ਮਹਿੰਗਾਈ ਦੇ ਦੌਰ ਵਿੱਚ ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਨੇ ਦੇਸ਼ ਵਿੱਚ ਮਚਾਈ ਹਾਹਾਕਾਰ


486241-fuel-pump-petrol-petrol-station-car-oil-refuelling-station-germany-fuel-berlin-filling-getty-images

ਦੇਸ਼ ਵਿੱਚ ਵਧ ਰਹੀ ਮਹਿੰਗਾਈ ਦੇ ਦੌਰ ਵਿੱਚ ਦਿੱਲੀ ਵਿਚ ਪਹਿਲੀ ਵਾਰ ਪੈਟ੍ਰੋਲ ਦੀਆਂ ਕੀਮਤਾਂ 75 ਰੁਪਏ ਤੋਂ ਉੱਪਰ ਪੁੱਜੀਆਂ ਹਨ। ਨਵੇਂ ਵਾਧੇ ਤਹਿਤ ਪੈਟ੍ਰੋਲ 15 ਪੈਸੇ ਜਦਕਿ ਡੀਜ਼ਲ 21 ਪੈਸੇ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਵਿਚ ਡੀਜ਼ਲ ਦੀ ਕੀਮਤ 66 ਰੁ. 57 ਪੈਸੇ ਪ੍ਰਤੀ ਲੀਟਰ ਤਕ ਪਹੁੰਚ ਗਈ ਹੈ। ਜਦਕਿ ਪੈਟ੍ਰੋਲ ਦੀ ਕੀਮਤ 47 ਪੈਸੇ ਪ੍ਰਤੀ ਲੀਟਰ ਵੱਧ ਗਈ ਹੈ।

ਅੰਬਰੀਂ ਪਹੁੰਚੇ ਪੌਟ੍ਰੋਲ ਤੇ ਡੀਜ਼ਲ ਦੇ ਭਾਅ

ਬੀਤੇ ਸਾਲ ਜੂਨ ਤੋਂ ਲੈ ਕੇ ਰੋਜ਼ਾਨਾ ਪੌਟ੍ਰੋਲ ਤੇ ਡੀਜ਼ਲ ਦੇ ਭਾਅ ਤੈਅ ਹੁੰਦੇ ਹਨ। ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗ ਰਿਹਾ ਕਿ ਰੋਜ਼ ਪੰਜ-ਦਸ ਪੈਸੇ ਵਧਾ ਕੇ ਲਗਾਤਾਰ ਪੌਟ੍ਰੋਲ ਤੇ ਡੀਜ਼ਲ ਦੇ ਭਾਅ ਵਧਦੇ ਜਾ ਰਹੇ ਹਨ।

ਵੱਖ-ਵੱਖ ਥਾਵਾਂ ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ:

ਦੇਸ਼ ਦੇ ਚਾਰ ਵੱਡੇ ਸ਼ਹਿਰਾਂ ਵਿਚ ਪੈਟ੍ਰੋਲ ਦੀਆਂ ਕੀਮਤਾਂ ਕੁਝ ਇਸ ਤਰ੍ਹਾਂ ਹਨ। ਰਾਜਧਾਨੀ ਦਿੱਲੀ ਵਿਚ ਪੈਟ੍ਰੋਲ ਦੀ ਕੀਮਤ 75 ਰੁਪਏ 10 ਪੈਸੇ, ਕਲਕੱਤੇ ਵਿਚ 77 ਰੁਪਏ 79 ਪੈਸੇ, ਮੁੰਬਈ ਵਿਚ 82 ਰੁਪਏ 94 ਪੈਸੇ ਜਦਕਿ ਚੇਨੱਈ ਵਿਚ 77 ਰੁਪਏ 93 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਹੈ। ਇਸੇ ਤਰ੍ਹਾਂ ਡੀਜ਼ਲ ਵਿਚ 21 ਪੈਸੇ ਦੇ ਵਾਧੇ ਨਾਲ ਕਰਨਾਟਕ ਵਿਚ ਚੋਣਾਂ ਤੋਂ ਬਾਅਦ ਡੀਜ਼ਲ ਵਿਚ 64 ਪੈਸੇ ਦਾ ਵਾਧਾ ਦਰਜ ਕੀਤਾ ਗਿਆ। ਦਿੱਲੀ ਵਿਚ ਡੀਜ਼ਲ 66 ਰੁਪਏ 57 ਪੈਸੇ, ਕਲਕੱਤਾ ਵਿਚ 69 ਰੁਪਏ 11 ਪੈਸੇ. ਮੁੰਬਈ ਚ 70 ਰੁ.88 ਪੈਸੇ ਤੇ ਚੇਨੱਈ ਵਿਚ 70 ਰੁਪਏ 25 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਲਗਾਤਾਰ ਵਧ ਰਹੀਆਂ ਕੀਮਤਾਂ ਦੇ ਬਾਵਜੂਦ ਕੇਂਦਰ ਸਰਕਾਰ ਅਜੇ ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਕਸਾਈਜ਼ ਡਿਊਟੀ ਵਿਚ ਕਟੌਤੀ ਕਰਨ ਦੇ ਰੌਂਅ ਵਿਚ ਨਹੀਂ ਹੈ।

  • 45
    Shares

LEAVE A REPLY