ਗਮਸਾ ਐਕਸਪੋ ਇੰਡੀਆ 2019 ਦੀਆਂ ਤਰੀਕਾਂ ਦੀ ਹੋਈ ਘੋਸ਼ਣਾ


ਲੁਧਿਆਣਾ – ਗਾਰਮੈਂਟਸ ਮਸ਼ਿਨਰੀ ਮੈਨਿਊਫੈਕਚਰਰਸ ਐਂਡ ਸਪਲਾਇਰਸ ਐਸੋਸਿਏਸ਼ਨ (ਗਮਸਾ) ਐਕਸਪੋ ਨੇ ਅੱਜ ਇੱਥੇ ਆਪਣੇ ਚੌਥੇ ਐਡਿਸ਼ਨ ਗਮਸਾ ਐਕਸਪੋ ਇੰਡੀਆ 2019 ਨੂੰ 25 ਜਨਵਰੀ ਤੋਂ 28 ਜਨਵਰੀ, 2019 ਤੱਕ ਦਾਣਾ ਮੰਡੀ, ਬਹਾਦੁਰਕੇ ਰੋਡ, ਲੁਧਿਆਣਾ ‘ਚ ਆਯੋਜਿਤ ਕੀਤੇ ਜਾਣ ਦੀ ਘੋਸ਼ਣਾ ਕਰ ਦਿੱਤੀ।ਗਾਰਮੈਂਟਸ ਮਸ਼ਿਨਰੀ ਨਿਰਮਾਤਾਵਾਂ ਦੇ ਲਈ ਟੈਕਨੋਲਾਜੀ, ਕੁਆਲਿਟੀ, ਸੇਵਾ, ਉਤਪਾਦਨ ਅਤੇ ਨਵੇਂ ਪ੍ਰਯੋਗਾਂ ‘ਤੇ ਜੋਰ ਦੇਣ ਦੇ ਨਾਲ-ਨਾਲ ਅੰਤਰਰਾਸ਼ਟਰੀ ਭਾਗੀਦਾਰੀ ਦੇ ਕਾਰਨ ਗਮਸਾ ਐਕਸਪੋ ਇੰਡੀਆ ਦੇਸ਼ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਗਾਰਮੈਂਟ ਮਸ਼ਿਨਰੀ ਦੇ ਉਡੀਕੇ ਜਾਣ ਵਾਲੇ ਅਤੇ ਨਵੇਂ ਅਪਗ੍ਰੇਡੇਸ਼ਨ ਦੇ ਉੱਚ ਪੱਧਰੀ ਪ੍ਰਦਰਸ਼ਨ ਅਤੇ ਉੱਚ ਪੱਧਰੀ ਬੰਦੋਬਸਤ ਦੇ ਨਾਲ, ਇਹ ਐਕਸਪੋ ਰਾ ਫਾਈਬਰ ਦੀ ਸਾਰ ਸੰਭਾਲ ਤੋਂ ਲੈ ਕੇ ਵਿਕਰੀ ਦੇ ਲਈ ਤਿਆਰ ਕੱਪੜਿਆਂ ਤੱਗ ਗਾਰਮੈਂਟਿੰਗ ਦੀ ਹਰ ਸਮੱਸਿਆ ਦਾ ਸਮਾਧਾਨ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਐਕਸਪੋ ਨੂੰ ਦਿੱਲੀ-ਐਨਸੀਆਰ, ਅਹਿਮਦਾਬਾਦ, ਮੁੰਬਈ ਅਤੇ ਤਿਰੂਪੁਰ ਦੇ ਮਸ਼ਿਨਰੀ ਨਿਰਮਾਤਾਵਾਂ ਕੋਲੋਂ ਭਰਵਾਂ ਹੁੰਗਾਰਾ ਅਤੇ ਪੁੱਛ ਗਿੱਛ ਪ੍ਰਾਪਤ ਹੋਈ ਹੈ। ਇਹ ਨਿਰਮਾਤਾ ਆਪਣੇ ਸ਼ਹਿਰਾਂ ‘ਚ ਵੀ ਗਮਸਾ ਐਕਸਪੋ ਆਯੋਜਿਤ ਕਰਾਉਣ ਲਈ ਬੇਨਤੀ ਕਰ ਰਹੇ ਹਨ।

