ਜੀ.ਆਰ.ਪੀ. ਪੁਲਸ ਨੇ ਨਸ਼ਾ ਸਮੱਗਲਰ 10 ਕਿਲੋ ਚੂਰਾ-ਪੋਸਤ ਸਣੇ ਕੀਤਾ ਗ੍ਰਿਫਤਾਰ


ਲੁਧਿਆਣਾ– ਨਸ਼ੇ ਦੀ ਸਮੱਗਲਿੰਗ ਕਰਨ ਵਾਲਿਆਂ ‘ਤੇ ਲਗਾਮ ਕੱਸਣ ਲਈ ਜੀ. ਆਰ. ਪੀ. ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਕ ਨਸ਼ਾ ਸਮੱਗਲਰ ਨੂੰ 10 ਕਿਲੋ ਚੂਰਾ-ਪੋਸਤ ਸਣੇ ਗ੍ਰਿਫਤਾਰ ਕੀਤਾ ਹੈ। ਸੀ. ਆਈ. ਏ. ਇੰਚਾਰਜ ਤੇ ਜੀ. ਆਰ. ਪੀ. ਲੁਧਿਆਣਾ ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਾਲੀ ਪੁਲਸ ਪਾਰਟੀ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਦੇ ਉਦੇਸ਼ ਨਾਲ ਪਲੇਟਫਾਰਮ ਨੰ. 2-3 ‘ਤੇ ਚੈਕਿੰਗ ਕੀਤੀ ਜਾ ਰਹੀ ਸੀ। ਢੰਡਾਰੀ ਕਲਾਂ ਵੱਲੋਂ ਆਏ ਇਕ ਨੌਜਵਾਨ ਨੂੰ ਜਦੋਂ ਸ਼ੱਕ ਦੇ ਆਧਾਰ ‘ਤੇ ਰੋਕ ਕੇ ਉਸ ਤੋਂ ਇਹ ਪੁੱਛਿਆ ਕਿ ਉਸ ਦੇ ਬੈਗ ਵਿਚ ਕੀ ਹੈ ਤਾਂ ਉਹ ਇਕਦਮ ਘਬਰਾ ਗਿਆ। ਜਦੋਂ ਉਹ ਕੁੱਝ ਨਾ ਬੋਲਿਆ ਤਾਂ ਉਸ ਦੇ ਬੈਗ ਦੀ ਤਲਾਸ਼ੀ ਲੈਣ ‘ਤੇ ਉਸ ਵਿਚੋਂ ਚੂਰਾ-ਪੋਸਤ ਮਿਲਿਆ। ਕਥਿਤ ਦੋਸ਼ੀ ਜਗਰਨਾਥ ਪਾਹਨ ਨਿਵਾਸੀ ਜ਼ਿਲਾ ਖੁੰਟੀ (ਝਾਰਖੰਡ) ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਜੀ. ਆਰ. ਪੀ. ਪੁਲਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ।

  • 1
    Share

LEAVE A REPLY