜ਼ਲ 77.82 ਰੁਪਏ/ਲੀਟਰ ਤਕ ਪਹੁੰਚ ਚੁੱਕਾ ਹੈ। ਦੇਸ਼ ਵਿੱਚ ਸਭ ਤੋਂ ਮਹਿੰਗਾ ਪੈਟਰੋਲ ਮਹਾਰਾਸ਼ਟਰ ਦੇ ਪਭਣੀ ਵਿੱਚ ਮਿਲ ਰਿਹਾ ਹੈ, ਜਿੱਥੇ ਇੱਕ ਲੀਟਰ ਪੈਟਰੋਲ ਦੀ ਕੀਮਤ 90.45 ਰੁਪਏ ਤੇ ਡੀਜ਼ਲ 78.34 ਰੁਪਏ ਫ਼ੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਵਧਦੀ ਕੀਮਤ ਦੇ ਮੁੱਦੇ ‘ਤੇ ਬੈਠਕ ਸੱਦੀ ਹੈ। ਮੋਦੀ ਸ਼ਨੀਵਾਰ ਨੂੰ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਤੇ ਕੈਬਨਿਟ ਮੰਤਰੀ ਵੀ ਸ਼ਾਮਲ ਹੋਣਗੇ।

  • 77
    Shares

LEAVE A REPLY