ਇਟਮਾ 2019, ਬਾਰਸੀਲੋਨਾ ਅਤੇ ਗਮਸਾ ਐਕਸਪੋ ਇੰਡੀਆ 2019 ਆਪਸ ‘ਚ ਐਸੋਸਿਏਟ ਮੈਂਬਰ ਬਣ ਗਏ ਹਨ ਅਤੇ ਇੰਡਸਟਰੀ ਦੀ ਬਿਹਤਰੀ ਦੇ ਲਈ ਭਵਿੱਖ ‘ਚ ਹੋਣ ਵਾਲੇ ਆਯੋਜਨਾਂ ‘ਚ ਵੀ ਦੋਵੇਂ ਸਹਿਯੋਗੀ ਬਣੇ ਰਹਿਣ ਦੇ ਲਈ ਸਹਿਮਤ ਹੋ ਗਏ ਹਨ।
ਗਮਸਾ ਦੇ ਚੇਅਰਮੈਨ, ਰਾਮ ਕ੍ਰਿਸ਼ਨ ਨੇ ਕਿਹਾ, ‘ਸਾਡੀ ਸਖਤ ਮਿਹਨਤ ਅਤੇ ਵਿਸ਼ਵਾਸਯੋਗਤਾ ਆਖਿਰਕਾਰ ਰੰਗ ਲਿਆਉਣ ਲੱਗੀ ਹੈ। ਅਸੀਂ ਹਰ ਸਾਲ ਵੱਡੇ ਹੋ ਰਹੇ ਹਾਂ ਅਤੇ ਆਸ ਹੈ ਕਿ ਗਮਸਾ ਐਕਸਪੋ ਦਾ ਇਹ ਮੰਚ ਅੱਗੇ ਵੀ ਵਧਦਾ ਜਾਵੇਗਾ ਅਤੇ ਉਦਯੋਗ ਨੂੰ ਲਾਭ ਪਹੁੰਚਾਏਗਾ। ਇਹ ਮਸ਼ਹੂਰ ਮੰਚ ਇੱਕ ਹੀ ਛੱਤ ਹੇਠਾਂ ਗਾਰਮੈਂਟ ਇੰਡਸਟਰੀ ਦੀਆਂ ਇੱਛਾਵਾਂ ਦੇ ਸਭ ਤੋਂ ਵੱਡੇ ਉਤਸਵ ‘ਚੋਂ ਇੱਕ ਹੈ, ਜਿੱਥੇ ਟਾਪ ਮਸ਼ਿਨਰੀ ਨਿਰਮਾਤਾਵਾਂ ਵੱਲੋਂ ਗਾਰਮੈਂਟਿੰਗ ਦੀਆਂ ਮੌਜ਼ੂਦਾ ਪ੍ਰਣਾਲੀਆਂ ਦੇ ਨਵੇਂ ਰੂਪਾਂ ਦਾ ਸ਼ੋਅਕੇਸ ਕੀਤਾ ਜਾਂਦਾ ਹੈ। ਸਾਰੀਆਂ ਮਸ਼ੀਨਾਂ ਉਤਪਾਦਕਤਾ ਨੂੰ ਵਧਾਉਣ ਲਈ ਵਰਤੀਆਂ ਜਾਣ ਵਾਲੀਆਂ ਨਵੀਨਤਮ ਤਕਨੀਕਾਂ ਦਾ ਗਹਿਰਾਈ ਨਾਲ ਐਕਸਪੋਜਰ ਪ੍ਰਦਾਨ ਕਰਦੀਆਂ ਹਨ। ਕੁਆਲਿਟੀ, ਕਾਸਟ ਕਟਿੰਗ ਅਤੇ ਅੱਖਾਂ ਨੂੰ ਲੁਭਾਉਣ ਵਾਲੇ ਨਵੇਂ ਨਿਵੇਕਲੇ ਡਿਜਾਇਨਾਂ ਦੇ ਵਿਕਲਪ ਪੇਸ਼ ਕਰਨ ਦੇ ਕਾਰਨ ਇਸ ਐਕਸਪੋ ‘ਚ ਸਰਦੀ ਅਤੇ ਗਰਮੀ ਦੋਵੇਂ ਮੌਸਮਾਂ ਦੇ ਗਾਰਮੈਂਟ ਨਿਰਮਾਤਾਵਾਂ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਹੈ।’

ਗਮਸਾ ਦੇ ਪ੍ਰੈਜੀਡੈਂਟ, ਨਰਿੰਦਰ ਕੁਮਾਰ ਨੇ ਕਿਹਾ, ‘ਪਿਛਲੇ ਕੁਝ ਸਾਲਾਂ ਤੋਂ ਇਹ ਐਕਸਪੋ, ਗਾਰਮੈਂਟ ਮਸ਼ਿਨਰੀ ਨਿਰਮਾਤਾਵਾਂ ਅਤੇ ਸਪਲਾਈ ਕਰਨ ਵਾਲਿਆਂ ਨੂੰ ਨਵੀਨਤਮ ਵਿਸ਼ਵ ਪੱਧਰੀ ਟੈਕਨੋਲਾਜੀ ਦੇ ਨਾਲ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਦੀ ਸੁਵਿਧਾ ਦੇਣ ਦੇ ਲਈ ਆਯੋਜਿਤ ਕੀਤੀ ਜਾ ਰਹੀ ਹੈ। ਐਕਸਪੋ ਦਾ ਮਕਸਦ ਇੰਡਸਟਰੀ ਦੇ ਦਰਵਾਜੇ ‘ਤੇ ਹੀ ਮੌਕਿਆਂ ਅਤੇ ਨਵੀਨਤਮ ਤਕਨੀਕਾਂ ਦੀ ਉਪਲਬਧਤਾ ਸੁਨਿਸ਼ਚਿਤ ਕਰਨਾ ਹੈ। ਅਸੀਂ ਗਮਸਾ ਐਕਸਪੋ ਇੰਡੀਆ – 2019 ‘ਚ ਵਿਸ਼ਵਾਸ ਦਿਖਾਉਣ ਦੇ ਲਈ ਸਾਰੇ ਪ੍ਰਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਅਤੇ ਇੱਕ ਵਾਰ ਫਿਰ ਅਸੀਂ ਵੱਡੀਆਂ ਆਸਾਂ ਨੂੰ ਪੂਰਾ ਕਰਨ ਅਤੇ ਉਦਯੋਗ ਦੇ ਲਈ ਕੁਆਲਿਟੀ ਅਤੇ ਸੇਵਾ ਦੇ ਉੱਚ ਮਾਣਕਾਂ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰਾਂਗੇ। ਐਕਸਪੋ ‘ਚ ਪ੍ਰਦਰਸ਼ਿਤ ਕੀਤੇ ਜਾਣ ਵਾਲੇ ਉਤਪਾਦਾਂ ‘ਚ ਪ੍ਰਮੁੱਖ ਹਨ – ਸਰਕੁਲਰ ਨਿਟਿੰਗ, ਫਲੈਟ ਨਿਟਿੰਗ, ਕਾਲਰ ਨਿਟਿੰਗ, ਡਾਇੰਗ, ਫਿਨਿਸ਼ਿੰਗ, ਵਾਸ਼ਿੰਗ, ਰੇਜਿੰਗ, ਬ੍ਰਸ਼ਿੰਗ, ਸ਼ਯੂਡਿੰਗ, ਪਾਲੀਸ਼ਿੰਗ, ਬਾਯਲਰ, ਸਿਲਾਈ ਮਸ਼ੀਨਾਂ, ਸਟੀਮ ਪ੍ਰੈਸ, ਟੰਬਲ ਡਰਾਇਰ, ਡਰਾਈ ਕਲੀਨਿੰਗ, ਪ੍ਰੋਸੈਸਿੰਗ, ਏਅਰ ਕੰਪਰੈਸ਼ਰ, ਸਹਾਇਕ ਮਸ਼ੀਨਾਂ ਅਤੇ ਹੋਰ ਸਹਾਇਕ ਉਪਰਕਣ ਆਦਿ। ਪ੍ਰੋਗਰਾਮ ਦੇ ਦੌਰਾਨ ਮੌਜ਼ੂਦ ਮਹਿਮਾਨਾਂ ‘ਚ ਮੁੱਖ ਸਨ – ਸ਼੍ਰੀ ਤੇਜਾ ਸਿੰਘ, ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀ ਗੁਰਦੇਵ ਸਿੰਘ, ਸ਼੍ਰੀ ਅਮਿਤ ਜੈਨ, ਸ਼੍ਰੀ ਪਰਮੇਸ਼ ਵਸ਼ਿਸ਼ਟ, ਸ਼੍ਰੀ ਜਤਿੰਦਰ ਸੁਦੇਰਾ, ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀ ਪੰਕਜ ਕਾਲੜਾ ਅਤੇ ਸ਼੍ਰੀ ਰਾਜੇਸ਼ ਸ਼ਰਮਾ।


LEAVE A REPLY